ਜੇਲ ਅੰਦਰ ਗੇਂਦ ’ਚ ਪਾ ਕੇ ਪਾਬੰਦੀਸ਼ੁਦਾ ਸਾਮਾਨ ਸੁੱਟਣ ਆਇਆ ਇਕ ਕਾਬੂ

02/25/2020 8:50:01 PM

ਲੁਧਿਆਣਾ, (ਸਿਆਲ)- ਅੱਜ ਸਵੇਰ 7 ਵਜੇ ਜੇਲ ਦੀ ਕੰਧ ਦੇ ਰਸਤਿਓਂ ਮੋਟਰਸਾਈਕਲ ਸਵਾਰ ਡ 2 ਵਿਅਕਤੀ ਜੇਲ ਅੰਦਰ ਕੁਝ ਸਾਮਾਨ ਸੁੱਟਣ ਲਈ ਪੁੱਜੇ। ਗਸ਼ਤ ਕਰ ਰਹੀ ਕਿਊ. ਆਰ. ਟੀ., ਸੀ. ਆਰ. ਪੀ. ਐੱਫ. ਜਵਾਨਾਂ ਨੂੰ ਦੇਖ ਕੇ ਮੋਟਰਸਾਈਕਲ ਦੇ ਪਿੱਛੇ ਬੈਠ ਕੇ ਆਇਆ ਵਿਅਕਤੀ ਭੱਜਣ ’ਚ ਕਾਮਯਾਬ ਹੋ ਗਿਆ, ਜਦੋਂਕਿ ਮੋਟਰਸਾਈਲ ਸਵਾਰ ਮੁਜਰਮ ਅੰਗਰੇਜ਼ ਸਿੰਘ ਨੂੰ ਜਵਾਨਾਂ ਨੇ ਫਡ਼ ਕੇ ਜੇਲ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ। ਉਸ ਵਿਅਕਤੀ ਕੋਲੋਂ ਇਕ ਗੇਂਦ ਅਤੇ 2 ਮੋਬਾਇਲ ਫਡ਼ੇ ਗਏ। ਗੇਂਦ ਨੂੰ ਖੋਲ੍ਹਣ ’ਤੇ ਉਸ ’ਚੋਂ 15-20 ਜਰਦੇ ਦੀਆਂ ਪੁਡ਼ੀਆਂ ਮਿਲੀਆਂ। ਸਹਾਇਕ ਸੁਪਰਡੈਂਟ ਦੀ ਸ਼ਿਕਾਇਤ ’ਤੇ ਕੇਸ ਪੁਲਸ ਨੂੰ ਭੇਜ ਦਿੱਤਾ ਗਿਆ ਹੈ।

ਜੇਲ ’ਚ ਬੰਦ ਹਵਾਲਾਤੀ ਨਾਲ ਸੰਪਰਕ ’ਚ ਸੀ ਮੁਲਜ਼ਮ

ਜੇਲ ਦੇ ਅੰਦਰ ਬੀ. ਕੇ. ਯੂ. ਦੀ ਬੈਰਕ ’ਚ ਇਕ ਪਵਨ ਨਾਮੀ ਵਿਅਕਤੀ ਬੰਦ ਹੈ, ਜਿਸ ਦਾ ਤਾਲਮੇਲ ਫਡ਼ੇ ਗਏ ਮੁਲਜ਼ਮ ਅੰਗਰੇਜ਼ ਸਿੰਘ ਅਤੇ ਭੱਜਣ ’ਚ ਕਾਮਯਾਬ ਹੋਏ ਮੁੰਨਾ ਕੁਮਾਰ ਨਾਲ ਦੱਸਿਆ ਜਾਂਦਾ ਹੈ। ਸਵੇਰੇ ਜੇਲ ਦੇ ਅੰਦਰ ਬੰਦ ਬੰਦੀ ਤੋਂ ਮੋਬਾਇਲ ’ਤੇ ਸੰਪਰਕ ਕਰਨ ਉਪਰੰਤ ਪਾਬੰਦੀਸ਼ੁਦਾ ਸਾਮਾਨ ਸੁੱਟਣ ਦੀ ਘਟਨਾ ਨੂੰ ਅੰਜਾਮ ਦੇਣ ਲਈ ਦੋਵੇਂ ਮੁਲਜ਼ਮ ਜੇਲ ਦੀ ਕੰਧ ਨਾਲ ਲੱਗਦੇ ਰਸਤੇ ’ਤੇ ਪੁੱਜੇ, ਜਿਸ ਨੂੰ ਸੀ. ਆਰ. ਪੀ. ਐੱਫ. ਨੇ ਅਸਫਲ ਬਣਾ ਦਿੱਤਾ।

ਮੁਜਰਮ ਨੂੰ ਫਡ਼ ਕੇ ਸੀ.ਆਰ.ਪੀ.ਐੱਫ. ਨੇ ਨੈੱਟਵਰਕ ਦਾ ਭਾਂਡਾ ਭੰਨਿਆ

ਪਿਛਲੇ ਲੰਮੇ ਸਮੇਂ ਤੋਂ ਜੇਲ ਦੀ ਕੰਧ ਦੇ ਰਸਤਿਓਂ ਅੰਦਰ ਪਾਬੰਦੀਸ਼ੁਦਾ ਸਾਮਾਨ ਦੇ ਪੈਕਟ ਸੁੱਟਣ ਦੀਆਂ ਕਾਫੀ ਘਟਨਾਵਾਂ ਵਾਪਰ ਚੁੱਕੀਆਂ ਹਨ ਪਰ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਮੁਲਜ਼ਮ ਅੱਜ ਤੱਕ ਪੁਲਸ ਦੇ ਹੱਥ ਨਹੀਂ ਲੱਗੇ ਪਰ ਸੀ. ਆਰ. ਪੀ. ਐੱਫ. ਨੇ ਇਕ ਮੁਲਜ਼ਮ ਨੂੰ ਫਡ਼ ਕੇ ਨੈੱਟਵਰਕ ਦਾ ਭਾਂਡਾ ਭੰਨਣ ’ਚ ਸਫਲਤਾ ਹਾਸਲ ਕੀਤੀ ਹੈ। ਸੀ. ਆਰ. ਪੀ. ਐੱਫ. ਕਮਾਂਡਰ ਰਾਜੇਸ਼ ਕੁਮਾਰ ਦਾ ਕਹਿਣਾ ਹੈ ਕਿ ਜੇਲ ਦੀ ਕੰਧ ਦੇ ਰਸਤੇ ’ਤੇ ਕਿਊ. ਆਰ. ਟੀ. ਲਗਾਤਾਰ 24 ਘੰਟੇ ਡਿਊਟੀ ’ਤੇ ਤਾਇਨਾਤ ਰਹਿੰਦੀ ਹੈ। ਕਿਸੇ ਵੀ ਗੈਰ-ਸਮਾਜੀ ਤੱਤ ਦੀਆਂ ਗਤੀਵਿਧੀਆਂ ’ਤੇ ਕਾਬੂ ਪਾਉਣ ਲਈ ਗੱਡੀ ਵੱਲੋਂ ਵੀ ਪੈਟਰੋਲਿੰਗ ਗਸ਼ਤ ਲਗਾਤਾਰ ਜਾਰੀ ਰਹਿੰਦੀ ਹੈ ਅਤੇ ਜਵਾਨ ਪੂਰੀ ਈਮਾਨਦਾਰੀ ਅਤੇ ਲਗਨ ਨਾਲ ਆਪਣੀ ਡਿਊਟੀ ਨਿਭਾਅ ਰਹੇ ਹਨ।


Bharat Thapa

Content Editor

Related News