ਬੇਸਹਾਰਾ ਪਸ਼ੂ ਨਾਲ ਟਕਰਾਇਆ ਮੋਟਰਸਾਈਕਲ, ਭਾਣਜੇ ਦੀ ਮੌਤ, ਮਾਮਾ ਗੰਭੀਰ ਜ਼ਖ਼ਮੀ

04/12/2022 10:16:38 AM

ਅਬੋਹਰ (ਸੁਨੀਲ) : ਬੀਤੀ ਰਾਤ ਬੱਲੂਆਣਾ ਵਿਧਾਨਸਭਾ ਖੇਤਰ ਦੇ ਪਿੰਡ ਸੁਖਚੈਨ ਨੇੜੇ ਪਸ਼ੂ ਦੀ ਟੱਕਰ ਕਾਰਨ ਸੀਤੋ ਗੁੰਨੋਂ ਵਾਸੀ ਇਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੇਹ ਨੂੰ ਪੁਲਸ ਨੇ ਸਰਕਾਰੀ ਹਸਪਤਾਲ ਦੀ ਮੋਰਚਰੀ ਵਿਚ ਰਖਵਾਈ ਅਤੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ ’ਤੇ 174 ਦੀ ਕਾਰਵਾਈ ਬਾਅਦ ਪੋਸਟਮਾਰਟਮ ਕਰਵਾਉਂਦੇ ਹੋਏ ਲਾਸ਼ ਪਰਿਵਾਰ ਵਾਲਿਆਂ ਦੇ ਹਵਾਲੇ ਕਰ ਦਿੱਤੀ ਗਈ। ਫੱਟੜ ਨੂੰ ਮੁੱਢਲੇ ਇਲਾਜ ਬਾਅਦ ਰੈਫਰ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਮਿੱਡੂਖੇੜਾ ਕਤਲ ਕਾਂਡ : ਸ਼ਾਰਪ ਸ਼ੂਟਰਾਂ ਦੀ ਗ੍ਰਿਫ਼ਤਾਰੀ ਤੋਂ 7 ਦਿਨਾਂ ਬਾਅਦ ਹੋਏ ਅਹਿਮ ਖ਼ੁਲਾਸੇ

ਜਾਣਕਾਰੀ ਅਨੁਸਾਰ ਮੂਲ ਰੂਪ ਤੋਂ ਨੇਪਾਲ ਵਾਸੀ ਵਿਕ੍ਰਮ ਭੰਡਾਰੀ ਪੁੱਤਰ ਰਾਮਚੰਦ ਸੀਤੋ ਗੁੰਨੋਂ ਆਪਣੇ ਮਾਤਾ ਇਸ਼ਵਰ ਚੰਦ ਨਾਲ ਢਾਬਾ ਚਲਾਉਂਦਾ ਸੀ। ਐਤਵਾਰ ਦੇਰ ਰਾਤ ਵਿਕ੍ਰਮ ਆਪਣੇ ਮਾਮਾ ਕਵਿ ਨਾਲ ਬਾਈਕ ’ਤੇ ਪਿੰਡ ਸੁਖਚੈਨ ਤੋਂ ਸੀਤੋ ਵੱਲ ਆ ਰਿਹਾ ਸੀ ਕਿ ਰਸਤੇ ਵਿਚ ਸੜਕ ’ਤੇ ਆਏ ਬੇਸਹਾਰਾ ਪਸ਼ੂ ਨਾਲ ਇਨਾਂ ਦੀ ਟੱਕਰ ਹੋ ਗਈ। ਜਿਸ ਵਿਚ ਇਹ ਦੋਵੇਂ ਹੀ ਸੜਕ ’ਤੇ ਡਿੱਗ ਕੇ ਬੁਰੀ ਤਰ੍ਹਾਂ ਫੱਟੜ ਹੋ ਗਏ। ਘਟਨਾ ਵਾਲੀ ਥਾਂ ’ਤੇ ਪਹੁੰਚੇ ਪਿੰਡ ਦੁਤਾਰਿਆਂਵਾਲੀ ਵਾਸੀ ਅਰਵਿੰਦ ਨੇ ਦੱਸਿਆ ਕਿ 108 ਐਂਬੂਲੈਂਸ ਨੂੰ ਸੂਚਨਾ ਦੇਣ ਬਾਅਦ ਵੀ ਕਰੀਬ ਅੱਧੇ ਘੰਟੇ ਤੱਕ ਐਂਬੂਲੈਂਸ ਮੌਕੇ ’ਤੇ ਨਹੀਂ ਪਹੁੰਚੀ। ਇਸਦੇ ਬਾਅਦ ਦੋਵਾਂ ਨੂੰ ਸਰਕਾਰੀ ਹਸਪਤਾਲ ਵਿਚ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਵਿਕ੍ਰਮ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਜਦਕਿ ਉਸਦੇ ਮਾਮਾ ਕਵਿ ਦੀ ਹਾਲਤ ਗੰਭੀਰ ਦੇਖਦੇ ਹੋਏ ਉਸ ਨੂੰ ਮੁੱਢਲੇ ਇਲਾਜ ਬਾਅਦ ਰੈਫਰ ਕਰ ਦਿੱਤਾ ਗਿਆ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 


Anuradha

Content Editor

Related News