ਸੜਕੀ ਦੁਰਘਟਨਾ ''ਚ ਇੱਕ ਦੀ ਮੌਤ, ਦੋ ਜ਼ਖਮੀ

06/17/2019 7:26:28 PM

ਬਾਲਿਆਂਵਾਲੀ (ਸ਼ੇਖਰ)-ਬੀਤੀ ਰਾਤ ਭੈਣੀ ਚੂਹੜ-ਡਿੱਗ ਰੋਡ ਤੇ ਸੜਕ ਦੁਰਘਟਨਾ 'ਚ ਇੱਕ ਨੌਜਵਾਨ ਦੀ ਮੌਤ ਅਤੇ ਦੋ ਵਿਅਕਤੀਆਂ ਦੇ ਜਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਾਲਵਾ ਸਹਾਰਾ ਸੁਸਾਇਟੀ ਢੱਡੇ ਦੇ ਪ੍ਰਧਾਨ ਕੇਵਲ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੀ ਰਾਤ ਬਿਕਰਮਜੀਤ ਸਿੰਘ ਵਾਸੀ ਪੀਰਕੋਟ ਅਤੇ ਮਨਪ੍ਰੀਤ ਸਿੰਘ ਵਾਸੀ ਭੈਣੀ ਚੂਹੜ ਆਪਣੇ ਮੋਟਰਸਾਈਕਲ ਤੇ ਪਿੰਡ ਡਿੱਖ ਵੱਲ ਜਾ ਰਹੇ ਸਨ ਅਤੇ ਹਰਜਿੰਦਰ ਸਿੰਘ ਵਾਸੀ ਡਿੱਖ ਆਪਣੇ ਪਿੰਡ ਤੋਂ ਭੈਣੀ ਚੂਹੜ ਵੱਲ ਮੋਟਰਸਾਈਕਲ ਤੇ ਜਾ ਰਿਹਾ ਸੀ ਤਾਂ ਰਸਤੇ ਵਿਚ ਅਚਾਨਕ ਇਨ੍ਹਾਂ ਦੋਹਾਂ ਮੋਟਰਸਾਈਕਲਾਂ ਦਾ ਆਪਸ 'ਚ ਐਕਸੀਡੈਂਟ ਹੋ ਗਿਆ ਜਿਸ ਵਿਚ ਤਿੰਨੋਂ ਵਿਅਕਤੀ ਜਖਮੀ ਹੋ ਗਏ।

PunjabKesari

ਇਸ ਦੌਰਾਨ ਮਾਲਵਾ ਸਹਾਰਾ ਸੁਸਾਇਟੀ ਢੱਡੇ ਦੇ ਵਰਕਰਾਂ ਵੱਲੋਂ ਜ਼ਖਮੀਆਂ ਨੂੰ ਰਾਮਪੁਰਾ ਦੇ ਸਿਵਲ ਹਸਪਤਾਲ ਪਹੁੰਚਾਇਆ ਗਿਅ ਜਿੱੱਥੇ ਬਿਕਰਮਜੀਤ ਸਿੰਘ ਵਾਸੀ ਪੀਰਕੋਟ ਨੂੰ ਡਾਕਟਰਾਂ ਵੱਲੋਂ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਥਾਣਾ ਬਾਲਿਆਂਵਾਲੀ ਦੇ ਐੱਸ.ਐੱਚ.ਓ ਭੁਪਿੰਦਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਕਾਰਵਾਈ ਕੀਤੀ ਗਈ ਹੈ।


satpal klair

Content Editor

Related News