ਆਨਲਾਈਨ ਸਿਖਲਾਈ ਸੰਬੰਧੀ ਈ-ਕੋਰਸ ਬਲੈਕ ਬੋਰਡ ਤੋਂ ਬ੍ਰਾਡਬੈਂਡ ''ਚ ਤਬਦੀਲ

08/07/2020 10:37:06 PM

ਚੰਡੀਗੜ੍ਹ: ਨੋਵਲ ਕੋਰੋਨਾ ਵਾਇਰਸ (ਕੋਵਿਡ-19) ਦੇ ਚੱਲਦੇ ਆਨਲਾਈਨ ਅਤੇ ਮਿਸ਼ਰਿਤ ਸਿੱਖਿਆ ਹੁਣ ਜ਼ਿੰਦਗੀ ਦਾ ਵਿਦਿਅਕ ਸੱਚ ਹੈ। ਆਨਲਾਈਨ ਸਿੱਖਿਆ ਅਤੇ ਸਿਖਲਾਈ ਦੇ ਲਈ ਰਣਨੀਤੀਆਂ ਦਾ ਵਿਕਾਸ ਕਰਨਾ ਇਕ ਨਵਾਂ ਪ੍ਰੋਗਰਾਮ ਹੈ, ਜੋ ਸਕੂਲ ਦੇ ਆਗਾਮੀ ਸੈਸ਼ਨ 'ਚ ਅਧਿਆਪਕਾਂ  ਦੀ ਸਹਾਇਤਾ ਕਰਨ ਲਈ ਤਿਆਰ ਕੀਤਾ ਗਿਆ ਹੈ। ਕੋਰੋਨਾ ਵਾਇਰਸ ਮਹਾਮਾਰੀ ਦੇ ਮੁਸ਼ਕਿਲ ਹਾਲਾਤਾਂ ਦੌਰਾਨ ਜਦ ਅੱਧੇ ਮਾਰਚ ਤੋਂ ਪੂਰੇ ਭਾਰਤ 'ਚ ਸਕੂਲ ਅਤੇ ਕਾਲਜ ਬੰਦ ਕੀਤੇ ਗਏ ਸਨ, ਉਸ ਸਮੇਂ ਆਈ. ਕਿਊ. ਏ. ਸੀ. ਦੇਵ ਸਮਾਜ ਕਾਲਜ ਆਫ ਐਜੂਕੇਸ਼ਨ ਵਲੋਂ ਇਕ ਆਨਲਾਈਨ ਸਰਵੇਖਣ ਕੀਤਾ ਗਿਆ ਸੀ। ਕੁੱਝ ਦਿਨਾਂ ਬਾਅਦ ਅਧਿਆਪਕਾਂ ਨੂੰ ਬਿਨਾ ਸਿਖਲਾਈ, ਘੱਟ ਬੈਂਡਵਿੱਥ ਅਤੇ ਬਹੁਤ ਘੱਟ ਤਿਆਰੀ ਦੇ ਨਾਲ, ਆਨਲਾਈਨ ਸਿੱਖਿਆ ਅਤੇ ਸਿਖਲਾਈ ਬਿਨਾ ਯੋਜਨਾਬੱਧ ਅਤੇ ਤੇਜ਼ੀ ਨਾਲ ਸਾਰੇ ਵਿਦਿਅਕ ਸੰਸਥਾਨਾਂ ਵਲੋਂ ਸ਼ੁਰੂ ਕਰ ਦਿੱਤਾ ਗਿਆ।
ਇਸ 'ਚ ਕੋਈ ਸ਼ੱਕ ਨਹੀਂ ਕਿ ਆਨਲਾਈਨ ਸਿੱਖਿਆ ਬਿਨਾ ਕਿਸੇ ਵਿਕਲਪ ਦੇ ਇਕ ਵਧੀਆ ਵਿਧੀ ਹੈ। ਸਰਵੇਖਣ ਦੇ ਨਤੀਜੇ ਤੋਂ ਪਤਾ ਲੱਗਾ ਹੈ ਕਿ ਕੁੱਲ 82.1 ਫੀਸਦੀ ਅਧਿਆਪਕਾਂ ਨੂੰ ਆਨਲਾਈਨ ਸਿੱਖਿਆ ਦਾ ਕੋਈ ਤਜ਼ਰਬਾ ਨਹੀਂ ਸੀ, 90.2 ਫੀਸਦੀ ਅਧਿਆਪਕਾਂ ਨੇ ਕਿਹਾ ਕਿ ਉਹ ਪਹਿਲੀ ਵਾਰ ਆਨਲਾਈਨ ਕਲਾਸਾਂ ਲੈ ਰਹੇ ਹਨ, ਜਦਕਿ 9.8 ਫੀਸਦੀ ਅਧਿਆਪਕਾਂ ਨੇ ਦੱਸਿਆ ਕਿ ਉਹ ਕੋਵਿਡ-19 ਦੇ ਚੱਲਦੇ ਤਾਲਾਬੰਦੀ ਦੌਰਾਨ ਆਨਲਾਈਨ ਕਲਾਸਾਂ ਨਹੀਂ ਲੈ ਰਹੇ। ਇਸ ਸਿੱਖਿਆ ਦੇ ਮੱਦੇਨਜ਼ਰ ਅਧਿਆਪਕਾਂ ਵਲੋਂ ਦਰਪੇਸ਼ ਉਪਰੋਕਤ ਸਮੱਸਿਆਵਾਂ ਨੂੰ ਧਿਆਨ 'ਚ ਰੱਖਦੇ ਅਤੇ ਕੋਵਿਡ-19 ਮਹਾਮਾਰੀ ਦੌਰਾਨ ਦੇਵ ਸਮਾਜ ਕਾਲਜ ਆਫ ਐਜੂਕੇਸ਼ਨ, ਸੈਕਟਰ 36-ਬੀ, ਚੰਡੀਗੜ੍ਹ ਨੇ ਸੰਭਾਵਿਤ ਅਤੇ ਸੇਵਾ ਨਿਭਾ ਰਹੇ ਅਧਿਆਪਕਾਂ ਦੇ ਲਈ 'ਲਰਨਿੰਗ ਟੂ ਟੀਚ ਆਨਲਾਈਨ' ਵਿਸ਼ੇ 'ਤੇ ਇਕ ਆਨਲਾਈਨ ਐਮ. ਓ. ਓ. ਸੀ. ਕੋਰਸ ਤਿਆਰ ਕੀਤਾ। ਇਹ ਇਕ ਨਵੀਂ ਪਹਿਲ ਹੈ, ਜੋ ਆਈ. ਕਿਊ. ਏ. ਸੀ. ਵਲੋਂ ਸਤਿਕਾਰਯੋਗ ਸ਼੍ਰੀ ਨਿਰਮਲ ਸਿੰਘ ਢਿੱਲੋ, ਸਕੱਤਰ ਦੇਵ ਸਮਾਜ ਅਤੇ ਚੇਅਰਮੈਨ, ਦੇਵ ਸਮਾਜ ਕਾਲਜ ਆਫ ਐਜੂਕੇਸ਼ਨ, ਚੰਡੀਗੜ੍ਹ ਦੀ ਯੋਗ ਅਗਵਾਈ ਅਤੇ ਹਿਦਾਇਤਾਂ ਦੇ ਅਧੀਨ ਟੀਚਿੰਗ ਲਰਨਿੰਗ ਸੈਂਟਰ ਆਫ ਡੀ. ਐਸ. ਸੀ. ਈ. ਵਲੋਂ ਕੀਤੀ ਗਈ।

