ਕੁੱਤੇ ਵੱਲ ਡੰਡਾ ਮਾਰਨ ''ਤੇ ਚਾਚੇ ਨੇ ਭਤੀਜੇ ਨੂੰ ਡਾਂਗ ਮਾਰ ਕੇ ਗੰਭੀਰ ਰੂਪ ''ਚ ਕੀਤਾ ਜ਼ਖ਼ਮੀ

10/15/2020 5:57:40 PM

ਭਵਾਨੀਗੜ੍ਹ (ਕਾਂਸਲ): ਸਥਾਨਕ ਸ਼ਹਿਰ ਨੇੜਲੇ ਪਿੰਡ ਨਾਗਰਾ ਵਿਖੇ ਬੀਤੇ ਦਿਨ ਇਕ ਵਿਅਕਤੀ ਵਲੋਂ ਆਪਣੇ ਸਕੇ ਭੀਤਜੇ ਦੇ ਸਿਰ 'ਚ ਡਾਂਗ ਮਾਰ ਕੇ ਗੰਭੀਰ ਰੂਪ 'ਚ ਜ਼ਖ਼ਮੀ ਕਰ ਦੇਣ ਦੇ ਦੋਸ਼ 'ਚ ਪੁਲਸ ਵਲੋਂ ਉਕਤ ਵਿਅਕਤੀ ਵਿਰੁੱਧ ਇਰਾਦਾ ਕਤਲ ਦਾ ਮਾਮਲਾ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ।ਪ੍ਰਾਪਤ ਜਾਣਕਾਰੀ ਅਨੁਸਾਰ ਮਨਜੀਤ ਕੌਰ ਪਤਨੀ ਨਿੱਕਾ ਸਿੰਘ ਵਾਸੀ ਪਿੰਡ ਨਾਗਰਾ ਨੇ ਪੁਲਸ ਨੂੰ ਕੀਤੀ ਸ਼ਿਕਾਇਤ 'ਚ ਦੱਸਿਆ ਕਿ ਉਸ ਦੇ ਦਿਓਰ ਗੁਰਮੀਤ ਸਿੰਘ ਨੇ ਇਕ ਕੁੱਤਾ ਰੱਖਿਆ ਹੋਇਆ ਹੈ, ਜਿਸ ਨੂੰ ਉਹ ਕਥਿਤ ਤੌਰ 'ਤੇ ਬੰਨ੍ਹ ਕੇ ਨਹੀਂ ਰੱਖਦਾ ਅਤੇ ਇਹ ਕੁੱਤਾ ਆਉਂਦੇ-ਜਾਂਦੇ ਲੋਕਾਂ ਨੂੰ ਭੌਂਕਦਾ ਹੈ ਅਤੇ ਵੱਢਦਾ ਵੀ ਹੈ। ਮਨਜੀਤ ਕੌਰ ਨੇ ਦੱਸਿਆ ਕਿ ਉਸ ਦਾ ਪੁੱਤਰ ਜਗਵਿੰਦਰ ਸਿੰਘ ਜੋ ਕਿ ਪੰਜਾਬ ਹੋਮਗਾਰਡ 'ਚ ਨੌਕਰੀ ਕਰਦਾ ਹੈ ਬੀਤੇ ਦਿਨ ਜਦੋਂ ਉਹ ਆਪਣੇ ਘਰ ਦੇ ਗੇਟ ਅੱਗੇ ਖੜਾ ਸੀ ਤਾਂ ਉਸ ਦੇ ਦਿਓਰ ਗੁਰਮੀਤ ਸਿੰਘ ਦਾ ਪਾਲਤੂ ਕੁੱਤਾ ਜਦੋਂ ਉਸ ਦੇ ਪੁੱਤਰ ਜਗਵਿੰਦਰ ਸਿੰਘ ਦੇ ਪਿੱਛੇ ਪੈ ਗਿਆ ਤਾਂ ਉਸ ਦੇ ਪੁੱਤਰ ਨੇ ਆਪਣੇ ਬਚਾਅ ਲਈ ਕੁੱਤੇ ਵੱਲ ਡੰਡਾ ਮਾਰਿਆ ਜੋ ਕੁੱਤੇ ਦੇ ਨਹੀਂ ਲੱਗਿਆ ਤਾਂ ਇੱਥੇ ਆਏ ਉਸ ਦੇ ਦਿਓਰ ਜਿਸ ਦੇ ਹੱਥ 'ਚ ਡਾਂਗ ਫੜ੍ਹੀ ਹੋਈ ਸੀ, ਨੇ ਕੁੱਤੇ ਵੱਲ ਡੰਡਾ ਮਾਰਨ ਦੇ ਗੁੱਸੇ 'ਚ ਪਹਿਲਾਂ ਉਨ੍ਹਾਂ ਨੂੰ ਗਾਲੀ-ਗਲੋਚ ਕਰਨੀ ਸ਼ੁਰੂ ਕਰ ਦਿੱਤੀ ਅਤੇ ਜਦੋਂ ਉਹ ਆਪਣੇ ਪੁੱਤਰ ਨੂੰ ਅੰਦਰ ਲੈ ਕੇ ਜਾਣ ਲੱਗੀ ਤਾਂ ਉਸ ਦੇ ਦਿਓਰ ਨੇ ਆਪਣੀ ਦਸਤੀ ਡਾਂਗ ਉਸ ਦੇ ਪੁੱਤਰ ਜਗਵਿੰਦਰ ਸਿੰਘ ਦੇ ਸਿਰ 'ਚ ਮਾਰੀ। ਜਿਸ ਕਾਰਨ ਉਸ ਦਾ ਪੁੱਤਰ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ ਅਤੇ ਬੇਹੋਸ਼ ਹੋ ਕੇ ਹੇਠਾਂ ਡਿੱਗ ਪਿਆ।

