ਸਕੂਲਾਂ ’ਚ ਨਾ ਕਿਤਾਬਾਂ ਨਾ ਪ੍ਰੀਖਿਆ ਨਤੀਜੇ ਦਾ ਪਤਾ, ਬੀ.ਐੱਨ.ਓਜ਼ ਨੂੰ ਸਤਾ ਰਹੀ ਵਿਦਿਆਰਥੀਆਂ ਨੂੰ ‘ਫੇਚ’ ਕਰਨ ਦੀ ਚਿੰਤਾ

04/15/2022 3:06:13 PM

ਲੁਧਿਆਣਾ (ਵਿੱਕੀ) : ਪੰਜਾਬ ਸਿੱਖਿਆ ਵਿਭਾਗ ਆਮ ਕਰਕੇ ਆਪਣੇ ਅਜੀਬੋ ਗਰੀਬ ਕੰਮਾਂ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ। ਅਜਿਹਾ ਹੀ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ । ਪੀ.ਐੱਸ.ਈ.ਬੀ. ਦੀ 5ਵੀਂ ਕਲਾਸ ਦੀਆਂ ਪ੍ਰੀਖਿਆਵਾਂ ਖਤਮ ਹੋ ਚੁੱਕੀਆਂ ਹਨ, ਜਦੋਂਕਿ 8ਵੀਂ ਕਲਾਸ ਦੀਆਂ ਪ੍ਰੀਖਿਆਵਾਂ ਅਜੇ ਚੱਲ ਰਹੀਆਂ ਹਨ ਪਰ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਖਾਸ ਕਰਕੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੇ ਸਮੇਂ ਨਿਯੁਕਤ ਕੀਤੇ ਗਏ ਬਲਾਕ ਨੋਡਲ ਅਧਿਕਾਰੀਆਂ (ਬੀ.ਐੱਨ.ਓਜ਼) ਵੱਲੋਂ ਸਕੂਲ ਮੁਖੀਆਂ ’ਤੇ ਆਪਣੇ ਕੋਲ ਦੇ ਸਕੂਲ ਦੇ ਬੱਚਿਆਂ ਨੂੰ ‘ਈ-ਪੰਜਾਬ’ ਪੋਰਟਲ ’ਤੇ ਆਪਣੇ ਸਕੂਲ ਵਿਚ ਸ਼ਿਫਟ (ਫੇਚ) ਕਰਨ ਲਈ ਦਬਾਅ ਬਣਾਇਆ ਜਾ ਰਿਹਾ ਹੈ ਜਿਨ੍ਹਾਂ ਦਾ ਅਜੇ 5ਵੀਂ, 8ਵੀਂ ਕਲਾਸ ਦਾ ਨਤੀਜਾ ਆਉਣਾ ਬਾਕੀ ਹੈ। ਦੂਜੇ ਪਾਸੇ ਸੈਸ਼ਨ ਸ਼ੁਰੂ ਹੋਣ ਤੋਂ ਲਗਭਗ 10 ਦਿਨ ਬਾਅਦ ਵੀ ਵਿਦਿਆਰਥੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਕਿਤਾਬਾਂ ਦਾ ਕੋਈ ਅਤਾ ਪਤਾ ਨਹੀਂ ਹੈ, ਜਦੋਂ ਕਿਤਾਬਾਂ ਦੇ ਸਬੰਧ ਵਿਚ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਇਸ ਸਬੰਧੀ ਕੋਈ ਵੀ ਜਾਣਕਾਰੀ ਦੇਣ ਵਿਚ ਆਪਣੀ ਅਸਮਰਥਤਾ ਜਤਾਈ।

ਇਹ ਵੀ ਪੜ੍ਹੋ : ਸ਼ਰਾਬ ਛੁਡਵਾਉਣ ਆਏ ਮਰੀਜ਼ ਦੀ ਹੋਈ ਮੌਤ, ਪਰਿਵਾਰ ਨੇ ਡਾਕਟਰਾਂ ’ਤੇ ਲਗਾਏ ਗਲਤ ਦਵਾਈ ਦੇਣ ਦੇ ਦੋਸ਼

