ਪਿਆਜ ਨੇ ਕੱਢਵਾਏ ਆਮ ਜਨਤਾ ਦੇ ਹੰਝੂ, 50 ਰੁਪਏ ਕਿੱਲੋ ਤੋਂ ਪਾਰ

09/18/2019 7:22:16 PM

ਜਲਾਲਾਬਾਦ, (ਸੇਤੀਆ,ਸੁਮਿਤ)- ਵਰਤਮਾਨ ਸਮੇਂ ਅੰਦਰ ਪਿਆਜ ਅਤੇ ਖਾਸ ਕਰ ਸਬਜ਼ੀਆਂ ਦੀ ਕੀਮਤ ਵਧਦੀ ਜਾ ਰਹੀ ਹੈ ਪਰ ਪਿਆਜ ਨੇ ਤਾਂ ਲੋਕਾਂ ਦੇ ਹੰਝੂ ਹੀ ਕਢਾ ਛੱਡੇ ਹਨ। ਪਿਛਲੇ ਹਫਤੇ 30-40 ਰੁਪਏ ਕਿਲੋ ਵਿਕਣ ਵਾਲਾ ਪਿਆਜ ਹੁਣ 50 ਰੁਪਏ ਕਿੱਲੋ ਤੋਂ ਵੀ ਪਾਰ ਚਲਾ ਗਿਆ ਹੈ। ਸਬਜ਼ੀ ਵਿਕਰੇਤਾਵਾਂ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ 'ਚ ਪਿਆਜ ਦੀ ਕੀਮਤ 60 ਰੁਪਏ ਪ੍ਰਤੀ ਕਿਲੋ ਤੱਕ ਪੁੱਜ ਸਕਦੀ ਹੈ। ਉਥੇ ਹੀ ਨਾਲ ਦੂਜੀਆਂ ਸਬਜੀਆਂ ਦੇ ਵੀ ਭਾਅ ਵੱਧ ਗਏ ਹਨ।  ਇਸ ਬਾਰੇ ਆਮ ਜਨਤਾ ਦਾ ਕਹਿਣਾ ਹੈ ਕਿ ਪਿਆਜ ਅਤੇ ਸਬਜੀ ਦੀ ਕੀਤਮ ਵਧਣ ਨਾਲ ਰਸੋਈ ਦਾ ਬਜਟ ਹਿੱਲ ਗਿਆ ਹੈ। ਲੋਕਾਂ ਨੇ ਇਸ ਨੂੰ ਵੱਡੇ ਕਾਰੋਬਾਰੀਆਂ ਦੀ ਮਿਲੀ-ਭੁਗਤ ਦੱਸਿਆ ਹੈ ਅਤੇ ਕਿਹਾ ਹੈ ਕਿ ਸਰਕਾਰਾਂ ਵੀ ਇਸ 'ਚ ਸ਼ਾਮਲ ਹਨ। ਲੋਕਾਂ ਨੇ ਕਿਹਾ ਕਿ ਮਹਿੰਗਾਈ ਦੀ ਮਾਰ ਪਹਿਲਾਂ ਹੀ ਲੋਕਾਂ ਨੂੰ ਦੁਖੀ ਕਰ ਰਹੀ ਹੈ ਅਤੇ ਉਤੋਂ ਪਿਆਜ ਅਤੇ ਰੋਜਾਨਾਂ ਪ੍ਰਯੋਗ 'ਚ ਆਉਣ ਵਾਲੀਆਂ ਸਬਜੀਆਂ ਦੀਆਂ ਕੀਮਤਾਂ ਨੇ ਲੋਕਾਂ ਦੀ ਪਰੇਸ਼ਾਨੀ ਹੋਰ ਵੀ ਵਧਾ ਦਿੱਤੀ ਹੈ।
ਦੂਜੇ ਪਾਸੇ ਸਬਜ਼ੀ ਵਿਕਰੇਤਾਵਾਂ ਦਾ ਕਹਿਣਾ ਹੈ ਕਿ ਪਿਆਜਾਂ ਦੇ ਨਾਲ-ਨਾਲ ਗੋਭੀ, ਮਟਰ ਅਤੇ ਹੋਰ ਸਬਜੀਆਂ ਦੀਆਂ ਕੀਮਤਾਂ 'ਚ ਵੀ ਵਾਧਾ ਹੋਇਆ ਹੈ। ਦੱੱਸ ਦੇਈਏ ਕਿ ਤਿਉਹਾਰਾਂ ਦੇ ਦਿਨਾਂ 'ਚ ਪਿਆਜ ਦੀ ਕੀਮਤ ਹੋਰ ਵਧਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ, ਜਿਸ ਤੋਂ ਲੱਗਦਾ ਹੈ ਕਿ ਤਿਉਹਾਰ 'ਤੇ ਵੀ ਪਿਆਜ ਲੋਕਾਂ ਦੇ ਹੰਝੂ ਹੀ ਕਢਾਵੇਗਾ।ਇਥੇ ਦੱਸਣਯੋਗ ਹੈ ਕਿ ਤਿੰਨ ਚਾਰ ਦਿਨ ਪਹਿਲਾਂ ਸਭ ਤੋਂ ਸਸਤੀਆਂ ਸਬਜੀਆਂ ਕੱਦੂ ਅਤੇ ਤੋਰੀ  ਜੋ ਕਿ 20-25 ਰੁਪਏ ਸੀ ਬੁੱਧਵਾਰ ਨੂੰ 50-60 ਰੁਪਏ ਤੱਕ ਪਹੁੰਚ ਗਈ। ਦੁਕਾਨਦਾਰਾਂ ਨੇ ਦੱਸਿਆ ਕਿ ਜੇਕਰ ਇਸੇ ਤਰ੍ਹਾਂ ਗਰਮੀ ਪੈਂਦੀ ਰਹੀ ਤਾਂ ਰੋਜ ਵਰਤੋ 'ਚ ਆਉਣ ਵਾਲੀਆਂ ਸਬਜੀਆਂ ਦੇ ਭਾਅ ਵਧਣ ਦੇ ਆਸਾਰ ਹੋਣਗੇ।  
ਸਬਜੀਆਂ ਦੀ ਕੀਮਤ
ਪਿਆਜ 50 ਰੁਪਏ ਪ੍ਰਤੀਕਿਲੋ
ਗਾਜਰ 80 ਰੁਪਏ ਪ੍ਰਤੀਕਿਲੋ
ਗੋਭੀ 70 ਰੁਪਏ ਪ੍ਰਤੀਕਿਲੋ
ਖੀਰਾ 40 ਰੁਪਏ ਪ੍ਰਤੀਕਿਲੋ
ਭਿੰਡੀ 30-40 ਪ੍ਰਤੀਕਿਲੋ
ਟਮਾਟਰ 50 ਰੁਪਏ ਪ੍ਰਤੀਕਿਲੋ
ਤੋਰੀਆਂ 60 ਰੁਪਏ ਪ੍ਰਤੀਕਿਲੋ
ਕਰੇਲਾ 60 ਰੁਪਏ ਪ੍ਰਤੀਕਿਲੋ
ਕੱਦੂ 50 ਰੁਪਏ ਪ੍ਰਤੀਕਿਲੋ
ਨਿੰਬੂ 120 ਰੁਪਏ ਪ੍ਰਤੀਕਿਲੋ


Bharat Thapa

Content Editor

Related News