ਪੰਜਾਬ ‘ਚ ''ਆਪ'' ਦੀ ਸਰਕਾਰ ਬਣਨ ਤੇ NOC ਦੀ ਸ਼ਰਤ ਖਤਮ ਕੀਤੀ ਜਾਵੇਗੀ - ਕੁੰਵਰ ਵਿਜੇ

11/29/2021 12:26:01 AM

ਦੋਰਾਹਾ (ਸੁਖਵੀਰ ਸਿੰਘ)– ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਐੱਨ. ਓ. ਸੀ. ਦੀ ਸ਼ਰਤ ਖਤਮ ਕੀਤੀ ਜਾਵੇਗੀ ਜਿਸ ਨਾਲ ਹਰ ਵਰਗ ਨੂੰ ਵੱਡੀ ਰਾਹਤ ਮਿਲੇਗੀ ਅਤੇ ਕਿਸੇ ਵੀ ਕੰਮ ਲਈ ਐੱਨ. ਓ. ਸੀ. ਨਹੀ ਲੈਣੀ ਪਵੇਗੀ ਸਗੋਂ ਸਿਰਫ ਇੱਕ ਐਪਲੀਕੇਸ਼ਨ ਦੇਣੀ ਪਵੇਗੀ ਜਿਸ ਦੇ ਆਧਾਰ ਤੇ ਕੰਮ ਨੂੰ ਨੇਪਰੇ ਚਾੜ੍ਹਿਆ ਜਾਵੇਗਾ। ਇਨ੍ਹਾਂ ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸਾਬਕਾ ਆਈ ਜੀ ਕੁੰਵਰ ਵਿਜੇ ਪ੍ਰਤਾਪ ਨੇ ਦੋਰਾਹਾ ਵਿਖੇ ਆਪ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਤੇ ਹਲਕਾ ਇੰਚਾਰਜ ਪਾਇਲ ਇੰਜੀ.ਮਨਵਿੰਦਰ ਸਿੰਘ ਗਿਆਸਪੁਰਾ ਦੀ ਅਗਵਾਈ ‘ਚ ਰੱਖੇ ਗਏ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਜ਼ਿਕਰਯੋਗ ਹੈ ਕਿ ਉਹ ਆਮ ਆਦਮੀ ਪਾਰਟੀ ਵੱਲੋਂ ਇੱਕ ਮੋਕਾ ਕੇਜਰੀਵਾਲ ਦੇ ਅੰਤਰਗਤ ਸ਼ਹਿਰ ਦੇ ਵਪਾਰੀਆਂ ਅਤੇ ਕਾਰੋਬਾਰੀਆਂ ਨਾਲ ਨਾਲ ਉਨ੍ਹਾਂ ਦੇ ਸੁਝਾਅ ਸੁਣਨ ਅਤੇ ਉਨ੍ਹਾਂ ਨੂੰ ਆ ਰਹੀਆਂ ਸਮੱਸਿਆਵਾਂ ਸੁਣਲ ਲਈ ਪੁੱਜੇ ਹੋਏ ਸਨ। 

 

