ਆਨਲਾਈਨ ਸਟੀਮ ਵਰਕਸ਼ਾਪ ਬੱਚਿਆਂ ਦੇ ਦਿਮਾਗ ''ਚ ਉਸਾਰੂ ਤੇ ਸਾਰਥਿਕ ਵਿਚਾਰ ਪੈਦਾ ਕਰਨ ''ਚ ਹੋਵੇਗੀ ਸਹਾਈ : ਐਸ.ਐਸ.ਪੀ.

04/11/2020 11:25:03 PM

ਮਾਨਸਾ, (ਮਿੱਤਲ)- ਐਸ.ਐਸ.ਪੀ. ਮਾਨਸਾ ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਡਾਇਰੈਕਟਰ ਜਨਰਲ ਪੁਲਸ ਪੰਜਾਬ ਚੰਡੀਗੜ੍ਹ ਸ਼੍ਰੀ ਦਿਨਕਰ ਗੁਪਤਾ, ਆਈ.ਪੀ.ਐਸ. ਦੀ ਯੋਗ ਅਗਵਾਈ ਹੇਠ ਕੋਰੋਨਾ ਵਾਇਰਸ ਤੋਂ ਬਚਾਅ ਲਈ ਤੇ ਜ਼ਿਲੇ ਅੰਦਰ ਅਮਨ ਤੇ ਕਾਨੂੰਨ ਵਿਵਸਥਾ ਨੂੰ ਬਹਾਲ ਰੱਖਣ ਲਈ ਜਿੱਥੇ ਮਾਨਸਾ ਪੁਲਸ ਆਪਣੀ ਡਿਊਟੀ ਨਿਭਾਅ ਰਹੀ ਹੈ, ਉਥੇ ਹੀ ਸਾਕਾਰਤਮਕ ਸਮਾਜਿਕ ਗਤੀਵਿਧੀਆਂ ਤਹਿਤ ਕੰਮ ਕਰਦੇ ਹੋਏ ਪਿਛਲੇ ਦਿਨੀਂ ਬੱਚਿਆ ਦੀ ਪੜ੍ਹਾਈ ਦੇ ਹੋ ਰਹੇ ਨੁਕਸਾਨ ਦੀ ਪੂਰਤੀ ਲਈ ਉਨ੍ਹਾਂ ਦੇ ਘਰ-ਘਰ ਜਾ ਕੇ ਕਿਤਾਬਾਂ ਵੰਡੀਆ ਗਈਆਂ ਤੇ ਉਨ੍ਹਾਂ ਦੀ ਆਨਲਾਈਨ ਪੜ੍ਹਾਈ ਦਾ ਪ੍ਰਬੰਧ ਕੀਤਾ ਗਿਆ ਸੀ, ਜੋ ਪ੍ਰਾਈਵੇਟ ਤੇ ਸਰਕਾਰੀ ਸਕੂਲਾਂ ਦੇ ਬੱਚਿਆਂ ਲਈ ਲਾਹੇਵੰਦ ਸਿੱਧ ਹੋ ਰਿਹਾ ਹੈ। 
ਐਸ.ਐਸ.ਪੀ. ਡਾ. ਭਾਰਗਵ ਨੇ ਦੱਸਿਆ ਕਿ ਹੁਣ ਪੰਜਾਬ ਸਰਕਾਰ ਵੱਲੋਂ 30 ਮਈ 2020 ਤੱਕ ਗਰਮੀਆਂ ਦੀਆ ਛੁੱਟੀਆਂ ਘੋਸ਼ਿਤ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਬੱਚਿਆਂ ਦੀ ਮੰਗ ਸੀ ਕਿ ਸਾਰਾ ਦਿਨ ਪੜ੍ਹਿਆ ਨਹੀ ਜਾ ਸਕਦਾ, ਕੁਝ ਅਜਿਹੀਆ ਗਤੀਵਿਧੀਆਂ ਹੋਣ ਜੋ ਸਕਾਰਾਤਕ ਸੋਚ ਰੱਖਦੀਆ ਹੋਣ ਤੇ ਉਹਨਾਂ ਦੀ ਵਿਚਾਰਧਾਰਾ ਨੂੰ ਅੱਗੇ ਲੈ ਕੇ ਜਾਣ। ਉਨ੍ਹਾਂ ਦੱਸਿਆ ਕਿ ਮਾਨਸਾ ਪੁਲਸ ਵੱਲੋਂ ਇਸ ਪਾਸੇ ਹੋਰ ਅੱਗੇ ਕਦਮ ਵਧਾਉਂਦੇ ਹੋਏ ਪੁਲਸ ਪਬਲਿਕ ਸਕੂਲ ਮਾਨਸਾ ਦੇ ਬੱਚੇ ਜੋ ਸਾਡੇ ਨਾਲ ਜੁੜੇ ਹੋਏ ਹਨ, ਦੀ ਮੰਗ ਦੀ ਪੂਰਤੀ ਲਈ ਅੱਜ ਤੋਂ ਮੁਫਤ ਸਟੀਮ ਵਰਕਸ਼ਾਪ ਦੀ ਲੜੀ ਸੁਰੂ ਕੀਤੀ ਜਾ ਰਹੀ ਹੈ। 
ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਇਹ ਵਰਕਸ਼ਾਪ 6-9 ਸਾਲ ਅਤੇ 9-12 ਸਾਲ ਦੇ ਬੱਚਿਆਂ ਲਈ ਹੈ ਪਰ ਇਸ ਪੀਰੀਅਡ ਤੋਂ ਛੋਟੇ ਜਾਂ ਘੱਟ ਉਮਰ ਵਾਲੇ ਵੀ ਜੁਆਇੰਨ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਸਾਡੀ ਇਹ ਕੋਸਿਸ਼ ਰਹੇਗੀ ਕਿ ਬੱਚਿਆਂ ਨੂੰ ਕਿਸੇ ਉਸਾਰੂ ਸੋਚ ਨਾਲ ਰੋਜਾਨਾ ਨਵੀਂ ਗਤੀਵਿਧੀ ਨਾਲ ਅੱਗੇ ਲੈ ਕੇ ਜਾਈਏ। ਉਨ੍ਹਾਂ ਦੱਸਿਆ ਕਿ ਸਾਡੀ ਕੋਸਿਸ਼ ਹੈ ਕਿ ਜਿਹੜੇ ਬੱਚੇ 12 ਸਾਲ ਤੋਂ ਉਪਰ ਉਮਰ ਦੇ ਹਨ, ਉਨ੍ਹਾਂ ਲਈ ਵੀ ਕੋਈ ਵੱਖਰੀ ਗਤੀਵਿਧੀ ਪਲਾਨ ਕਰਕੇ ਦੇਈਏ ਕਿਉਂਕਿ ਉਹ ਸਾਰਾ ਦਿਨ ਪੜ੍ਹਾਈ 'ਚ ਵੀ ਨਹੀ ਲੱਗ ਸਕਦੇ। ਇਸ ਲਈ ਉਹਨਾਂ ਲਈ ਕੋਈ ਗੇਮਜ ਜਾਂ ਗਤੀਵਿਧੀ ਦਾ ਪ੍ਰਬੰਧ ਕਰੀਏ ਜਿਸ ਨਾਲ ਉਸਾਰੂ ਸੋਚ ਨਾਲ ਉਹਨਾਂ ਦਾ ਮਨ ਵਿਕਸਤ ਹੋਵੇ। 
ਉਨ੍ਹਾਂ ਕਿਹਾ ਕਿ ਜਿਹੜਾ ਕੋਰੋਨਾ ਵਾਇਰਸ ਦੇ ਪਸਾਰ ਨੂੰ ਰੋਕਣ ਲਈ ਇਹ ਲਾਕਡਾਊਨ ਹੋਇਆ ਹੈ, ਬੱਚੇ ਉਸ ਸਮੇਂ ਦਾ ਸਦ ਉਪਯੋਗ ਕਰ ਸਕਣ। ਉਨ੍ਹਾਂ ਦੱਸਿਆ ਕਿ ਸਾਡੀ ਇਸ ਕੋਸਿਸ਼ ਵਿੱਚ ਜੋ ਬੱਚੇ ਇਸਨੂੰ ਸਹੀ ਸਮਝਦੇ ਹਨ, ਉਹ ਪੁਲਸ ਪਬਲਿਕ ਸਕੂਲ ਮਾਨਸਾ ਨਾਲ ਸੰਪਰਕ ਕਰਕੇ ਸਾਡੇ ਨਾਲ ਜੁਆਇੰਨ ਕਰ ਸਕਦੇ ਹਨ, ਤਾਂ ਜੋ ਵਧੀਆ ਤਰੀਕੇ ਨਾਲ ਇਸ ਗਤੀਵਿਧੀ ਨੂੰ ਹੋਰ ਅੱਗੇ ਲੈ ਕੇ ਜਾ ਸਕੀਏ। ਉਨ੍ਹਾਂ ਦੱਸਿਆ ਕਿ ਇਹ ਵਰਕਸ਼ਾਪ 6-9 ਸਾਲ ਦੇ ਬੱਚਿਆਂ ਲਈ ਸੁਭਾ 11 ਵਜੇ ਤੋਂ 11.40 ਵਜੇ ਤੱਕ ਅਤੇ 9 ਤੋਂ 12 ਸਾਲ ਦੇ ਬੱਚਿਆਂ ਲਈ ਦੁਪਿਹਰ 12 ਵਜੇ ਤੋਂ ਦੁਪਹਿਰ 12.40 ਤੱਕ ਦਾ ਸਮਾਂ ਰਹੇਗਾ।
ਐਸ.ਐਸ.ਪੀ. ਡਾ. ਭਾਰਗਵ ਨੇ ਕਿਹਾ ਕਿ ਬੱਚਿਆਂ ਨੂੰ ਅਤੇ ਉਨ੍ਹਾਂ ਦੇ ਮਾਤਾ ਪਿਤਾ ਨੂੰ ਅਪੀਲ ਕੀਤੀ ਗਈ ਕਿ ਉਹ ਜ਼ਿਲਾ ਪੁਲਸ ਵੱਲੋਂ ਸ਼ੁਰੂ ਕਰਵਾਈ ਗਈ ਆਨਲਾਈਨ ਗਤੀਵਿਧੀ ਨਾਲ ਆਪਣੇ ਬੱਚਿਆਂ ਨੂੰ ਜੁੜਨ ਲਈ ਪ੍ਰੇਰਿਤ ਕਰਨ ਅਤੇ ਸਕਾਰਾਤਮਕ ਸੁਝਾਅ ਦੇਣ, ਤਾਂ ਜੋ ਬੱਚਿਆਂ ਦੇ ਮਾਨਸਿਕ ਬੋਝ ਘੱਟ ਕਰਕੇ ਉਨ੍ਹਾਂ ਨੂੰ ਉਸਾਰੂ ਸੋਚ ਵੱਲ ਲਿਜਾਇਆ ਜਾ ਸਕੇ।


Bharat Thapa

Content Editor

Related News