ਕੋਰੋਨਾ ਤਾਲਾਬੰਦੀ : PGI ''ਚ ਨਹੀਂ ਹੋ ਸਕੇ 60 ਹਜ਼ਾਰ ''ਆਪਰੇਸ਼ਨ'', ਦੇਖੇ ਗਏ ਸਿਰਫ ਅਮਰਜੈਂਸੀ ਮਰੀਜ਼

05/30/2020 2:02:23 PM

ਚੰਡੀਗੜ੍ਹ (ਅਰਚਨਾ) : ਕੋਰੋਨਾ ਤਾਲਾਬੰਦੀ ਕਾਰਨ ਪੀ. ਜੀ. ਆਈ. 'ਚ 60 ਹਜ਼ਾਰ ਤੋਂ ਜ਼ਿਆਦਾ ਇਲੈਕਟਿਵ (ਰੂਟੀਨ) ਆਪਰੇਸ਼ਨ ਨਹੀਂ ਕੀਤੇ ਜਾ ਸਕੇ। ਅੰਕੜੇ ਕਹਿੰਦੇ ਹਨ ਕਿ ਇਕ ਮਹੀਨੇ 'ਚ ਪੀ. ਜੀ. ਆਈ. 'ਚ ਔਸਤਨ 21 ਹਜ਼ਾਰ ਤੋਂ ਲੈ ਕੇ 22 ਹਜ਼ਾਰ ਆਪਰੇਸ਼ਨ ਕੀਤੇ ਜਾਂਦੇ ਹਨ ਪਰ ਕੋਰੋਨਾ ਕਾਰਨ ਪੀ. ਜੀ. ਆਈ. 'ਚ ਅਮਰਜੈਂਸੀ 'ਚ ਆਉਣ ਵਾਲੇ ਸਿਰਫ 1535 ਮਰੀਜ਼ਾਂ ਨੂੰ ਹੀ ਦੇਖਿਆ ਗਿਆ। ਇਨ੍ਹਾਂ 'ਚੋਂ 690 ਆਪਰੇਸ਼ਨ ਅਮਰਜੈਂਸੀ ਆਪਰੇਸ਼ਨ ਥੀਏਟਰ 'ਚ ਕੀਤੇ, ਜਦੋਂ ਕਿ 845 ਸਰਜਰੀ ਐਡਵਾਂਸ ਟਰੋਮਾ ਸੈਂਟਰ 'ਚ ਕੀਤੀਆਂ ਗਈਆਂ। ਅੰਕੜੇ ਕਹਿੰਦੇ ਹਨ ਕਿ ਪੀ. ਜੀ. ਆਈ. 'ਚ ਤਾਲਾਬੰਦੀ ਸ਼ੁਰੂ ਹੋਣ ਤੋਂ ਪਹਿਲਾਂ ਫਰਵਰੀ ਮਹੀਨੇ 'ਚ 21,836 ਆਪਰੇਸ਼ਨ ਕੀਤੇ ਗਏ, ਜਿਨ੍ਹਾਂ 'ਚੋਂ 4208 ਮੇਜਰ ਅਤੇ 17628 ਮਾਈਨਰ ਆਪਰੇਸ਼ਨ ਸਨ। ਇਨ੍ਹਾਂ 'ਚੋਂ 1304 ਦੇ ਕਰੀਬ ਆਪਰੇਸ਼ਨ ਅਜਿਹੇ ਸਨ, ਜਿਹੜੇ ਅਮਰਜੈਂਸੀ ਅਤੇ ਟਰੋਮਾ ਨਾਲ ਸਬੰਧਿਤ ਸਨ।

ਇਹ ਵੀ ਪੜ੍ਹੋ : ਮੋਹਾਲੀ 'ਚ 2 ਨਵੇਂ ਕੋਰੋਨਾ ਕੇਸਾਂ ਦੀ ਪੁਸ਼ਟੀ, ਕੁੱਲ ਪੀੜਤਾਂ ਦੀ ਗਿਣਤੀ ਹੋਈ 114


ਸਰਜਰੀ, ਸਰਜਨ ਅਤੇ ਮਰੀਜ਼ ਹੁੰਦਾ ਹੈ ਜ਼ਿਆਦਾ ਖਤਰੇ 'ਚ
ਪੀ. ਜੀ. ਆਈ. ਦੇ ਇਕ ਮਹਿਕਮੇ ਦੇ ਐਚ. ਓ. ਡੀ. ਦਾ ਕਹਿਣਾ ਹੈ ਕਿ ਸਰਜਰੀ, ਸਰਜਨ ਅਤੇ ਮਰੀਜ਼ ਇਹ ਤਿੰਨੇ ਕੋਰੋਨਾ ਲਾਗ ਕਾਰਨ ਜ਼ਿਆਦਾ ਖਤਰੇ 'ਚ ਹੁੰਦੇ ਹਨ। ਇਕ ਮਰੀਜ਼ ਦੀ ਸਰਜਰੀ ਤੋਂ ਬਾਅਦ ਦੂਜਾ ਮਰੀਜ਼ ਕੋਰੋਨਾ ਪੀੜਤ ਹੈ ਜਾਂ ਨਹੀਂ, ਇਹ ਕੋਵਿਡ ਜਾਂਚ ਤੋਂ ਬਗੈਰ ਪਤਾ ਨਹੀਂ ਲੱਗ ਸਕਦਾ। ਹੁਣ ਸਰਜਰੀ ਤੋਂ ਪਹਿਲਾਂ ਮਰੀਜ਼ਾਂ ਦੀ ਕੋਵਿਡ ਟੈਸਟਿੰਗ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਅਗਲੇ ਹਫਤੇ ਤੋਂ ਟੈਸਟਿੰਗ ਦਾ ਨੰਬਰ ਵਧਾ ਦਿੱਤਾ ਜਾਵੇਗਾ। ਆਪਰੇਸ਼ਨਾਂ ਦੀ ਰਫਤਾਰ ਵੀ ਵਧਣੀ ਸ਼ੁਰੂ ਹੋ ਜਾਵੇਗੀ।


