ਅਧਿਕਾਰੀਆਂ ਵੱਲੋਂ ਅਧਿਆਪਕਾਂ ਨੂੰ ਦਾਖਲਾ ਵਧਾਉਣ ਲਈ ਮਾਨਸਿਕ ਤੌਰ ''ਤੇ ਕੀਤਾ ਜਾ ਰਿਹੈ ਪ੍ਰੇਸ਼ਾਨ ਤੇ ਬੇਇਜਤ - ਡੀ ਟੀ ਐੱਫ, ਸੰਗਰੂਰ

07/12/2020 4:09:03 PM

ਸੰਗਰੂਰ(ਵਿਜੈ ਕੁਮਾਰ ਸਿੰਗਲਾ) - ਡੀ ਟੀ ਐੱਫ ਦੇ ਆਗੂਆਂ ਕੁਲਦੀਪ ਸਿੰਘ, ਨਿਰਭੈ ਸਿੰਘ, ਯਾਦਵਿੰਦਰ ਧੂਰੀ , ਗੁਰਦੀਪ ਚੀਮਾ, ਮਨੋਜ ਲਹਿਰਾ, ਸੁਖਵੀਰ ਖਨੌਰੀ, ਸੁਖਪਾਲ ਰੋਮੀ ਨੇ ਬਿਆਨ ਜਾਰੀ ਕਰਦਿਆਂ ਦੱਸਿਆ ਕਿ 11 ਜੁਲਾਈ ਨੂੰ ਲੁਧਿਆਣਾ ਦੇ ਸਿੱਖਿਆ ਅਧਿਕਾਰੀ ਵੱਲੋਂ ਸੰਗਰੂਰ ਜਿਲ੍ਹਾਂ ਦੇ ਕੁਝ ਬਲਾਕਾਂ ਦੇ ਹੈੱਡ ਟੀਚਰ ਤੇ ਸੈਂਟਰ ਹੈੱਡ ਟੀਚਰਾਂ ਨਾਲ ਦਾਖਲੇ ਸਬੰਧੀ ਆਨਲਾਈਨ ਮੀਟਿੰਗ ਕੀਤੀ ਸੀ। ਮੀਟਿੰਗ ਦੌਰਾਨ ਅਧਿਕਾਰੀ ਵੱਲੋਂ ਅਧਿਆਪਕਾਂ ਨਾਲ ਘਟੀਆਂ ਦਰਜੇ ਦਾ ਵਿਵਹਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਡੀ. ਟੀ. ਐੱਫ ਸੰਗਰੂਰ ਵੱਲੋਂ ਅਧਿਕਾਰੀ ਦੇ ਵਿਵਹਾਰ ਦੀ ਸਖਤ ਸਬਦਾਂ ਵਿਚ ਨਿਖੇਧੀ ਕਰਦਿਆਂ ਦੱਸਿਆ ਕਿ ਇਕ ਪਾਸੇ ਤਾਂ ਸਰਕਾਰ ਮਹਾਮਾਰੀ ਘੋਸ਼ਿਤ ਕਰ ਚੁੱਕੀ ਹੈ ਤੇ ਦੂਜੇ ਪਾਸੇ ਸਿੱਖਿਆ ਅਧਿਕਾਰੀ ਅਧਿਆਪਕਾਂ ਨੂੰ ਜਲੀਲ ਕਰਕੇ ਪਿੰਡਾਂ ਵਿਚ ਜਾ ਕੇ ਦਾਖਲੇ ਵਧਾਉਣ ਦੀ ਗੱਲ ਕਰ ਰਹੇ ਨੇ, ਤੇ ਮੀਟਿੰਗ ਵਿਚ ਹੀ ਕਹਿ ਰਹੇ ਨੇ ਕਿ ਕਰੋਨਾ ਤਾਂ ਬਹਾਨਾ ਹੈ ਨਾ ਜਾਣ ਦਾ। ਜੇਕਰ ਕੋਰੋਨਾ ਇਕ ਬਹਾਨਾ ਹੈ ਤਾਂ ਸਕੂਲ ਖੋਲ੍ਹ ਦਿੱਤੇ ਜਾਣ, ਜਥੇਬੰਦੀ ਪਹਿਲਾ ਸਕੂਲ ਖੋਲਣ ਦੀ ਮੰਗ ਵੀ ਕਰ ਚੁੱਕੀ ਹੈ।

ਆਗੂਆਂ ਨੇ ਨਾਲ ਹੀ ਦੱਸਿਆ ਕੀ ਅਧਿਆਪਕਾਂ ਨੇ ਇਸ ਮਹਾਮਾਰੀ ਦੇ ਦੌਰਾਨ ਵੀ ਵੱਧ ਤੋਂ ਵੱਧ  ਪਿੰਡਾਂ ਵਿਚ ਜਾ ਕੇ ਦਾਖਲੇ ਕੀਤੇ ਨੇ ਫਿਰ ਵੀ ਅਧਿਕਾਰੀਆਂ ਵੱਲੋਂ ਦਾਖਲੇ ਸਬੰਧੀ ਕੋਈ ਲਿਖਤੀ ਪੱਤਰ ਜਾਰੀ ਨਾ ਕਰਕੇ ਕੇ ਮੀਟਿੰਗਾਂ ਵਿਚ ਅਧਿਆਪਕਾਂ ਨੂੰ ਜਲੀਲ ਕੀਤਾ ਜਾਂਦਾ ਹੈ।

ਜਥੇਬੰਦੀ ਨੇ ਮੁੱਖ ਮੰਤਰੀ ਪੰਜਾਬ ਤੇ ਸਿੱਖਿਆ ਮੰਤਰੀ ਪੰਜਾਬ ਤੋਂ ਮੰਗ ਕੀਤੀ ਕਿ ਅਜਿਹੇ ਅਧਿਕਾਰੀ ਜੋ ਇਕ ਅਧਿਆਪਕ ਦੇ ਮਾਣ ਸਨਮਾਨ ਨੂੰ ਠੇਸ ਪਹੁੰਚਾਉਦੇ ਨੇ, ਇਹਨਾਂ 'ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਆਗੂਆਂ ਨੇ ਅਧਿਆਪਕਾਂ ਨੂੰ 13 ਜੁਲਾਈ ਨੂੰ ਸੰਗਰੂਰ ਵਿਖੇ ਇਸ ਅਧਿਕਾਰੀ ਦੇ ਪੁਤਲੇ ਫੂਕਣ ਦੇ ਪ੍ਰਦਰਸ਼ਨ ਵਿਚ ਸ਼ਾਮਲ ਹੋਣ ਦੀ ਅਪੀਲ ਵੀ ਕੀਤੀ ਗਈ ਹੈ।


Harinder Kaur

Content Editor

Related News