ਇਹ ਵੀ ਪੜ੍ਹੋ: ਆੜ੍ਹਤੀਆਂ ਨੇ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਦੀ ਮੀਟਿੰਗ ਦਾ ਕੀਤਾ ਬਾਈਕਾਟ

ਮਨਜੀਤ ਕੌਰ ਨੇ ਦੱਸਿਆ ਕਿ ਉਸ ਵਲੋਂ ਰੋਲਾ ਪਾਉਣ 'ਤੇ ਨੇੜੇ-ਤੇੜੇ ਦੇ ਲੋਕਾਂ ਦਾ ਇਕੱਠ ਹੁੰਦਾ ਦੇਖ ਉਸ ਦਾ ਦਿਓਰ ਮੌਕੇ ਤੋਂ ਫਰਾਰ ਹੋ ਗਿਆ ਅਤੇ ਉਸ ਵਲੋਂ ਪਿੰਡ ਵਾਸੀਆਂ ਦੀ ਮਦਦ ਨਾਲ ਆਪਣੇ ਪੁੱਤਰ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਭਵਾਨੀਗੜ੍ਹ ਵਿਖੇ ਦਾਖ਼ਲ ਕਰਵਾਇਆ ਪਰ ਉਸ ਪੁੱਤਰ ਦੀ ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਉਸ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਚੰਡੀਗੜ੍ਹ ਪੀ.ਜੀ.ਆਈ ਵਿਖੇ ਰੈਫਰ ਕਰ ਦਿੱਤਾ ਗਿਆ, ਜਿੱਥੇ ਕਿ ਉਹ ਹੁਣ ਇਲਾਜ ਅਧੀਨ ਹੈ।ਜ਼ਖ਼ਮੀ ਪੰਜਾਬ ਹੋਮਗਾਰਡ ਦੇ ਜਵਾਨ ਜਗਵਿੰਦਰ ਸਿੰਘ ਦੀ ਮਾਂ ਨੇ ਮਨਜੀਤ ਕੌਰ ਨੇ ਦੋਸ਼ ਲਗਾਇਆ ਕਿ ਉਸ ਦੇ ਦਿਓਰ ਨੂੰ ਆਪਣੇ ਸਕੇ ਭਤੀਜੇ ਨਾਲੋਂ ਕੁੱਤਾ ਜ਼ਿਆਦਾ ਪਿਆਰਾ ਹੋ ਗਿਆ ਅਤੇ ਉਸ ਦੇ ਦਿਓਰ ਨੇ ਕਥਿਤ ਤੌਰ 'ਤੇ ਮਾਰ ਦੇਣ ਦੀ ਨੀਯਤ ਨਾਲ ਉਸ ਦੇ ਪੁੱਤਰ ਉਪਰ ਡਾਂਗ ਨਾਲ ਹਮਲਾ ਕੀਤਾ ਹੈ। ਪੁਲਸ ਨੇ ਮਨਜੀਤ ਕੌਰ ਦੇ ਬਿਆਨਾਂ ਦੇ ਆਧਾਰ 'ਤੇ ਗੁਰਮੀਤ ਸਿੰਘ ਵਿਰੁੱਧ ਇਰਾਦਾ ਕਤਲ ਦਾ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਪਿੰਡ ਮਹਾਬਧਰ 'ਚ ਕਿਸਾਨਾਂ ਨੇ ਘੇਰਿਆ ਭਾਜਪਾ ਦੇ ਸਾਬਕਾ ਕੇਂਦਰੀ ਮੰਤਰੀ ਦਾ ਕਾਫ਼ਲਾ


Shyna

Content Editor

Related News