ਮਾਨਸਾ ਦੇ ਸੈਲਰ ਮਾਲਕਾ ਨੇ ਝੋਨੇ ਦੀ ਪੈੜੀ ਸੈਲਰਾਂ ''ਚ ਲਾਉਣ ਤੋਂ ਕੀਤੀ ਨਾਂਹ

09/17/2019 11:21:38 PM

ਮਾਨਸਾ/ਬੁਢਲਾਡਾ (ਮਿੱਤਲ,ਮਨਜੀਤ)- ਪੰਜਾਬ ਸਰਕਾਰ ਦੇ ਫੂਡ ਸਪਲਾਈ ਵਿਭਾਗ ਵੱਲੋਂ 2019-20 ਦੀ ਸੂਚੀ ਤਿਆਰ ਕੀਤੀ ਹੈ ਉਸ ਦਾ ਸੈਲਰ ਯੂਨੀਅਨ ਮੁੱਢ ਤੋਂ ਨਾ ਮਨਜੂਰ ਕਰਦੀ ਹੈ।ਇਨ੍ਹਾਂ ਸਬਦਾ ਦਾ ਪ੍ਰਗਟਾਵਾ ਜਿਲ੍ਹੇ ਦੇ ਮਿਲਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਸ੍ਰੀ ਸਾਮ ਲਾਲ ਧਲੇਵਾਂ ਨੇ ਕਿਹਾ ਕਿ ਕੈਪਟਨ ਸਰਕਾਰ ਵਪਾਰੀਆਂ ਤੋਂ ਬਣਾਈ ਗਈ ਸੀ ਪਰ ਇਹ ਸਰਕਾਰ ਵਪਾਰੀਆਂ ਅਤੇ ਵਪਾਰ ਨੂੰ ਖਤਮ ਕਰਨ ਤੇ ਤੁਲੀ ਹੋਈ ਹੈ ਉਨ੍ਹਾਂ ਕਿਹਾ ਕਿ ਪੰਜਾਬ 'ਚ ਝੋਨੇ ਦੀ ਪੈੜੀ ਤੋਂ ਤਿਆਰ ਹੋਣ ਵਾਲੇ ਚੋਲ ਲਾਉਣ ਲਈ ਵੀ ਗੋਦਾਮ 'ਚ ਜਗ੍ਹਾ ਨਹੀ ਕਿਉ ਕਿ 2018-19 ਵਾਲੇ ਚੋਲਾਂ ਨਾਲ ਜਿਲ੍ਹੇ ਦੇ ਗੋਦਾਮ ਨੱਕੋ ਨੱਕ ਭਰੇ ਪਏ ਹਨ।ਸ੍ਰੀ ਧਲੇਵਾਂ ਨੇ ਕਿਹਾ ਅਸੀ ਪੰਜਾਬ ਸਰਕਾਰ ਦੀ ਪੈੜੀ ਦਾ ਕੰਮ ਐੱਫ.ਸੀ.ਆਈ ਦੇ ਪੈਟਰਨ ਤੇ ਕੰਮ ਕਰ ਸਕਦੇ ਹਾਂ ਮਿਲਰ ਪਹਿਲਾਂ ਚੋਲ ਦੇਵੇਗਾ ਸਰਕਾਰ ਨਾਲੋ ਨਾਲ ਝੋਨੇ ਦੀ ਪੈੜੀ ਦੇਵੇਗੀ।
ਉਨ੍ਹਾਂ ਕਿਹਾ 2019-20 ਦੀ ਨਵੀ ਪੋਲਿਸੀ ਸਾਨੂੰ ਮਨਜੂਰ ਨਹੀ ਜਿਲ੍ਹੇ ਦਾ ਮਿਲਰ ਕੋਈ ਵੀ ਸਰਕਾਰ ਦੀ ਪੈੜੀ ਆਪਣੇ ਸੈਲਰ 'ਚ ਲਵਾਕੇ ਚੋਲ ਤਿਆਰ ਕਰਕੇ ਨਹੀ ਦੇਵੇਗਾ।ਇਸ ਸੰਬੰਧੀ ਜਦੋਂ ਫੂਡ ਸਪਲਾਈ ਵਿਭਾਗ ਦੇ ਮੰਤਰੀ ਭਰਤ ਭੂਸਣ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਮਿਲਰਾਂ ਅਤੇ ਸਰਕਾਰ ਦੀ ਗੱਲ ਨੰ ਧਿਆਨ 'ਚ ਰੱਖ ਪੋਲਿਸੀ ਤਿਆਰ ਕੀਤੀ ਗਈ ਹੈ ਅਗਰ ਕਿਸੇ ਵੀ ਮਿਲਰਾਂ ਨੂੰ ਕੋਈ ਦਿਕੱਤ ਹੈ ਤਾਂ ਉਨ੍ਹਾਂ ਨੂੰ ਚੰਡੀਗੜ੍ਹ ਵਿਖੇ ਕੋਈ ਵੀ ਮਿਲ ਸਕਦਾ ਹੈ।ਇਸ ਮੋਕੇ ਨਰੇਸ ਕੁਮਾਰ ਭੱਪਾ, ਰਾਜੂ ਮਨਚੰਦਾ, ਦੇਵਕੀ ਨੰਦਨ, ਪ੍ਰਲਾਦ ਬੀਰੋਕੇ, ਰਮਨ ਗੁੜੱਦੀ, ਰਾਜ ਸਿਧਾਣੀਆ ਬਰੇਟਾ, ਸੁਰਿੰਦਰ ਬਰੇਟਾ, ਵਿੱਕੀ ਸਰਦੂਲਗੜ੍ਹ, ਜਗਦੀਸ ਰਾਏ ਸਰਦੂਲਗੜ੍ਹ, ਮੁਕੇਸ ਮਾਨਸਾ, ਜੀਵਨ ਮਾਨਸਾ, ਰਾਕੇਸ ਮੱਤੀ, ਜੀਵਨ ਭੀਖੀ, ਨਰਾਇਣ ਮਾਨਸਾ, ਟੀਟੂ ਕੋਟਲੀ ਤੋਂ ਇਲਾਵਾ ਹੋਰ ਵੀ ਆਗੂ ਸਹਿਬਾਨ ਮੋਜੂਦ ਸਨ।

Bharat Thapa

This news is Content Editor Bharat Thapa