ਇਹ ਖ਼ਬਰ ਪੜ੍ਹੋ- ਵਿਸ਼ਵ ਕੱਪ ਕੁਆਲੀਫਾਇੰਗ : 6 ਸ਼੍ਰੀਲੰਕਾਈ ਮਹਿਲਾ ਕ੍ਰਿਕਟਰ ਕੋਰੋਨਾ ਪਾਜ਼ੇਟਿਵ


ਉਨ੍ਹਾਂ ਭਾਰੀ ਗਿਣਤੀ 'ਚ ਇਕੱਠ ਨੂੰ ਸੰਬੋਧਨ ਕਰਦਿਆਂ ਅੱਗੇ ਕਿਹਾ ਕਿ ਅਸੀ 2022 ‘ਚ ਪੰਜਾਬ ਅੰਦਰ ਲੋਕਾਂ ਦਾ ਰਾਜ ਲੈ ਕੇ ਆਉਣਾ ਹੈ ਕਿਉਕਿ ਅੱਜ ਲੋਕਾਂ ਦਾ ਨਹੀ ਲੀਡਰਾਂ ਦਾ ਰਾਜ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਲੋਕ ਰਾਜ ਕਰਨਗੇ ਅਤੇ ਅਸੀ ਲੋਕਾਂ ਦੇ ਸੇਵਕ ਬਣਕੇ ਕੰਮ ਕਰਾਂਗੇ। ਉਨ੍ਹਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰਦਿਆਂ ਕਿਹਾ ਕਿ ਬਹਿਬਲਕਲ੍ਹਾਂ ਅਤੇ ਬਰਗਾੜੀ ਗੋਲੀਕਾਂਡ ਦੀ ਜਦੋਂ ਉਨ੍ਹਾਂ ਵੱਲੋਂ ਤਫਸੀਸ ਮੁਕੰਮਲ ਕੀਤੀ ਗਈ ਸੀ ਤਾਂ ਕੈਪਟਨ ਅਮਰਿੰਦਰ ਸਿੰਘ ਨੂੰ ਬਹੁਤ ਤਕਲੀਫ ਹੋਈ ਸੀ,ਕਿਉਕਿ ਉਹ ਬਾਦਲਾਂ ਨਾਲ ਰਲਿਆ ਹੋਇਆ ਸੀ। ਜਿਸ ਕਰਕੇ ਉਨ੍ਹਾਂ ਦੇ ਖਿਲਾਫ ਕੁਝ ਸੁਣਨ ਨੂੰ ਤਿਆਰ ਨਹੀ ਸੀ ਹੋ ਰਿਹਾ ।ਕੁੰਵਰ ਵਿਜੇ ਪ੍ਰਤਾਪ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਰਿਪੋਰਟ ਰੱਦ ਕਰਵਾ ਕੇ ਜਨਤਾ ਨੂੰ ਗੁਮਰਾਹ ਕੀਤਾ ਆਪਣੇ ਕਾਰਜਕਾਰ ਦੇ 'ਚ ਅਤੇ ਸੰਵਿਧਾਨ ਦਾ ਕਤਲ ਕੀਤਾ। 

ਇਹ ਖ਼ਬਰ ਪੜ੍ਹੋ- ਹਾਕੀ ਵਿਸ਼ਵ ਕੱਪ ਜੂਨੀਅਰ : ਅਰਜਨਟੀਨਾ ਤੋਂ ਹਾਰ ਕੇ ਪਾਕਿ ਬਾਹਰ


ਜਦੋਂ ਰਿਪੋਰਟ ਰੱਦ ਕਰਨ ਦੀ ਗੱਲ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੀ ਗਈ ਤਾਂ ਉਨ੍ਹਾਂ ਵੱਲੋਂ ਆਪਣਾ ਅਸਤੀਫਾ ਦੇ ਦਿੱਤਾ ਗਿਆ ਅਤੇ ਕਿਹਾ ਕਿ ਕੈਪਟਨ ਸਾਹਬ ਜੇਕਰ ਤੁਸੀ ਮੇਰੇ ਨਾਲ ਇਸ ਤਰ੍ਹਾਂ ਕਰ ਰਹ ਹੋ ਤਾਂ ਆਪ ਨੂੰ ਵੀ ਅਸਤੀਫਾ ਦੇਣਾ ਪਵੇਗਾ ਤੇ ਜਲੀਲ ਹੋ ਕੇ ਜਾਉਗੇ ਤਾਂ ਕੁਦਰਤ ਨੇ ਟਾਇਮ ਨਹੀ ਪਾਇਆ ਜੋ ਅੱਜ ਤੁਹਾਡੇ ਸਾਹਮਣੇ ਹੈ। ਕੁੰਵਰ ਵਿਜੇ ਪ੍ਰਤਾਪ ਨੇ ਵਪਾਰੀਆਂ ਤੇ ਕਾਰੋਬਾਰੀਆਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਕਿ ਸਰਕਾਰ ਬਣਨ ਤੇ ਸਭ ਮੁਸਕਿਲਾਂ ਹੱਲ ਕੀਤੀਆਂ ਜਾਣਗੀਆਂ। ਉਨ੍ਹਾਂ ਹਲਕਾ ਪਾਇਲ ਦੀ ਗੱਲ ਕਰਦਿਆਂ ਕਿਹਾ ਕਿ ਦੋਰਾਹਾ ਸ਼ਹਿਰ ਨੂੰ ਐਗਰੋ ਐਗਰੀਕਲਚਰ ਇੰਸਟਰੀ ਦਾ ਹੱਬ ਬਣਾਇਆ ਜਾਵੇਗਾ ਅਤੇ ਸ਼ਹਿਰ ਦੀ ਡਿਵੈਲਪਮੈਂਟ ਕੀਤੀ ਜਾਵੇਗਾ,ਤੇ ਡੇਅਰੀ ਉਦਯੋਗ ਨੂੰ ਪ੍ਰਫੁੱਲਿਤ ਕਰਨ ਲਈ ਗੰਭੀਰ ਯਤਨ ਕੀਤੇ ਜਾਣਗੇ। ਇਸ ਸਮੇਂ ਹਲਕਾ ਇੰਚਾਰਜ ਮਨਵਿੰਦਰ ਸਿੰਘ ਗਿਆਸਪੁਰਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਕਾਲੀ-ਕਾਂਗਰਸੀਆਂ ਨੇ ਅੱਜ ਪੰਜਾਬ ਨੂੰ ਬਰਬਾਦ ਕਰਕੇ ਰੱਖ ਦਿੱਤਾ ਹੈ ਅਤੇ ਸਿਰਫ ਤੇ ਸਿਰਫ ਵਾਰੋ ਵਾਰੀ ਲੱਟਿਆ ਹੈ ਅਤੇ ਪਰਿਵਾਰਕ ਫੈਸਲੇ ਲਏ ਹਨ। ਜਿਸ ਕਰਕੇ ਲੋਕ ਬਾਦਲਾਂ ਨੂੰ ਮੁਆਫ ਨਹੀ ਕਰਨਗੇ ਤੇ ਨੂੰਰਦੀਨ ਦੀ ਸਮਾਧ ਵਾਂਗ ਤੇ ਜਿਸ ਤਰ੍ਹਾਂ ਜੁੱਤੀਆਂ ਪੈਂਦੀਆਂ ਹਨ ਉਸੇ ਤਰਾਂ ਬਾਦਲਾਂ ਨੂੰ ਲੋਕ ਜੁੱਤੀਆਂ ਮਾਰਨਗੇ। 


ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਇੱਕ ਮੋਕਾ ਜ਼ਰੂਰ ਦਿਓ। ਇਸ ਮੌਕੇ ਜਿਲ੍ਹਾ ਪ੍ਰਧਾਨ ਗੁਰਦਰਸ਼ਨ ਸਿੰਘ ਕੂਹਲੀ,ਨਵਜੋਤ ਸਿੰਘ ਜਰਗ ਪ੍ਰਧਾਨ ਫਹਿਤਗੜ੍ਹ ਸਾਹਿਬ ਜੋਨ, ਸ਼ਹਿਰੀ ਪ੍ਰਧਾਨ ਰਾਣਾ ਕੂੰਨਰ, ਕੈਪਟਨ ਰਾਮਪਾਲ ਸਿੰਘ, ਅਨਿਲ ਠਾਕੁਰ, ਹਰਭੁਪਿੰਦਰ ਸਿੰਘ ਜਿਲ੍ਹਾ ਇੰਚਾਰਜ, ਸੁਖਵਿੰਦਰ ਸਿੰਘ ਨੋਨਾ ਜਿਲ੍ਹਾ ਦਫਤਰ ਇੰਚਾਰਜ, ਸਾਬਕਾ ਸਰਪੰਚ ਰਾਜਿੰਦਰ ਸਿੰਘ ਗੁਨੀ ਰਾਮਪੁਰ, ਹਰੀਸ਼ ਵਿਨਾਇਕ , ਹਰਜੀਤ ਸਿੰਘ, ਮੋਹਣ ਲਾਲ (ਹੇਅਰ ਡਰੈਸ਼ਰ), ਰਾਮੇਸ਼ ਕੁਮਾਰ ਮੇਸ਼ੀ, ਗੋਬਿੰਦਰ ਸਿੰਘ ਜੌਟੀ ਬੀ ਕੀਪਿੰਗ, ਸੁਖਬੀਰ ਕੁਮਾਰ ਤਲਵਾੜਾ, ਦਵਿੰਦਰ ਸਿੰਘ ਰਾਜਾ, ਐਡਵੋਕੇਟ ਤ੍ਰਿਲੋਚਨ ਸਿੰਘ ਸੇਠੀ, ਕਰਮਵੀਰ ਸਿੰਘ ਟੋਨਾ,ਸਰੂਪ ਸਿੰਘ ਚੀਮਾ, ਮੁਨੀਸ ਕੁਮਾਰ ਆਦਿ ਤੋਂ ਇਲਾਵਾ ਵੱਡੀ ਗਿਣਤੀ ਦੋਰਾਹਾ ਸ਼ਹਿਰ ਅਤੇ ਇਲਾਕੇ ਦੇ ਆਮ ਲੋਕ,ਵਪਾਰੀ ਤੇ ਕਾਰੋਬਾਰੀਆਂ ਸਮੇਤ ਆਮ ਆਦਮੀ ਪਾਰਟੀ ਦੇ ਵਲੰਟੀਅਰ ਸਨ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News