ਪਨਸਪ ਅਤੇ ਮਾਰਕਫੈਂਡ ਖਰੀਦ ਏਜੰਸੀਆਂ ਦੇ ਖਿਲਾਫ ਸੰਘਰਸ਼ ਲਈ ਇੱਕ ਹਫਤੇ ਦਾ ਦਿੱਤਾ ਅਲਟੀਮੇਟਮ

05/03/2020 6:38:39 PM

ਬੁਢਲਾਡਾ(ਬਾਂਸਲ): ਹਾੜੀ ਦੀ ਫਸਲ ਕਣਕ ਦੀ ਸਾਂਭ ਸੰਭਾਲ ਲਈ ਮੰਡੀਆਂ ਵਿਚ ਬਾਰਦਾਨੇ ਦੀ ਭਾਰੀ ਕਮੀ ਆਉਣ ਕਾਰਨ ਕਿਸਾਨਾਂ ਆੜਤੀਆਂ ਮਜਦੂਰਾ ਨੂੰ ਜਿੱਥੇ ਖੱਜਲ ਖੁਆਰ ਹੋਣਾ ਪੈ ਰਿਹਾ ਹੈ ਉੰਥੇ ਮਾਨਸਿਕ ਅਤੇ ਆਰਥਿਕ ਤੋਰ ਤੇ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਾੜੇ ਖਰੀਦ ਪ੍ਰਬੰਧਾਂ ਦੇ ਰੋਸ ਵਜੋਂ ਆੜਤੀਆਂ ਐਸ਼ੋਸ਼ੀਏਸ਼ਨ ਖਰੀਦ ਏਜੰਸੀ ਪਨਸਪ, ਮਾਰਕਫੈਂਡ ਦੇ ਖਿਲਾਫ ਸੰਘਰਸ਼ ਤੋਂ ਪਿੱਛੇ ਨਹੀਂ ਹਟੇਗੀ। ਇਹ ਸ਼ਬਦ ਅੱਜ ਇੱਥੇ ਖਰੀਦ ਏਜੰਸੀਆਂ ਨੂੰ ਸੰਕੇਤਕ ਚੇਤਾਵਨੀ ਦਿੰਦਿਆਂ ਐਸ਼ੋਸ਼ੀਏਸ਼ਨ ਦੇ ਪ੍ਰਧਾਨ ਕੇਸ਼ੋ ਰਾਮ ਗੋਇਲ ਨੇ ਕਿਹਾ ਕਿ ਓਪਰੋਕਤ ਖਰੀਦ ਏਜੰਸੀਆਂ ਕੋਲ ਬਾਰਦਾਨੇ ਦੀ ਕਮੀ ਹੋਣ ਕਾਰਨ ਕਿਸਾਨਾਂ ਅਤੇ ਆੜਤੀਆਂ ਨੂੰ ਖੱਜਲ ਖੁਆਰ ਹੋਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਬੀ ਕਲਾਸ ਦੇ ਬਾਰਦਾਨੇ *ਚ ਕਣਕ ਦੀ ਭਰਤੀ ਕਰਨ ਸੰਬੰਧੀ ਦਿੱਤੇ ਗਏ ਹੁਕਮਾ ਦੇ ਬਾਵਜੂਦ ਵੀ ਏਜੰਸੀਆਂ ਵੱਲੋਂ ਬਾਰਦਾਨਾ ਮੰਡੀਆਂ ਵਿੱਚ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਓਪਰੋਕਤ ਏਜੰਸੀਆਂ ਨੂੰ ਇੱਕ ਹਫਤੇ ਦਾ ਅਲਟੀਮੇਟਮ ਦਿੰਦੀਆ ਕਿਹਾ ਕਿ ਉਹ ਖਰੀਦ ਏਜੰਸੀਆਂ ਦੇ ਇੰਸਪੈਕਟਰਾਂ, ਜਿਲ੍ਹਾ ਮੈਨੇਜਰਾਂ ਦਾ ਘਿਰਾਓ ਕਰਕੇ ਕਰੋਨਾ ਵਾਇਰਸ ਦੇ ਇਤਿਹਾਤ ਨੂੰ ਮੱਦੇਨਜਰ ਰੱਖਦਿਆਂ ਸੰਘਰਸ਼ ਕਰਨ ਦਾ ਐਲਾਨ ਕੀਤ਼ਾ। ਉਨ੍ਹਾਂ ਡਿਪਟੀ ਕਮਿਸ਼ਨਰ ਮਾਨਸਾ ਤੋਂ ਮੰਗ ਕੀਤੀ ਹੈ ਕਿ ਆੜਤੀਆਂ ਐਸ਼ੋਸ਼ੀਏਸ਼ਨ ਆਪਣੇ ਪੱਧਰ ਤੇ ਬੀ ਕਲਾਸ ਬਾਰਦਾਨਾ ਖਰੀਦ ਕਰਕੇ ਕਣਕ ਦੀ ਭਰਤੀ ਕਰਨ ਨੂੰ ਤਿਆਰ ਹੈ । ਪਰ ਆੜਤੀਆਂ ਨੂੰ ਬੀ ਕਲਾਸ ਬਾਰਦਾਨੇ ਦੀ ਅਦਾਇਗੀ ਤੁਰੰਤ ਦੇਣੀ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਆੜਤੀਆਂ ਐਸ਼ੋਸ਼ੀਏਸ਼ਨ ਹਮੇਸ਼ਾਂ ਪ੍ਰਸ਼ਾਸ਼ਨ ਅਤੇ ਖਰੀਦ ਏਜੰਸੀਆਂ ਵਿਚਕਾਰ ਤਾਲਮੇਲ ਦੀ ਭੁਮਿਕਾ ਨਿਭਾਉਦੀ ਆ ਰਹੀ ਹੈ ਪਰੰਤੂ ਕੁਝ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਵੱਲੋਂ ਆਪਣੇ ਪੱਧਰ ਤੇ ਸਮੇਂ ਸਿਰ ਸਹੀ ਫੈਸਲੇ ਨਾ ਲੈਣ ਕਾਰਨ ਪ੍ਰੇਸ਼ਾਨੀ ਦਾ ਸਬੱਬ ਬਣੀਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਪੰਜਾਬ ਆੜਤੀਆਂ ਐਸ਼ੋਸ਼ੀਏਸ਼ਨ ਨੂੰ ਮੌਜੂਦਾ ਹਾਲਾਤਾਂ ਸੰਬੰਧੀ ਸੂਚਿਤ ਕਰ ਦਿੱਤਾ ਗਿਆ ਹੈ। ਇਸ ਮੋਕੇ ਤੇ ਐਸ਼ੋਸ਼ੀਏਸ਼ਨ ਦੇ ਜਰਨਲ ਸਕੱਤਰ ਨਵਤੇਜ਼ ਨਵੀ, ਬਲਜਿੰਦਰ ਕੁਮਾਰ ਆਦਿ ਹਾਜ਼ਰ ਸਨ।

