ਸਾਂਝੀ ਸਿੱਖਿਆ ਸੰਸਥਾ ਨੇ ਪਟਿਆਲਾ ’ਚ ਇਕ ਸਾਲ ਪੂਰਾ ਹੋਣ ’ਤੇ ਕਰਵਾਇਆ ਆਨਲਾਈਨ ਈਵੈਂਟ

11/26/2021 8:24:31 PM

ਪਟਿਆਲਾ (ਬਿਊਰੋ)-ਜ਼ਿਲ੍ਹਾ ਪਟਿਆਲ਼ਾ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਸੁਧਾਰ ਲਈ ਕੰਮ ਕਰ ਰਹੀ ਸਾਂਝੀ ਸਿੱਖਿਆ ਸੰਸਥਾ ਵੱਲੋਂ ਜ਼ਿਲ੍ਹੇ ’ਚ ਇਕ ਸਾਲ ਪੂਰਾ ਹੋਣ ’ਤੇ ਆਨਲਾਈਨ ਈਵੈਂਟ ਕਰਵਾਇਆ ਗਿਆ। ਇਸ ਦੌਰਾਨ ਸੰਸਥਾ ਵੱਲੋਂ ਆਪਣੇ ਮਿਸ਼ਨ ਨੂੰ ਸਾਂਝਾ ਕਰਨ ਤੋਂ ਇਲਾਵਾ ਇਕ ਸਾਲ ਦੌਰਾਨ ਕੀਤੇ ਗਏ ਕੰਮ ਨੂੰ ਸਾਂਝਾ ਕੀਤਾ ਗਿਆ। ਇਸ ਮੌਕੇ ਸੰਸਥਾ ’ਚ ਕੰਮ ਕਰ ਰਹੇ ਯੰਗ ਲੀਡਰਸ ਵੱਲੋਂ ਆਪਣੇ ਕੰਮ ਨੂੰ ਸਭ ਨਾਲ਼ ਸਾਂਝਾ ਕਰਨ ਤੋਂ ਇਲਾਵਾ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਸੁਧਾਰ ਲਈ ਸਮਾਜ ਅਤੇ ਅਧਿਆਪਕਾਂ ਵੱਲੋਂ ਪਾਏ ਜਾ ਰਹੇ ਯੋਗਦਾਨ ਨੂੰ ਸਾਂਝਾ ਕੀਤਾ ਗਿਆ। ਇਸ ਦੌਰਾਨ ਇੰਡੀਆ ਐਜੂਕੈਸ਼ਨ ਸੰਸ੍ਥਾ ਤੋਂ ਅਸ਼ੀਸ਼ ਸ਼ੁਕਲਾ ਮੁੱਖ ਮਹਿਮਾਨ ਦੇ ਤੌਰ ’ਤੇ ਸ਼ਾਮਿਲ ਹੋਏ ਅਤੇ ਉਨ੍ਹਾਂ ਨੇ ਇਸ ਮੌਕੇ ’ਤੇ ਸੰਸਥਾ ਵੱਲੋਂ ਥੋੜ੍ਹੇ ਜਿਹੇ ਸਮੇਂ ’ਚ ਪੰਜਾਬ ਦੇ ਤਿੰਨ ਜ਼ਿਲ੍ਹਿਆਂ ਪਟਿਆਲ਼ਾ, ਫ਼ਤਿਹਗੜ੍ਹ ਸਾਹਿਬ ਅਤੇ ਰੂਪਨਗਰ ’ਚ ਵੱਡੇ ਪੱਧਰ ’ਤੇ ਕੀਤੇ ਜਾ ਰਹੇ ਕੰਮ ਨੂੰ ਪੰਜਾਬ ਦੇ ਸਿੱਖਿਆ ਖੇਤਰ ’ਚ ਵੱਡਾ ਕਦਮ ਦੱਸਿਆ ਅਤੇ ਸੰਸਥਾ ਦੇ ਸਿੱਖਿਆ ਵਿਭਾਗ ਨਾਲ਼ ਮਿਲ ਕੇ ਕੀਤੇ ਜਾ ਰਹੇ ਸੁਧਾਰਾਂ ਦੀ ਪ੍ਰਸ਼ੰਸਾ ਕੀਤੀ | 

ਇਸ ਦੌਰਾਨ ਅਮਰੀਕਾ ਤੋਂ ਈਕੋ ਸਿੱਖ ਸੰਸਥਾ ਦੇ ਸੰਸਥਾਪਕ ਡਾ. ਰਾਜਵੰਤ ਸਿੰਘ ਨੇ ਸੰਸਥਾ ਦੇ ਕੰਮ ਦੀ ਸ਼ਲਾਘਾ ਕਰਦਿਆਂ ਸੰਸਥਾ ਨੂੰ ਆਪਣੇ ਕੰਮ ਨੂੰ ਹੋਰ ਵਧੀਆ ਕਰਨ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ। ਮੰਜ਼ਿਲ ਸੰਸਥਾ ਤੋਂ ਰਵੀ ਗੁਲਾਟੀ ਅਤੇ ਪ੍ਰੀਤਲੜੀ ਮੈਗਜ਼ੀਨ ਦੇ ਐਡੀਟਰ ਪੂਨਮ ਸਿੰਘ ਵੀ ਇਸ ਦੌਰਾਨ ਹਾਜ਼ਰ ਰਹੇ | ਇਸ ਦੌਰਾਨ ਅਮਰੀਕਾ ਤੋਂ ਈਕੋ ਸਿੱਖ ਸੰਸਥਾ ਦੇ ਸੰਸਥਾਪਕ ਡਾ. ਰਾਜਵੰਤ ਸਿੰਘ ਨੇ ਸੰਸਥਾ ਦੇ ਕੰਮ ਦੀ ਸ਼ਲਾਘਾ ਕਰਦਿਆਂ ਸੰਸਥਾ ਨੂੰ ਆਪਣੇ ਕੰਮ ਨੂੰ ਹੋਰ ਵਧੀਆ ਕਰਨ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ। ਮੰਜ਼ਿਲ ਸੰਸਥਾ ਤੋਂ ਰਵੀ ਗੁਲਾਟੀ ਅਤੇ ਪ੍ਰੀਤਲੜੀ ਮੈਗਜ਼ੀਨ ਦੇ ਐਡੀਟਰ ਪੂਨਮ ਸਿੰਘ ਵੀ ਇਸ ਦੌਰਾਨ ਹਾਜ਼ਰ ਰਹੇ । ਰਵੀ ਗੁਲਾਟੀ ਅਤੇ ਪੂਨਮ ਸਿੰਘ ਵੱਲੋਂ ਇਸ ਮੌਕੇ ’ਤੇ ਬੋਲਦਿਆਂ ਪੰਜਾਬ ’ਚ ਬਦਲਾਅ ਲਈ ਸੰਸਥਾ ਵੱਲੋਂ ਕੀਤੇ ਜਾ ਰਹੇ ਕੰਮ ਨੂੰ ਸਮਾਜ ਦੀ ਲੋੜ ਦੱਸਿਆ ਅਤੇ ਇਸ ਤਰ੍ਹਾਂ ਦੇ ਹੋਰ ਉਪਰਾਲੇ ਕਰਨ ਬਾਰੇ ਵੀ ਸਾਂਝਾ ਕੀਤਾ।

Manoj

This news is Content Editor Manoj