ਇਸ ਈ-ਕੋਰਸ ਦੀ ਸ਼ੁਰੂਆਤ ਪ੍ਰਿੰਸੀਪਲ ਡਾ. (ਸ਼੍ਰੀਮਤੀ) ਅਗਨੀਸ ਢਿੱਲੋ ਦੀਆਂ ਕੋਸ਼ਿਸ਼ਾਂ ਅਤੇ ਦੂਰਦ੍ਰਿਸ਼ਟੀ ਦੇ ਨਤੀਜੇ ਵਜੋਂ ਕੀਤੀ ਗਈ। ਇਹ ਕੋਰਸ ਇਸ ਚੁਣੌਤੀਪੂਰਣ ਸਮੇਂ ਦੌਰਾਨ ਵਿਦਿਆਰਥੀਆਂ ਨੂੰ ਸਿੱਖਣ ਮੌਕੇ ਸਮਰਥਨ ਕਰਨ ਲਈ ਇਕ ਮਹੱਤਵਪੂਰਨ ਅਤੇ ਜ਼ਰੂਰੀ ਕੰਮ ਦੇ ਰੂਪ 'ਚ ਮਹੱਤਵਪੂਰਨ ਸਾਬਿਤ ਹੋਇਆ ਹੈ। ਸਾਡੇ ਅਧਿਆਪਕਾਂ ਨੂੰ ਨਵੇਂ ਤਕਨੀਕੀ ਉਪਕਰਣ ਸਿੱਖਣ ਅਤੇ ਦੁਨੀਆ ਭਰ ਦੇ ਵਿਦਿਆਰਥੀਆਂ ਦੇ ਲਈ ਸਿੱਖਿਆ ਪੈਦਾ ਕਰਨ ਦੀਆਂ ਨਵੀਂਆਂ ਸੰਭਾਵਨਾਵਾਂ ਨੂੰ ਅਨੁਭਵ ਕਰਨ ਦਾ ਮੌਕਾ ਮਿਲੇਗਾ। ਕਾਲਜ ਨੇ ਪਹਿਲਾਂ ਹੀ ਇਸ ਕੋਰਸ ਦੇ ਇਕ ਬੈਚ ਨੂੰ ਪੂਰਾ ਕਰ ਲਿਆ ਹੈ, ਜਿਥੇ ਵੱਖ-ਵੱਖ ਰਾਜਾਂ ਜਿਵੇਂ ਝਾਰਖੰਡ, ਹਿਮਾਚਲ ਪ੍ਰਦੇਸ਼, ਪੱਛਮੀ ਬੰਗਾਲ, ਓਡੀਸ਼ਾ, ਜੰਮੂ ਅਤੇ ਕਸ਼ਮੀਰ, ਉਤਰਾਖੰਡ, ਅਸਮ, ਤਾਮਿਲਨਾਡੂ, ਰਾਜਸਥਾਨ ਆਦਿ ਦੇ ਲਗਭਗ 700 ਉਮੀਦਵਾਰਾਂ ਨੇ ਹਿੱਸਾ ਲਿਆ। ਇਸ ਤੋਂ ਪਹਿਲਾਂ ਕਾਲਜ ਨੇ 60 ਅਧਿਆਪਕਾਂ 'ਤੇ ਇਸ ਕੋਰਸ ਦਾ ਪਾਇਲਟ ਸਕੀਮ ਦੇ ਤੌਰ 'ਤੇ ਅਧਿਐਨ ਕੀਤਾ ਸੀ, ਜਿਨ੍ਹਾਂ ਨੇ ਇਸ ਦੀ ਬਹੁਤ ਤਾਰੀਫ ਕੀਤੀ।