ਕੀ ਕਹਿਣਾ ਹੈ ਜਿਲ੍ਹਾਂ ਖੁਰਾਕ ਸਪਲਾਈ ਵਿਭਾਗ

ਜਿਲ੍ਹਾਂ ਖੁਰਾਕ ਸਪਲਾਈ ਵਿਭਾਗ ਦਾ: ਡੀ ਐਫ ਸੀ ਮਾਨਸਾ ਮੈਡਮ ਮਧੂ ਨੇ ਕਿਹਾ ਕਿ ਪਰਗਰੇਨ ਕੋਲ ਬਾਰਦਾਨੇ ਦੀ ਕੋਈ ਕਮੀ ਨਹੀਂ ਹੈ। ਵਿਭਾਗ ਵੱਲੋਂ ਬਾਕੀ ਖਰੀਦ ਏਜੰਸੀਆਂ ਨੂੰ ਕਣਕ ਲਈ ਬੀ ਕਲਾਸ ਬਾਰਦਾਨਾ ਖਰੀਦਣ ਦੀ ਹਦਾਇਤ ਜਾਰੀ ਕਰ ਦਿੱਤੀ ਗਈ ਹੈ। ਉਨ੍ਹਾਂ ਮੰਨਿਆਂ ਕਿ ਕੁਝ ਖਰੀਦ ਏਜੰਸੀਆਂ ਦੇ ਮੁਲਾਜਮਾ ਖਿਲਾਫ ਸ਼ਿਕਾਇਤਾਂ ਪ੍ਰਾਪਤ ਹੋਇਆ ਹਨ । ਪਰੰਤੂ ਡਿਪਟੀ ਕਮਿਸ਼ਨਰ ਮਾਨਸਾ ਇਸ ਮਾਮਲੇ ਦੀ ਪੜਤਾਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਦਿੱਤੇ ਸਮੇਂ ਅਨੁਸਾਰ ਹਾੜੀ ਦੀ ਫਸਲ ਦਾ ਮੰਡੀਕਰਨ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਸਮੂਹ ਆੜਤੀਆਂ ਕਿਸਾਨਾ ਅਤੇ ਮਜਦੂਰਾਂ ਨੂੰ ਸਹਿਯੋਗ ਦੇਣ ਦੀ ਮੰਗ ਕੀਤੀ ਅਤੇ ਕਰੋਨਾਂ ਇਤਿਆਤ ਵਜੋਂ ਪਾਲਣਾ ਦੀ ਹਦਾਇਤ ਕੀਤੀ।
 


Harinder Kaur

Content Editor

Related News