ਇਨ ਲਾਇਨ ਸਕੇਟਿੰਗ ''ਚ ਨਿਹਾਰਿਕਾ ਬਾਂਸਲ ਨੇ ਪੰਜਾਬ ਪੱਧਰ ''ਤੇ ਜਿੱਤੇ 3 ਮੈਡਲ

11/17/2019 9:01:07 PM

ਬੁਢਲਾਡਾ, (ਮਨਜੀਤ)— ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਹਾੜੇ ਨੂੰ ਮੁੱਖ ਰੱਖਦਿਆਂ ਪੰਜਾਬ ਰਾਜ ਖੇਡਾਂ ਅੰਡਰ-24 ਲੜਕੀਆਂ ਜੋ ਕਿ ਮਾਨਸਾ ਵਿਖੇ ਕਰਵਾਈਆਂ ਜਾ ਰਹੀਆਂ ਹਨ। ਜਿਸ ਵਿਚ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਤੋਂ ਆਏ ਹੋਏ ਖਿਡਾਰੀ ਭਾਗ ਲੈ ਰਹੇ ਹਨ। ਰੋਲਰ ਸਕੇਟਿੰਗ ਕੁਆਡਜ/ਇਨ ਲਾਇਨ ਦਾ ਰੈਨੇਸਾਂ ਸਕੂਲ ਮਾਨਸਾ ਵਿਖੇ ਕਰਵਾਈਆਂ ਗਈਆਂ ਸਨ। ਜਿਸ ਵਿਚ ਬੁਢਲਾਡਾ ਦੀ ਜੰਮਪਲ ਨਿਹਾਰਿਕਾ ਬਾਂਸਲ ਨੇ ਇਨ ਲਾਈਨ ਸਕੇਟਿੰਗ ਵਿੱਚ ਖੇਡਦਿਆਂ ਰਿੰਕ ਰੇਸ 1000 ਮੀ: ਵਿੱਚ ਗੋਲਡ ਮੈਡਲ, ਰੋਡ ਰੇਸ ਵਨ ਲੈਪ ਵਿੱਚ ਸਿਲਵਰ ਮੈਡਲ, ਰੋਡ ਰੇਸ 3000 ਮੀ: ਵਿੱਚ ਸਿਲਵਰ ਮੈਡਲ ਪੰਜਾਬ ਪੱਧਰ ਤੇ ਪੁਜੀਸ਼ਨਾਂ ਪ੍ਰਾਪਤ ਕੀਤੀਆਂ। ਨਿਹਾਰਿਕਾ ਬਾਂਸਲ ਨੇ ਦੱਸਿਆ ਕਿ ਉਹ ਛੋਟੀ ਉਮਰ ਤੋਂ ਹੀ ਰੋਲਰ ਸਕੇਟਿੰਗ ਗੇਮ ਨਾਲ ਜੁੜੀ ਹੋਈ ਹੈ। ਮੇਰੀ ਜਿੱਤ ਵਿੱਚ ਮੇਰੇ ਮਾਤਾ ਪਿਤਾ ਦਾ ਬੜਾ ਅਹਿਮ ਰੋਲ ਹੈ। ਉਹ ਮੈਨੂੰ ਤਿਆਰੀ ਕਰਵਾਉਣ ਲਈ ਸੰਗਰੂਰ ਵਿਖੇ ਲਿਜਾਂਦੇ ਰਹੇ ਹਨ। ਨਿਹਾਰਿਕਾ ਬਾਂਸਲ ਦੇ ਪਿਤਾ ਦੀਪਕ ਬਾਂਸਲ ਨੇ ਜਿਲ੍ਹਾ ਰੋਲਰ ਸਕੇਟਿੰਗ ਐਸੋਸੀਏਸ਼ਨ ਮਾਨਸਾ ਦੇ ਪ੍ਰਧਾਨ ਸਰਦਾਰ ਬਲਵਿੰਦਰ ਸਿੰਘ, ਸੈਕਟਰੀ ਸਤੀਸ਼ ਸ਼ਰਮਾ ਅਤੇ ਉਨ੍ਹਾਂ ਦੀ ਪੂਰੀ ਟੀਮ ਦਾ ਧੰਨਵਾਦ ਕੀਤਾ, ਜਿਨ੍ਹਾਂ ਦੀ ਮਿਹਨਤ ਸਦਕਾ ਮਾਨਸਾ ਜ਼ਿਲ੍ਹੇ ਵਿੱਚ ਰੋਲਰ ਸਕੇਟਿੰਗ ਖੇਡ ਦੇ ਖਿਡਾਰੀ ਜਿੱਤਾਂ ਪ੍ਰਾਪਤ ਕਰਨ ਲੱਗੇ ਹਨ।
