ਅਵਾਰਾ ਪਸ਼ੂ ਨਾਲ ਮੌਟਰਸਾਈਕਲ ਟਕਰਾਉਣ ਕਾਰਨ ਇਕ ਦੀ ਮੌਤ

02/25/2020 9:35:46 PM

ਪਟਿਆਲਾ,(ਬਲਜਿੰਦਰ)- ਭਾਦਸੋਂ ਰੋਡ 'ਤੇ ਪਿੰਡ ਬਖਸ਼ੀਵਾਲਾ ਕੋਲ ਮੋਟਰਸਾਈਕਲ ਅੱਗੇ ਇਕ ਅਵਾਰਾ ਪਸ਼ੂ ਆ ਗਿਆ। ਮੋਟਰਸਾਈਕਲ ਚਾਲਕ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਜ਼ਖਮੀ ਹਾਲਤ ਵਿਚ ਉਸ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਪਛਾਣ ਸੁਖਮਿੰਦਰ ਸਿਘ ਵਾਸੀ ਪਟਿਆਲਾ ਵਜੋਂ ਹੋਈ ਹੈ।
ਥਾਣਾ ਬਖਸ਼ੀਵਾਲਾ ਦੇ ਏ. ਐੱਸ. ਆਈ. ਗੁਰਪ੍ਰੀਤ ਸਿੰਘ ਨੇ ਦੱÎਸਿਆ ਕਿ ਸੁਖਮਿੰਦਰ ਸਿੰਘ ਪਿੰਡ ਦਿੱਤੂਪੁਰ ਤੋਂ ਮੋਟਰਸਾਈਕਲ 'ਤੇ ਪਟਿਆਲਾ ਆ ਰਿਹਾ ਸੀ। ਜਦੋਂ ਉਹ ਬਖਸ਼ੀਵਾਲਾ ਕੋਲ ਪਹੁੰਚਿਆ ਤਾਂ ਅਚਾਨਕ ਅਵਾਰਾ ਪਸ਼ੂ ਉਸ ਦੇ ਮੋਟਰਸਾਈਕਲ ਨਾਲ ਟਕਰਾਅ ਗਿਆ।


Bharat Thapa

Content Editor

Related News