ਚੋਣ ਜ਼ਾਬਤੇ ਦੀ ਉਲੰਘਣਾ ਕਰਨ ਲਈ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਅਤੇ ‘ਆਪ’ ਨੂੰ ਨੋਟਿਸ

01/20/2022 12:10:32 PM

ਖਰੜ (ਸ਼ਸ਼ੀ): ਖਰੜ ਦੇ ਐੱਸ. ਡੀ. ਐੱਮ.-ਕਮ-ਰਿਟਰਨਿੰਗ ਅਫਸਰ ਨੇ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਨੁਮਾਇੰਦਿਆਂ ਨੂੰ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦੇ ਦੋਸ਼ ਅਧੀਨ ਨੋਟਿਸ ਜਾਰੀ ਕੀਤਾ ਹੈ। ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਣਜੀਤ ਸਿੰਘ ਗਿੱਲ ਨੂੰ ਨੋਟਿਸ ਜਾਰੀ ਕਰਕੇ ਕਿਹਾ ਹੈ ਕਿ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਸੂਬੇ ਵਿਚ ਰੈਲੀਆਂ ਦੇ ਆਯੋਜਨ ’ਤੇ ਪਾਬੰਦੀ ਲਗਾਈ ਹੋਈ ਹੈ ਪਰ ਗਿੱਲ ਵੱਲੋਂ ਮਨਜ਼ੂਰੀ ਲਏ ਬਗੈਰ ਰੈਲੀ ਦਾ ਆਯੋਜਨ ਕੀਤਾ ਗਿਆ ਅਤੇ ਇਸ ਰੈਲੀ ਵਿਚ ਸਮਾਜਿਕ ਦੂਰੀ ਸਬੰਧੀ ਹਦਾਇਤਾਂ ਦੀ ਪਾਲਣਾ ਨਹੀਂ ਕੀਤੀ ਗਈ। ਇਕ ਹੋਰ ਨੋਟਿਸ ਜਾਰੀ ਕਰਕੇ ਕਿਹਾ ਗਿਆ ਹੈ ਕਿ ਗਿੱਲ ਵੱਲੋਂ ਗਿਲਕੋ ਵੈਲੀ ਵਿਖੇ ਬਿਨਾਂ ਮਨਜ਼ੂਰੀ ਨਵਾਂ ਦਫਤਰ ਖੋਲ੍ਹਿਆ ਗਿਆ ਹੈ ਅਤੇ ਉਨ੍ਹਾਂ ਨੂੰ ਹੁਕਮ ਦਿੱਤਾ ਗਿਆ ਹੈ ਕਿ ਉਹ 24 ਘੰਟੇ ਅੰਦਰ ਇਸ ਸਬੰਧੀ ਆਪਣਾ ਉਤਰ ਦੇਣ।

ਇਹ ਵੀ ਪੜ੍ਹੋ: ਮੁੱਖ ਮੰਤਰੀ ਉਮੀਦਵਾਰ ਬਣਨ ਮਗਰੋਂ ਸਤੌਜ ਪਹੁੰਚੇ ਭਗਵੰਤ ਮਾਨ, ਲੋਕਾਂ ਨੂੰ ਕੀਤੀ ਇਹ ਅਪੀਲ

ਇਸੇ ਤਰ੍ਹਾਂ ਇਕ ਨੋਟਿਸ ਕਾਂਗਰਸੀ ਆਗੂ ਜਸਵਿੰਦਰ ਸਿੰਘ ਜੱਸੀ ਨੂੰ ਭੇਜਿਆ ਗਿਆ ਹੈ, ਜਿਨ੍ਹਾਂ ਨੇ ਬਿਨਾਂ ਮਨਜ਼ੂਰੀ ਨਵਾਂ ਦਫਤਰ ਖੋਲ੍ਹਿਆ ਹੈ। ਆਮ ਆਦਮੀ ਪਾਰਟੀ ਦੀ ਉਮੀਦਵਾਰ ਅਨਮੋਲ ਗਗਨ ਮਾਨ ਨੂੰ ਵੀ ਬਿਨਾਂ ਮਨਜ਼ੂਰੀ ਨਵਾਂ ਦਫਤਰ ਮੁੰਡੀ ਖਰੜ ਵਿਖੇ ਖੋਲ੍ਹੇ ਜਾਣ ਬਾਰੇ ਨੋਟਿਸ ਭੇਜਿਆ ਗਿਆ ਹੈ।

ਇਹ ਵੀ ਪੜ੍ਹੋ : ‘ਆਪ’ ਨੇ ਪੰਜਾਬ ਵਾਸੀਆਂ ਦੀ ਆਵਾਜ਼ ਨੂੰ ਐਲਾਨਿਆ CM ਚਿਹਰਾ- ਨਰਿੰਦਰ ਭਰਾਜ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


Harnek Seechewal

Content Editor

Related News