ਪ੍ਰਧਾਨ ਬਲਵਿੰਦਰ ਸਿੰਘ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਮਾਨਸਾ ਜ਼ਿਲ੍ਹੇ ਵਿੱਚ ਸਕੇਟਿੰਗ ਦਾ ਕੋਈ ਵੀ ਰਿੰਕ ਨਹੀਂ ਹੈ, ਜਿਸ ਨੂੰ ਪਹਿਲ ਦੇ ਅਧਾਰ 'ਤੇ ਮਾਨਸਾ ਜ਼ਿਲ੍ਹੇ ਵਿੱਚ ਬਣਾ ਕੇ ਦਿੱਤਾ ਜਾਵੇ ਤਾਂ ਜੋ ਮਾਨਸਾ ਜ਼ਿਲ੍ਹੇ ਦੇ ਖਿਡਾਰੀ ਵੀ ਵਧਿਆ ਤਿਆਰੀ ਕਰਕੇ ਹੋਰ ਜਿੱਤਾਂ ਪ੍ਰਾਪਤ ਕਰ ਸਕਣ ਅਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜ ਕੇ ਨਸ਼ਿਆਂ ਤੋਂ ਬਚਾਇਆ ਜਾ ਸਕੇ। ਸਕੇਟਿੰਗ ਰੋਲਰ ਦੇ ਖਿਡਾਰੀ ਅਤੇ ਜ਼ਿਲ੍ਹਾ ਪ੍ਰੀਸ਼ਦ ਮਾਨਸਾ ਦੇ ਚੇਅਰਮੈਨ ਅਤੇ ਸਕੇਟਿੰਗ ਰੋਲਰ ਬਿਕਰਮ ਮੋਫਰ, ਹਲਕਾ ਇੰਚਾਰਜ ਬੀਬੀ ਰਣਜੀਤ ਕੌਰ ਭੱਟੀ, ਰਣਜੀਤ ਸਿੰਘ ਦੋਦੜਾ ਨੇ ਨਿਹਾਰਿਕਾ ਬਾਂਸਲ ਨੂੰ ਪੰਜਾਬ ਪੱਧਰ 'ਤੇ ਹੋਏ ਮੁਕਾਬਲਿਆਂ ਦੌਰਾਨ ਗੋਲਡ ਮੈਡਲ ਅਤੇ ਵੱਖ-ਵੱਖ ਪੁਜੀਸ਼ਨਾਂ ਪ੍ਰਾਪਤ ਕਰਨ 'ਤੇ ਮੁਬਾਰਕਬਾਦ ਦਿੱਤੀ। ਸ: ਮੋਫਰ ਨੇ ਕਿਹਾ ਕਿ ਮਾਨਸਾ ਜ਼ਿਲ੍ਹੇ ਵਿੱਚ ਇਸ ਰਿੰਕ ਨੂੰ ਬਣਾਉਣ ਲਈ ਪੂਰੀ ਵਾਹ ਲਾਈ ਜਾਵੇਗੀ। ਉਹ ਸਕੇਟਿੰਗ ਰੋਲਰ ਦੇ ਸ਼ੁਰੂ ਤੋਂ ਹੀ ਖਿਡਾਰੀ ਹਨ। ਇਹ ਉਨ੍ਹਾਂ ਦੀ ਮਨਪਸੰਦ ਦੀ ਖੇਡ ਹੈ ਅਤੇ ਉਹ ਰਿੰਕ ਨੂੰ ਬਣਾਉਣ ਲਈ ਪੂਰਾ ਜ਼ੋਰ ਲਗਾਉਣਗੇ।


KamalJeet Singh

Content Editor

Related News