ਦੂਜੇ ਪਾਸੇ ਅੱਜ ਵਿਸਾਖੀ ਦੀ ਛੁੱਟੀ ਵਾਲੇ ਦਿਨ ਵੀ ਦਿਨ ਭਰ ਵ੍ਹਟਸਐਪ ਗਰੁੱਪ ਵਿਚ ਬੀ.ਐੱਨ.ਓਜ਼ ਵੱਲੋਂ ਵਾਰ-ਵਾਰ ਮੈਸੇਜ ਕਰਦੇ ਹੋਏ ਸਕੂਲ ਮੁਖੀਆਂ ਨੂੰ ਵੱਧ ਤੋਂ ਵੱਧ ਬੱਚੇ ਫੇਚ ਕਰਨ ਲਈ ਕਿਹਾ ਗਿਆ। ਨਾਲ ਹੀ ਅਧਿਆਪਕਾਂ ਦਾ ਕਹਿਣਾ ਹੈ ਕਿ ਨਾ ਤਾਂ 5ਵੀਂ ਅਤੇ 8ਵੀਂ ਕਲਾਸ ਦਾ ਰਿਜ਼ਲਟ ਆਇਆ ਹੈ ਅਤੇ ਨਾ ਹੀ ਸਕੂਲਾਂ ਵਿਚ ਕਿਤਾਬਾਂ ਪੁੱਜੀਆਂ ਹਨ। ਅਜਿਹੇ ਵਿਚ ਈ-ਪੰਜਾਬ ’ਤੇ ਬੱਚਿਆਂ ਨੂੰ ਸ਼ਿਫਟ ਫੈਚ ਕਰਨ ਲਈ ਨਾਜਾਇਜ਼ ਦਬਾਅ ਬਣਾਉਣਾ ਸਿਰਫ ਅਧਿਆਪਕਾਂ ਨੂੰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕਰਨ ਦਾ ਇਕ ਜ਼ਰੀਆ ਹੈ ਜੋ ਨਿੰਦਣਯੋਗ ਹੈ ਅਤੇ ਇਸ ਦੀ ਜਿੰਨੀ ਨਿੰਦਾ ਕੀਤੀ ਜਾਵੇ, ਘੱਟ ਹੈ। ਉਨ੍ਹਾਂ ਨੇ ਟਿੱਪਣੀ ਕਰਦਿਆਂ ਕਿਹਾ ਕਿ ਬਲਾਕ ਨੋਡਲ ਅਧਿਕਾਰੀ ਨਾਮ ਦਾ ਕੋਈ ਵੀ ਅਹੁਦਾ ਸਿੱਖਿਆ ਵਿਭਾਗ ਵਿਚ ਮੌਜੂਦ ਨਹੀਂ ਹੈ। ਇਹ ਸਾਰੇ ਅਹੁਦੇ ਸਾਬਕਾ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਉਨ੍ਹਾਂ ਦੇ ਕਾਰਜਕਾਲ ਦੌਰਾਨ ਬਣਾਏ ਗਏ ਜਿਸ ਦੀ ਕਦੇ ਵੀ ਲੋੜ ਨਹੀਂ ਸੀ ਅਤੇ ਹੁਣ ਇਨ੍ਹਾਂ ਅਧਿਕਾਰੀਆਂ ਨੂੰ ਆਪਣੀਆਂ ਸ਼ਕਤੀਆਂ ਗੁਆ ਜਾਣ ਦਾ ਡਰ ਸਤਾ ਰਿਹਾ ਹੈ। ਇਸ ਲਈ ਉਹ ਅਜਿਹਾ ਕਰ ਰਹੇ ਹਨ।

ਇਹ ਵੀ ਪੜ੍ਹੋ : ਘਰ ’ਚ ਦਾਖ਼ਲ ਹੋਏ ਪ੍ਰੇਮੀ ਨੇ ਘਰਵਾਲੇ ਸਾਹਮਣੇ ਪ੍ਰੇਮਿਕਾ ’ਤੇ ਕੀਤਾ ਜਾਨਲੇਵਾ ਹਮਲਾ, ਜਾਣੋ ਕੀ ਹੈ ਮਾਮਲਾ

