11 ਗ੍ਰਾਮ ਹੈਰੋਇਨ ਸਮੇਤ ਇਕ ਕਾਬੂ, ਦੂਜਾ ਫਰਾਰ

12/26/2020 11:30:00 PM

ਮੰਜੀ ਸਾਹਿਬ ਕੋਟਾਂ, (ਧੀਰਾ)- ਪੁਲਸ ਚੌਕੀ ਕੋਟਾਂ ਵਲੋਂ ਇਕ ਨੌਜਵਾਨ ਨੂੰ 11 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਨ ਦੀ ਖਬਰ ਹੈ। ਪੁਲਸ ਚੌਕੀ ਕੋਟਾਂ ਦੇ ਇੰਚਾਰਜ ਸਬ-ਇੰਸਪੈਕਟਰ ਸੁਖਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਪੁਲਸ ਚੌਕੀ ਕੋਟਾਂ ਦੇ ਸਹਾਇਕ ਥਾਣੇਦਾਰ ਮਹਿੰਦਰ ਸਿੰਘ ਆਪਣੀ ਪੁਲਸ ਪਾਰਟੀ ਸਮੇਤ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਕੋਟਾਂ ਵਿਖੇ ਮੌਜੂਦ ਸੀ। ਕਿਸੇ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਰਣਜੀਤ ਸਿੰਘ ਅਤੇ ਤਰਨਜੀਤ ਸਿੰਘ ਜੋ ਮੋਟਰਸਾਈਲ ’ਤੇ ਲੈ ਕੇ ਹੈਰੋਇਨ ਅੱਗੇ ਗਾਹਕਾਂ ਵੇਚਣ ਲਈ ਰਾਏਪੁਰ ਰਾਜਪੂਤਾ ਆ ਰਹੇ ਹਨ। ਸ਼ੱਕ ਦੇ ਆਧਾਰ ’ਤੇ ਤਲਾਸ਼ੀ ਲੈਣ ’ਤੇ ਤਰਨਜੀਤ ਸਿੰਘ ਉਕਤ ਕੋਲੋਂ 11 ਗ੍ਰਾਮ ਹੈਰੋਇਨ ਬਰਾਮਦ ਕੀਤੀ ਅਤੇ ਦੂਸਰਾ ਕਥਿਤ ਦੋਸ਼ੀ ਰਣਜੀਤ ਸਿੰਘ ਸਮੇਤ ਮੋਟਰਸਾਈਕਲ ਫਰਾਰ ਹੋ ਗਿਆ। ਇਨ੍ਹਾਂ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।

Bharat Thapa

This news is Content Editor Bharat Thapa