ਫਾਈਨਾਂਸ ਕੰਪਨੀ ਦੇ ਕਰਮਚਾਰੀ ਕੋਲੋਂ ਲੁਟੇਰੇ ਇਕ ਲੱਖ ਰੁਪਏ ਖੋਹ ਕੇ ਹੋਏ ਫਰਾਰ

01/07/2021 3:01:58 PM

ਫਿਰੋਜ਼ਪੁਰ(ਕੁਮਾਰ): ਫਿਰੋਜ਼ਪੁਰ ਦੇ ਪਿੰਡ ਸ਼ੇਰਖਾਂ ਦੇ ਏਰੀਆ ’ਚ ਦੋ ਮੋਟਰਸਾਈਕਲ ਸਵਾਰ ਲੁਟੇਰੇ  ਇਕ ਪ੍ਰਾਈਵੇਟ ਫਾਈਨਾਂਸ ਕੰਪਨੀ ਦੇ ਕਰਮਚਾਰੀਆਂ ਤੋਂ ਕਰੀਬ ਇਕ ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ। ਸੰਪਰਕ ਕਰਨ ’ਤੇ ਥਾਣਾ ਕੁਲਗੜੀ ਦੇ ਏ.ਐੱਸ.ਆਈ. ਮੁਖਤਿਆਰ ਸਿੰਘ ਨੇ ਦੱਸਿਆ ਕਿ ਸ਼ਿਕਇਤਕਰਤਾ ਵਿਅਕਤੀ ਸਹਿਜਪ੍ਰੀਤ ਸਿੰਘ ਪੁੱਤਰ ਤਜਿੰਦਰ ਸਿੰਘ ਵਾਸੀ ਪਿੰਡ ਝੀਤਾ ਖੁਰਦ, ਜ਼ਿਲ੍ਹਾ ਪੁਲਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ ਉਹ ਅਨਪੂਰਨਾ ਫਾਈਨਾਂਸ ਕੰਪਨੀ ’ਚ ਕੰਮ ਕਰਦਾ ਹੈ।

ਉਹ ਬੀਤੀ ਸ਼ਾਮ ਪੈਸਿਆਂ ਦੀ ਕੁਲੈਕਸ਼ਨ ਕਰਕੇੇ ਜਦ ਮੋਟਰਸਾਈਕਲ ’ਤੇ ਜਾ ਰਿਹਾ ਸੀ ਤਾਂ ਪਿੰਡ ਸ਼ੇਰਖਾਂ ਵਾਲੀਆਂ ਨਹਿਰਾਂ ਦੇ ਕੋਲ ਇਕ ਹਾਂਡਾ ਸ਼ਾਈਨ ਮੋਟਰਸਾਈਕਲ ’ਤੇ ਦੋ ਅਣਪਛਾਤੇ ਵਿਅਕਤੀ ਆਏ, ਜਿਨ੍ਹਾਂ ਨੇ ਆਪਣਾ ਮੋਟਰਸਾਈਕਲ ਸ਼ਿਕਾਇਤਕਰਤਾ ਦੇ ਮੋਟਰਸਾਈਕਲ ਦੇ ਅੱਗੇ ਲਗਾ ਦਿੱਤਾ ਅਤੇ ਉਸ ਤੋਂ ਕੁਲੈਕਸ਼ਨ ਕੀਤੇ ਹੋਏ ਕਰੀਬ ਇਕ ਲੱਖ ਰੁਪਏ ਖੋਹ ਕੇ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਦੋ ਅਣਪਛਾਤੇ ਲੁਟੇਰਿਆਂ ਦੇ ਖ਼ਿਲਾਫ਼ ਮਾਮਲਾ ਦਰਜ ਕਰਦੇ ਹੋਏ ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ। 
 

Aarti dhillon

This news is Content Editor Aarti dhillon