ਇਕਦਮ ਸਾਰੀਆਂ ਸਰਜਰੀਆਂ ਸ਼ੁਰੂ ਕਰਨੀਆਂ ਖਤਰਨਾਕ
ਪੀ. ਜੀ. ਆਈ. ਦੇ ਡਾਇਰੈਕਟਰ ਪ੍ਰੋ. ਜਗਤ ਰਾਮ ਦਾ ਕਹਿਣਾ ਹੈ ਕਿ ਅਮਰਜੈਂਸੀ ਆਪਰੇਸ਼ਨ ਤਾਂ ਤਾਲਾਬੰਦੀ ਦੌਰਾਨ ਵੀ ਚੱਲਦੇ ਰਹੇ ਹਨ ਅਤੇ ਹੁਣ ਅਮਰਜੈਂਸੀ ਨਾਲ ਸੈਮੀ ਅਮਰਜੈਂਸੀ ਸਰਜਰੀ ਵੀ ਸ਼ੁਰੂ ਕਰ ਦਿੱਤੀ ਗਈ ਹੈ। ਰੂਟੀਨ 'ਚ ਹੋਣ ਵਾਲੀ ਇਲੈਕਟਿਵ ਸਰਜਰੀ ਵੀ ਹੌਲੀ-ਹੌਲੀ ਰਫਤਾਰ ਫੜ੍ਹੇਗੀ ਪਰ ਇਕਦਮ ਸਾਰੀਆਂ ਸਰਜਰੀਆਂ ਸ਼ੁਰੂਬ ਕਰਨੀਆਂ ਖਤਰਨਾਕ ਹੋ ਸਕਦਾ ਹੈ।
ਤਾਲਾਬੰਦੀ ਦੌਰਾਨ ਨਹੀਂ ਲੱਗ ਸਕੇ ਟੀਕੇ
74 ਸਾਲਾ ਮਹਿੰਦਰ ਕੌਰ ਫੇਫੜਿਆਂ ਦੀ ਮਰੀਜ਼ ਹੈ। ਉਸ ਦੇ ਹਰ ਮਹੀਨੇ ਪੀ. ਜੀ. ਆਈ. 'ਚ ਟੀਕੇ ਲੱਗਦੇ ਹਨ ਤਾਂ ਜੋ ਉਸ ਦੀ ਸਾਹ ਕਿਰਿਆ ਸਹੀ ਢੰਗ ਨਾਲ ਚੱਲਦੀ ਰਹੇ। ਮਾਰਚ 'ਚ ਉਸ ਨੂੰ ਟੀਕੇ ਲੱਗੇ ਸਨ ਪਰ ਦੁਬਾਰਾ ਤਾਲਾਬੰਦੀ ਕਾਰਨ ਉਸ ਦੇ ਟੀਕੇ ਨਹੀਂ ਲੱਗ ਸਕੇ। ਮਹਿੰਦਰ ਕੌਰ ਦੇ ਪੁੱਤਰ ਜਸਪਾਲ ਸਿੰਘ ਦਾ ਕਹਿਣਾ ਹੈ ਕਿ ਉਸ ਦੀ ਮਾਂ ਨੂੰ ਇਹ ਟੀਕੇ ਲੱਗਣੇ ਬੇਹੱਦ ਜ਼ਰੂਰੀ ਹਨ ਕਿਉਂਕਿ ਟੀਕੇ ਬਗੈਰ ਉਸ ਨੂੰ ਸਾਹ ਲੈਣ 'ਚ ਬਹੁਤ ਦਿੱਕਤ ਆਉਂਦੀ ਹੈ ਪਰ ਤਾਲਾਬੰਦੀ 'ਚ ਉਨ੍ਹਾਂ ਨੇ ਬੜੀ ਮੁਸ਼ਕਲ ਨਾਲ ਸਮਾਂ ਕੱਢਿਆ ਹੈ। ਉਸ ਨੇ ਦੱਸਿਆ ਕਿ ਮਾਂ ਦੀ ਉਮਰ ਜ਼ਿਆਦਾ ਹੋਣ ਕਾਰਨ ਉਸ ਦੀ ਸਰਜਰੀ ਨਹੀਂ ਕੀਤੀ ਜਾ ਸਕਦੀ।

ਇਹ ਵੀ ਪੜ੍ਹੋ : ਸਮਰਾਲਾ 'ਚ ਵੱਡੀ ਵਾਰਦਾਤ, ਭੈਣ-ਭਰਾ ਨੇ ਕੀਤੀ ਖੁਦਕੁਸ਼ੀ


 

Babita

This news is Content Editor Babita