ਆਪਣੀ ਨਾਕਾਮੀ ਲੁਕੋ ਰਹੇ ਅਧਿਕਾਰੀ

ਵੱਖ-ਵੱਖ ਸਕੂਲਾਂ ਦੇ ਅਧਿਆਪਕਾਂ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਪਹਿਲਾਂ 5ਵੀਂ ਕਲਾਸ ਦਾ ਨਤੀਜਾ 31 ਮਾਰਚ ਤੱਕ ਜਾਰੀ ਕਰ ਦਿੱਤਾ ਜਾਂਦਾ ਸੀ ਅਤੇ ਉਸ ਦੇ ਅੱਗੇ ਦੇ ਦਾਖਲੇ ਲਈ ਮਿਡਲ ਜਾਂ ਹਾਈ ਸਕੂਲ ਵੱਲੋਂ ਉਸ ਨੂੰ ਆਨਲਾਈਨ ਆਪਣੇ ਸਕੂਲ ਵਿਚ ਸ਼ਿਫਟ ਕਰ ਲਿਆ ਜਾਂਦਾ ਸੀ ਅਤੇ ਉਸ ਦਾ ਦਾਖਲਾ ਪਹਿਲੀ ਅਪ੍ਰੈਲ ਤੋਂ ਨਵੇਂ ਸਕੂਲ ਵਿਚ ਹੋ ਜਾਂਦਾ ਸੀ ਪਰ ਹੁਣ ਲਗਭਗ 15 ਦਿਨ ਦਾ ਜ਼ਿਆਦਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਸਿੱਖਿਆ ਵਿਭਾਗ ਇਹ ਪ੍ਰੀਖਿਆ ਨਤੀਜਾ ਜਾਰੀ ਕਰਨ ਵਿਚ ਨਾਕਾਮ ਸਾਬਤ ਹੋਇਆ ਹੈ ਅਤੇ ਇਸ ਨਾਕਾਮੀ ਨੂੰ ਲੁਕੋਣ ਅਤੇ ਅਧਿਆਪਕਾਂ ਨੂੰ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕਰਨ ਲਈ ਬਲਾਕ ਨੋਡਲ ਅਧਿਕਾਰੀਆਂ ਦੇ ਨਾਲ ਨਾਲ ਸਿੱਖਿਆ ਵਿਭਾਗ ਦੇ ਹੋਰ ਅਧਿਕਾਰੀਆਂ ਵੱਲੋਂ ਅਧਿਆਪਕਾਂ ’ਤੇ ਇਹ ਦਬਾਅ ਬਣਾਇਆ ਜਾ ਰਿਹਾ ਹੈ ਕਿ ਇਸ ਸਭ ਦੇ ਪਿੱਛੇ ਉਹ ਇਹ ਗੱਲ ਦੱਸਣ ਵਿਚ ਅਸਮਰੱਥ ਹਨ ਕਿ ਬਿਨਾਂ ਕਿਤਾਬਾਂ ਦੇ ਉਨ੍ਹਾਂ ਦੀ ਪੜ੍ਹਾਈ ਕਿਵੇਂ ਹੋਵੇਗੀ ਅਤੇ ਜੇਕਰ ਸਾਰੇ ਬੱਚਿਆਂ ਨੇ 5ਵੀਂ ਕਲਾਸ ਵਿਚ ਪਾਸ ਹੋ ਜਾਣਾ ਹੈ ਤਾਂ ਬੋਰਡ ਪ੍ਰੀਖਿਆ ਲੈਣ ਦਾ ਕੋਈ ਅਰਥ ਹੀ ਨਹੀਂ ਰਹਿੰਦਾ।

ਇਹ ਵੀ ਪੜ੍ਹੋ : ਤਨਖਾਹਾਂ ਨਾ ਵਧਾ ਕੇ ‘ਆਪ’ ਸਰਕਾਰ ਨੇ ਕੀਤਾ ਧੋਖਾ, ਪੰਜਾਬ ’ਚ ਅਧਿਆਪਕਾਂ ਨੇ ਸਰਕਾਰ ਖ਼ਿਲਾਫ਼ ਖੋਲ੍ਹਿਆ ਮੋਰਚਾ

 


Anuradha

Content Editor

Related News