ਕਾਲਜ ਨੂੰ ਹੁਣ ਸਟੇਟ ਕੌਂਸਲ ਆਫ ਐਜੂਕੇਸ਼ਨ ਰਿਸਰਚ ਐਂਡ ਟ੍ਰੇਨਿੰਗ (ਐਸ. ਸੀ. ਈ. ਆਰ. ਟੀ.), ਸਕੂਲ ਸਿੱਖਿਆ ਵਿਭਾਗ ਅਤੇ ਪੰਜਾਬ ਸਰਕਾਰ ਵਲੋਂ ਸੇਵਾ ਕਰਦੇ ਅਧਿਆਪਕਾਂ ਲਈ ਦੋ ਹਫਤੇ ਦੇ ਈ-ਕੋਰਸ 'ਟ੍ਰਾਂਜਿਸ਼ਨ ਫ੍ਰੋਮ ਬਲੈਕਬੋਰਡ ਟੂ ਬਰੋਡਬੈਂਡ: ਆਨਲਾਈਨ ਟ੍ਰੇਨਿੰਗ ਫਾਰ ਆਨਲਾਈਨ ਟੀਚਿੰਗ' ਦੀ ਸਪਾਂਸਰਸ਼ਿਪ ਹਾਸਲ ਹੋ ਗਈ ਹੈ, ਜਿਸ ਦੀ ਸਮਾਪਤੀ 9 ਅਗਸਤ, 2020 ਦਿਨ ਸੋਮਵਾਰ ਨੂੰ ਹੋਵੇਗੀ। ਕੋਰਸ ਸਬੰਧੀ ਪ੍ਰਤਿਭਾਗੀਆਂ ਦੀ ਮੰਗ ਅਤੇ ਭਰਪੂਰ ਸਮਰਥਨ 'ਤੇ ਕਾਲਜ 12 ਅਗਸਤ, 2020 ਤੋਂ 28 ਅਗਸਤ,2020 ਤਕ ਇਕ ਹੋਰ ਬੈਚ ਸ਼ੁਰੂ ਕਰਨ ਜਾ ਰਿਹਾ ਹੈ। ਕਈ ਉਮੀਦਵਾਰਾਂ ਨੇ ਪਹਿਲਾਂ ਹੀ ਕੋਰਸ ਦਾ ਰਜਿਸਟ੍ਰੇਸ਼ਨ ਕਰਵਾ ਲਿਆ ਹੈ ਅਤੇ ਰਜਿਸਟ੍ਰੇਸ਼ਨ ਅਜੇ ਵੀ ਜਾਰੀ ਹੈ। ਸਾਨੂੰ ਪੂਰੀ ਉਮੀਦ ਹੈ ਕਿ ਇਥੇ ਜੋ ਵੀ ਅਧਿਆਪਕ ਸਿੱਖਣਗੇ, ਉਹ ਆਪਣੇ ਵਰਕਪਲੇਸ 'ਤੇ ਪ੍ਰਭਾਵੀ ਢੰਗ ਨਾਲ ਲਾਗੂ ਕਰਨਗੇ।

Deepak Kumar

This news is Content Editor Deepak Kumar