ਨਸ਼ਾ ਤਸਕਰਾਂ ਤੋਂ ਪੁਲਸ ਰਿਮਾਂਡ ਦੌਰਾਨ ਡੇਢ ਕਿਲੋਂ ਅਫੀਮ ਹੋਰ ਬਰਾਮਦ

05/13/2019 8:43:48 PM

ਲੁਧਿਆਣਾ,(ਅਨਿਲ): ਸਪੈਸ਼ਲ ਟਾਸਕ ਫੋਰਸ ਦੀ ਪੁਲਸ ਟੀਮ ਨੇ 10 ਮਈ ਨੂੰ 2 ਨਸ਼ਾ ਤਸਕਰਾਂ ਨੂੰ ਸਵਾ 4 ਕਿਲੋਗ੍ਰਾਮ ਅਫੀਮ ਸਮੇਤ ਗ੍ਰਿਫਤਾਰ ਕੀਤਾ ਸੀ। ਜਿਸ ਸਬੰਧੀ ਦੋਸ਼ੀਆਂ ਖਿਲਾਫ ਥਾਣਾ ਡੇਹੋਲੋ 'ਚ ਐਨ. ਡੀ. ਪੀ. ਐਸ. ਐਕਟ ਤਹਿਤ ਮਾਮਲਾ ਦਰਜ ਕਰਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ। ਜਿਸ ਬਾਰੇ 'ਚ ਅੱਜ ਐਸ. ਟੀ. ਐਫ. ਲੁਧਿਆਣਾ ਫਿਰੋਜ਼ਪੁਰ ਰੇਂਜ ਦੇ ਇੰਚਾਰਜ ਹਰਬੰਸ ਸਿੰਘ ਰਹਿਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਵਾ 4 ਕਿਲੋਂ ਅਫੀਮ ਸਮੇਤ ਫੜੇ ਗਏ ਨਸ਼ਾਂ ਤਸਕਰ ਹਰਜਿੰਦਰ ਸਿੰਘ ਤੇ ਸੰਦੀਪ ਸਿੰਘ ਨੂੰ ਅਦਾਲਤ 'ਚ ਪੇਸ਼ ਕਰਕੇ 2 ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਸੀ। ਜਿਸ ਦੇ ਬਾਅਦ ਪੁਲਸ ਰਿਮਾਂਡ ਦੌਰਾਨ ਦੋਸ਼ੀ ਹਰਜਿੰਦਰ ਸਿੰਘ ਦੀ ਸ਼ੇਰਪੁਰ ਚੌਕ ਨੇੜੇ ਸਪੇਅਰ ਪਾਰਟਸ ਦੀ ਦੁਕਾਨ ਅੰਦਰ ਲੁਕਾ ਕੇ ਰੱਖੀ ਹੋਈ ਡੇਢ ਕਿਲੋ ਅਫੀਮ ਹੋਰ ਬਰਾਮਦ ਕੀਤੀ ਗਈ। ਹਰਬੰਸ ਸਿੰਘ ਨੇ ਦੱਸਿਆ ਕਿ ਅੱਜ ਤਕ ਦੋਵੇਂ ਤਸਕਰਾਂ ਤੋਂ 5 ਕਿਲੋਂ 700 ਗ੍ਰਾਮ ਅਫੀਮ ਬਰਾਮਦ ਕੀਤੀ ਜਾ ਚੁਕੀ ਹੈ ਅਤੇ ਅੱਜ ਦੋਵੇਂ ਦੋਸ਼ੀਆਂ ਨੂੰ ਅਦਾਲਤ 'ਚ ਪੇਸ਼ ਕਰਕੇ 2 ਦਿਨ ਦਾ ਪੁਲਸ ਰਿਮਾਂਡ ਹਾਸਲ ਕਰ ਲਿਆ ਗਿਆ ਹੈ।