ਰੇਲ ਗੱਡੀ ਹੇਠਾਂ ਆਉਣ ਨਾਲ ਇਕ ਦੀ ਮੌਤ

02/03/2020 7:21:26 PM

ਫ਼ਰੀਦਕੋਟ, (ਰਾਜਨ)- ਸਥਾਨਕ ਤਲਵੰਡੀ ਰੋਡ 'ਤੇ ਪੈਂਦੇ ਰੇਲਵੇ ਫ਼ਾਟਕ 'ਤੇ ਇਕ ਵਿਅਕਤੀ ਦੀ ਗੱਡੀ ਹੇਠ ਆ ਕੇ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ। ਥਾਣਾ ਜੀ. ਆਰ. ਪੀ. ਮੁਖੀ ਸੁਖਦੇਵ ਸਿੰਘ ਲਾਡਾ ਨੇ ਦੱਸਿਆ ਕਿ ਘਟਨਾ ਦਾ ਪਤਾ ਲੱਗਣ 'ਤੇ ਉਨ੍ਹਾਂ ਅਤੇ ਏ. ਐੱਸ. ਆਈ. ਹਰਦੀਪ ਕੁਮਾਰ ਅਤੇ ਸਾਥੀ ਕਰਮਚਾਰੀਆਂ ਸਮੇਤ ਘਟਨਾ ਸਥਾਨ 'ਤੇ ਪੁੱਜ ਕੇ ਲਾਸ਼ ਨੂੰ ਕਬਜ਼ੇ ਵਿਚ ਲਿਆ ਅਤੇ ਮੁੱਢਲੀ ਕਾਰਵਾਈ ਮੁਕੰਮਲ ਹੋਣ ਉੁਪਰੰਤ ਲਾਸ਼ ਪਛਾਣ ਲਈ ਮੋਰਚਰੀ ਵਿਚ ਰਖਵਾ ਦਿੱਤੀ ਹੈ।


Bharat Thapa

Content Editor

Related News