ਉੱਤਰੀ ਰੇਲਵੇ ਨੇ 14 ਵਿਸ਼ੇਸ਼ ਮੇਲ ਐਕਸਪ੍ਰੈਸ ਟ੍ਰੇਨਾਂ ਨੂੰ ਲਗਾਈਆਂ ਬਰੇਕਾਂ

05/13/2021 4:20:22 PM

ਜੈਤੋ (ਰਘੂਨੰਦਨ ਪਰਾਸ਼ਰ): ਉੱਤਰੀ ਰੇਲਵੇ ਨੇ ਸੰਚਾਲਨ ਕਾਰਨਾਂ ਕਰਕੇ 14 ਵਿਸ਼ੇਸ਼ ਮੇਲ ਐਕਸਪ੍ਰੈੱਸ ਟ੍ਰੇਨਾਂ ਨੂੰ ਬ੍ਰੇਕ ਲਗਾਉਣ ਦਾ ਫ਼ੈਸਲਾ ਕੀਤਾ ਹੈ। ਸੂਤਰਾਂ ਅਨੁਸਾਰ ਟ੍ਰੇਨ ਨੰਬਰ 04659 ਅੰਮ੍ਰਿਤਸਰ-ਪਠਾਨਕੋਟ ਅਨਰਿਜ਼ਰਡਿਡ ਮੇਲ ਐਕਸਪ੍ਰੈੱਸ ਸਪੈਸ਼ਲ ਅਤੇ ਟ੍ਰੇਨ ਨੰਬਰ 04660 ਪਠਾਨਕੋਟ-ਅੰਮ੍ਰਿਤਸਰ ਅਨਰਿਜ਼ਰਡ ਮੇਲ ਐਕਸਪ੍ਰੈੱਸ ਸਪੈਸ਼ਲ ਨੂੰ 16 ਮਈ ਤੋਂ ਅਗਲੇ ਆਦੇਸ਼ਾਂ ਤੱਕ ਰੱਦ ਕਰ ਦਿੱਤਾ ਜਾਵੇਗਾ ਜਦੋਂਕਿ ਟ੍ਰੇਨ ਨੰਬਰ 04503 -04504 ਅੰਬਾਲਾ ਕੈਂਟ-ਲੁਧਿਆਣਾ-ਅੰਬਾਲਾ ਕੈਂਟ ਅਣ-ਸੁਰੱਖਿਅਤ ਮੇਲ ਐਕਸਪ੍ਰੈੱਸ ਸਪੈਸ਼ਲ 15 ਮਈ ਤੋਂ,  ਟ੍ਰੇਨ ਨੰਬਰ 04632 ਫਾਜ਼ਿਲਕਾ- ਬਠਿੰਡਾ ਵਾਇਆ ਜੈਤੋ ਅਨਰਿਜ਼ਰਡ ਮੇਲ ਐਕਸਪ੍ਰੈੱਸ ਸਪੈਸ਼ਲ 15 ਮਈ ਤੋਂ ਅਤੇ ਟ੍ਰੇਨ ਨੰਬਰ 04631 ਬਠਿੰਡਾ-ਫਾਜ਼ਿਲਕਾ ਵਾਇਆ ਜੈਤੋ ਅਨੁਰੱਖਿਅਤ ਮੇਲ ਐਕਸਪ੍ਰੈਸ ਸਪੈਸ਼ਲ 16 ਮ‌ਈ ਤੋਂ, ਟ੍ਰੇਨ ਨੰਬਰ 02179 - 02180 ਲਖਨਊ - ਆਗਰਾ ਫੋਰਟ-ਲਖਨਊ ਸਪੈਸ਼ਲ ਐਕਸਪ੍ਰੈਸ 15 ਤੋਂ 30 ਮਈ ਤੱਕ ਰੱਦ ਕਰ ਦਿੱਤਾ ਗਿਆ ਹੈ।

ਟ੍ਰੇਨ ਨੰਬਰ 02531-02532 ਗੋਰਖਪੁਰ- ਲਖਨਊ -ਗੋਰਖਪੁਰ ਸਪੈਸ਼ਲ ਐਕਸਪ੍ਰੈੱਸ ਅਤੇ ਟ੍ਰੇਨ ਨੰਬਰ 05205 ​​ਲਖਨਊ -ਜਬਲਪੁਰ ਸਪੈਸ਼ਲ 13 ਮਈ ਤੋਂ, ਟ੍ਰੇਨ ਨੰਬਰ 05206 ਜਬਲਪੁਰ-ਲਖਨਊ  ਸਪੈਸ਼ਲ ਐਕਸਪ੍ਰੈਸ 14 ਮਈ ਤੋਂ, ਟ੍ਰੇਨ ਨੰਬਰ 02192-ਹਰਿਦੁਆਰ-ਜਬਲਪੁਰ ਤਿਉਹਾਰ ਸਪੈਸ਼ਲ 13 ਮ‌ਈ ਤੋਂ ਅਗਲੇ ਆਦੇਸ਼ ਤੱਕ ਰੱਦ ਰਹਿਣਗੀਆਂ।  ਇਸ ਤੋਂ ਇਲਾਵਾ ਰੇਲਵੇ ਨੇ ਟ੍ਰੇਨ ਨੰਬਰ 02191 ਜਬਲਪੁਰ-ਹਰਿਦੁਆਰ ਜੰਕਸ਼ਨ ਤਿਉਹਾਰ ਸਪੈਸ਼ਲ ਐਕਸਪ੍ਰੈਸ ਨੂੰ ਵੀ ਅਗਲੇ ਹੁਕਮਾਂ ਤੱਕ ਰੱਦ ਕਰ ਦਿੱਤਾ ਗਿਆ ਹੈ।

Shyna

This news is Content Editor Shyna