ਰੇਲ ਗੱਡੀ ਨਾਲ ਟਕਰਾਉਣ ਕਾਰਨ ਇਕ ਦੀ ਮੌਤ

07/14/2020 8:04:58 PM

ਬਠਿੰਡਾ,(ਸੁਖਵਿੰਦਰ)- ਬੀਤੀ ਰਾਤ ਦਿੱਲੀ ਰੇਲਵੇ ਲਾਈਨ ’ਤੇ ਪਿੰਡ ਕੋਟਫੱਤਾ ਨਜ਼ਦੀਕ ਇਕ ਬਜ਼ੁਰਗ ਵਿਅਕਤੀ ਦੀ ਰੇਲ ਗੱਡੀ ਨਾਲ ਟਕਰਾਉਣ ਕਾਰਨ ਮੌਤ ਹੋ ਗਈ। ਸੂਚਨਾ ਮਿਲਣ ’ਤੇ ਜੀ. ਆਰ. ਪੀ. ਚੌਕੀ ਪੁਲਸ ਅਤੇ ਸੰਸਥਾ ਵਰਕਰ ਮਨੀਕਰਨ ਸ਼ਰਮਾ ਅਤੇ ਸੰਦੀਪ ਗੋਇਲ ਆਦਿ ਮੌਕੇ ’ਤੇ ਪਹੁੰਚੇ। ਪੁਲਸ ਦੀ ਮੁੱਢਲੀ ਕਾਰਵਾਈ ਤੋਂ ਬਾਅਦ ਸੰਸਥਾ ਵਰਕਰਾਂ ਵਲੋਂ ਬਜ਼ੁਰਗ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਪਹੁੰਚਾਇਆ। ਇਸ ਦੌਰਾਨ ਇਕੱਠੇ ਹੋਏ ਪਿੰਡ ਕੋਟਫੱਤਾ ਵਾਸੀਆਂ ਦੇ ਰਾਹੀਂ ਬਜ਼ੁਰਗ ਦੀ ਸਨਾਖਤ ਕਰਵਾਈ ਗਈ। ਬਜ਼ੁਰਗ ਦੀ ਸਨਾਖਤ ਜੀਤ ਸਿੰਘ 65 ਪੁੱਤਰ ਭਾਨ ਸਿੰਘ ਵਾਸੀ ਦਾਨ ਸਿੰਘ ਵਾਲਾ ਵਜੋਂ ਹੋਈ। ਲੋਕਾਂ ਤੋਂ ਪਤਾ ਲੱਗਾ ਹੈ ਕਿ ਮ੍ਰਿਤਕ ਇਕੱਲਾ ਹੀ ਰਹਿੰਦਾ ਸੀ ਅਤੇ ਉਸਦਾ ਕੋਈ ਸਕਾ ਸਬੰਧੀ ਨਹੀਂ ਮਿਲਿਆ। ਪੁਲਸ ਇਸ ਮਾਮਲੇ ’ਚ ਅਗਲੀ ਕਾਰਵਾਈ ਕਰ ਰਹੀ ਹੈ।


Bharat Thapa

Content Editor

Related News