NRI ਲਾਭ ਸਿੰਘ ਨੇ ਪਿੰਡ ਦੇ ਲੋੜਵੰਦਾਂ ਲਈ ਸਰਪੰਚ ਰਾਹੀਂ ਰਾਸ਼ਨ ਕਿੱਟਾਂ ਕਰਵਾਈਆਂ ਮੁਹੱਈਆ

04/09/2020 10:18:22 PM

ਬੁਢਲਾਡਾ (ਮਨਜੀਤ)- ਦੁਨੀਆਂ ਭਰ 'ਚ ਫੈਲੀ ਕੋਰੋਨਾ ਵਾਇਰਸ ਦੀ ਬਿਮਾਰੀ ਨੂੰ ਲੈ ਕੇ ਕਰਫਿਊ ਦੌਰਾਨ ਹਲਕੇ 'ਚ ਪੈਂਦੇ ਪਿੰਡ ਗੋਬਿੰਦਪੁਰਾ ਦੇ ਸਰਪੰਚ ਗੁਰਲਾਲ ਸਿੰਘ ਵੱਲੋਂ ਵੱਖ-ਵੱਖ ਤਰ੍ਹਾਂ ਦੀਆਂ ਲੋਕ ਪੱਖੀ ਆਰੰਭੀਆਂ ਮੁੰਹਿਮਾਂ ਤੋਂ ਪ੍ਰਭਾਵਿਤ ਹੁੰਦਿਆਂ ਹਏ ਐੱਨ.ਆਰ.ਆਈ ਲਾਭ ਸਿੰਘ ਨੇ ਅਮਰੀਕਾ ਤੋਂ 15 ਹਜਾਰ ਦੀਆਂ ਰਾਸ਼ਨ ਕਿੱਟਾਂ 15 ਪਰਿਵਾਰਾਂ ਨੂੰ ਸਰਪੰਚ ਗੁਰਲਾਲ ਸਿੰਘ ਰਾਹੀਂ ਮੁਹੱਈਆ ਕਰਵਾਈਆਂ ਗਈਆਂ। ਇਸ ਮੌਕੇ ਸਮੁੱਚੇ ਪਿੰਡ ਵਾਸੀਆਂ ਨੇ ਲਾਭ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਉੱਦਮ ਅਮਰੀਕਾ ਬੈਠੇ ਸਮਾਜ ਸੇਵੀ ਨੇ ਸਾਡੇ ਪਿੰਡ ਦੇ ਹੋਣਹਾਰ ਸਰਪੰਚ ਗੁਰਲਾਲ ਸਿੰਘ ਦੀਆਂ ਸੇਵਾਵਾਂ ਨੂੰ ਦੇਖ ਕੇ ਲਿਆ ਹੈ। ਇਸ ਤੋਂ ਸਿੱਧ ਹੁੰਦਾ ਹੈ ਕਿ ਨਿੱਕੇ ਜਿਹੇ ਪਿੰਡ ਗੋਬਿੰਦਪੁਰਾ ਵੱਲੋਂ ਕੀਤੀਆਂ ਜਾ ਰਹੀਆਂ ਸੇਵਾਵਾਂ ਦੇਸ਼-ਵਿਦੇਸ਼ਾਂ 'ਚ ਆਪਣੇ ਰੰਗ ਬਖੇਰ ਰਹੀਆਂ ਹਨ। ਜਿਸ ਨੂੰ ਵੇਖ ਕੇ ਐੱਨ.ਆਰ.ਆਈ ਵੀ ਪ੍ਰਭਾਵਿਤ ਹੋ ਰਹੇ ਹਨ। ਇਸ ਮੌਕੇ ਮੇਜਰ ਸਿੰਘ, ਪੰਚ ਅਮ੍ਰਿਤਪਾਲ ਸਿੰਘ, ਤਰਸੇਮਾ ਸੇਮਾ, ਗੁਰਤੇਜ ਤੇਜੀ, ਸ਼ੀਰਾ ਸਿੰਘ, ਵਿੱਕੀ ਸਿੰਘ ਤੋਂ ਇਲਾਵਾ ਹੋਰ ਵੀ ਮੌਜੂਦ ਸਨ।

Bharat Thapa

This news is Content Editor Bharat Thapa