ਕਪਾਹ ਦੇ ਬੀਜ 'ਤੇ ਸਬਸਿਡੀ ਲਈ ਅਪਲਾਈ ਕਰਨ ਦੀ ਤਾਰੀਖ਼ ਸੂਬਾ ਸਰਕਾਰ ਨੇ ਵਧਾਈ

05/17/2023 4:12:02 PM

ਬਠਿੰਡਾ- ਸੂਬਾ ਸਰਕਾਰ ਨੇ ਕਪਾਹ ਦੇ ਬੀਜ 'ਤੇ 33 ਫ਼ੀਸਦੀ ਸਬਸਿਡੀ ਲਈ ਅਪਲਾਈ ਕਰਨ ਦੀ ਤਾਰੀਖ਼ 31 ਮਈ ਤੱਕ ਵਧਾ ਦਿੱਤੀ ਹੈ। ਕਣਕ ਦੀ ਵਾਢੀ 'ਚ ਦੇਰੀ ਕਾਰਨ ਸਾਉਣੀ ਦੀ ਮੁੱਖ ਫ਼ਸਲ ਦੀ ਬਿਜਾਈ ਵੀ ਪ੍ਰਭਾਵਿਤ ਹੋਈ ਹੈ। ਹੁਣ ਤੱਕ 1.30 ਲੱਖ ਹੈਕਟੇਅਰ ਵਿਚ ਬਿਜਾਈ ਪੂਰੀ ਹੋ ਚੁੱਕੀ ਹੈ,ਜੋ ਸੀਜ਼ਨ 2023-24 ਦੇ 3 ਲੱਖ ਦੇ ਹੈਕਟੇਅਰ ਦੇ ਟੀਚੇ ਦਾ  44 ਫ਼ੀਸਦੀ ਹੈ। ਕਪਾਹ ਦੇ ਬੀਜ 'ਤੇ ਸਬਸਿਡੀ ਲਈ ਹੁਣ ਤੱਕ 50 ਹਜ਼ਾਰ ਤੋਂ ਵੱਧ ਕਿਸਾਨਾਂ ਨੇ ਰਜਿਸਟਰ ਕੀਤਾ ਹੈ। ਪਿਛਲੇ ਸਾਲ ਕਪਾਹ ਦੀ ਫ਼ਸਲ ਹੇਠ ਰਕਬਾ 2.47 ਲੱਖ ਹੈਕਟੇਅਰ ਸੀ।

ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਸਹੀ ਸਬਸਿਡੀ ਰਜਿਸਟਰੇਸ਼ਨ ਇਕ ਰਾਹਤ ਦੇ ਰੂਪ ਵਿਚ ਆਈ ਹੈ। ਜੋ ਇਹ ਦਰਸਾਉਂਦਾ ਹੈ ਕਿ ਕਿਸਾਨ ਪਿਛਲੇ ਦੋ ਸਾਲਾਂ ਵਿਚ ਅਸਫ਼ਲ ਫਸਲਾਂ ਦੀ ਬਜਾਏ ਕਪਹਾ ਉਗਾਉਣ ਲਈ ਤਿਆਰ ਹਨ। ਖੇਤੀਬਾੜੀਦ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਪਿਛਲੇ ਦੋ ਸੀਜ਼ਨਾਂ ਵਿਚ ਕੱਚੇ ਕਪਾਹ ਦੀਆਂ ਔਸਤ ਦਰਾਂ ਐੱਮ. ਐੱਸ. ਪੀ. ਨਾਲੋਂ ਵੱਧ ਰਹੀਆਂ ਹਨ। ਕਿਸਾਨ ਨਕਦੀ ਫ਼ਸਲ ਲਈ ਸੂਬਾ ਸਰਕਾਰ ਦੀਆਂ ਤਿਆਰੀਆਂ ਵਿਚ ਆਪਣਾ ਭਰੋਸਾ ਜਤਾ ਰਹੇ ਹਨ। ਸ਼ੁਰੂਆਤ ਵਿਚ ਇਹ ਸ਼ੰਕਾ ਜਤਾਈ ਜਾ ਰਹੀ ਸੀ ਕਿ ਜਿੱਥੇ ਵੀ ਸਿੰਚਾਈ ਦੀ ਸੁਵਿਧਾ ਉਪਲੱਬਧ ਹੈ, ਉਥੇ ਕਈ ਕਪਾਸ ਉਤਪਾਦਕ ਝੋਨੇ ਵੱਲ ਰੁਖ ਕਰ ਸਕਦੇ ਹਨ ਪਰ ਸਬਸਿਡੀ ਰਜਿਸਟਰੇਸ਼ਨ ਅਤੇ ਬਿਜਾਈ ਦੇ ਰਕਬੇ ਦੇ ਰੁਝਾਨ ਕਪਾਹ ਦੀ ਫ਼ਸਲ ਵਿਚ ਕਿਸਾਨਾਂ ਦੀ ਦਿਲਚਸਪੀ ਨੂੰ ਦਰਸਾਉਂਦੇ ਹਨ। 

ਇਹ ਵੀ ਪੜ੍ਹੋ - ਡਰੋਨ ਤੇ ਨਸ਼ਾ ਤਸਕਰਾਂ ਬਾਰੇ ਜਾਣਕਾਰੀ ਦੇਣ ਵਾਲਿਆਂ ਲਈ ਪੰਜਾਬ ਪੁਲਸ ਦਾ ਵੱਡਾ ਐਲਾਨ

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani

shivani attri

This news is Content Editor shivani attri