ਮਾਨਸਾ ਲਈ ਵੱਡੀ ਰਾਹਤ ਦੀ ਖਬਰ, 37 ਰਿਪੋਰਟਾਂ ਨੈਗੇਟਿਵ

05/13/2020 8:08:09 PM

ਮਾਨਸਾ, (ਸੰਦੀਪ ਮਿੱਤਲ)— ਐੱਸ. ਐੱਸ. ਪੀ. ਡਾ. ਨਰਿੰਦਰ ਭਾਰਗਵ ਦੀ ਯੋਗ ਅਗਵਾਈ ਹੇਠ ਪਿੰਡ ਰਣਜੀਤਗੜ੍ਹ ਬਾਂਦਰਾਂ ਦੀ ਇਕ ਔਰਤ ਲਖਵਿੰਦਰ ਕੌਰ ਦੇ ਕੋਰੋਨਾ ਪੋਜ਼ੇਟਿਵ ਪਾਏ ਜਾਣ ਤੋਂ ਬਾਅਦ ਉਸ ਪਿੰਡ 'ਚੋਂ ਲਏ ਗਏ 37 ਕੋਰੋਨਾ ਸੈਂਪਲਾਂ ਦੀ ਰਿਪੋਰਟ ਨੈਗੇਟਿਵ ਪਾਈ ਗਈ ਹੈ, ਜਿਸ ਨਾਲ ਪਿੰਡ ਵਾਸੀਆਂ ਨੇ ਸੁੱਖ ਦਾ ਸਾਹ ਲਿਆ ਹੈ। ਕੋਰੋਨਾ ਵਾਇਰਸ ਦੇ ਜ਼ਿਲ੍ਹਾ ਨੋਡਲ ਅਫਸਰ ਏ. ਐੱਸ. ਆਈ. ਬਲਵੰਤ ਭੀਖੀ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਐੱਸ. ਐੱਸ. ਪੀ. ਮਾਨਸਾ ਦੀ ਅਗਵਾਈ ਹੇਠ ਕਿਸਾਨ ਜਥੇਬੰਦੀਆਂ ਦੀ ਹੋਈ ਮੀਟਿੰਗ 'ਚ ਕਣਕ ਦੇ ਨਾੜ ਨੂੰ ਅੱਗ ਨਾ ਲਾਏ ਜਾਣ ਦੇ ਫੈਸਲੇ 'ਤੇ ਪਹਿਰਾ ਦੇਣ ਅਤੇ ਕਣਕ ਦੇ ਨਾੜ ਨੂੰ ਅੱਗ ਨਾ ਲਾਉਣ।

KamalJeet Singh

This news is Content Editor KamalJeet Singh