ਨਵੇਂ ਸਾਲ ’ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਲੱਗੀਆਂ ਰੌਣਕਾਂ, ਸਰਬੱਤ ਦੇ ਭਲੇ ਦੀ ਕੀਤੀ ਅਰਦਾਸ

01/01/2021 2:58:10 PM

ਤਲਵੰਡੀ ਸਾਬੋ (ਮਨੀਸ਼): ਨਵੇ ਸਾਲ 2021 ’ਤੇ ਦੇਸ਼ ਵਾਸੀਆਂ ਨੇ ਆਪਣੇ-ਆਪਣੇ ਢੰਗ ਨਾਲ ਮਨਾਇਆ ਅਤੇ ਸਵੇਰ ਸਮੇਂ ਗੁਰਦੁਆਰਾ ਸਾਹਿਬ ਅਤੇ ਮੰਦਰ ’ਚ ਹਾਜਰੀ ਲਵਾ ਕੇ ਆਪਣੇ ਨਵੇਂ ਸਾਲ ਦੇ ਦਿਨ ਦੀ ਸ਼ੁਰੂਆਤ ਕੀਤੀ।ਮਾਲਵੇ ਅੰਦਰ ਸਿੱਖ ਕੌਮ ਦੇ ਚੋਥੇ ਤਖ਼ਤ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਸਵੇਰ ਤੋਂ ਸੰਗਤਾਂ ਦੀ ਭਾਰੀ ਭੀੜ ਦੇਖਣ ਨੂੰ ਮਿਲ ਰਹੀ ਸੀ।

PunjabKesari

ਠੰਡ ਦੇ ਬਾਵਜੂਦ ਤਖ਼ਤ ਸਾਹਿਬ ਵਿਖੇ ਸੰਗਤਾਂ ਦਾ ਉਤਸ਼ਾਹ ਦੇਖਦਿਆਂ ਹੀ ਬਣਦਾ ਸੀ। ਤਖ਼ਤ ਸਾਹਿਬ ਵਿਖੇ ਰਾਗੀ ਜਥੇ ਵਲੋਂ ਰਹੱਸਮਈ ਕੀਰਤਨ ਦਾ ਸੰਗਤਾਂ ਅਨੰਦ ਲੈ ਰਹੀਆਂ ਸਨ। ਆਮ ਸੰਗਤਾਂ ਦੇ ਨਾਲ-ਨਾਲ ਸਿਆਸੀ ਆਗੂਆਂ ਨੇ ਵੀ ਗੁਰਦੁਆਰਾ ਸਾਹਿਬ ਵਿਖੇ ਹਾਜ਼ਰੀ ਲਵਾਈ।ਸ਼੍ਰੋਮਣੀ ਕਮੇਟੀ ਵਲੋਂ ਸੰਗਤਾਂ ਦੀ ਆਮਦ ਨੂੰ ਦੇਖਦੇ ਹੋਏ ਖਾਸ ਪ੍ਰਬੰਧ ਕੀਤੇ ਹੋਏ ਸਨ ਜਿਥੇ ਸਾਰੀਆਂ ਸੰਗਤਾਂ ਦੇ ਪੂਰਾ ਸਾਲ ਦੇਸ਼ ’ਚ ਸਾਂਤੀ ਅਤੇ ਖੁਸ਼ਹਾਲੀ ਰਹਿਣ ਦੀ ਅਰਦਾਸ ਕਰ ਰਹੇ ਸਨ।
ਉੱਥੇ ਹੀ ਕਿਸਾਨਾਂ ਦੀ ਜਿੱਤ ਲਈ ਵੀ ਅਰਦਾਸ ਕੀਤੀ ਗਈ। 


Shyna

Content Editor

Related News