ਲੋਡ਼ਵੰਦ ਪਰਿਵਾਰ ਨੂੰ ਭੁੱਖਾ ਨਹੀਂ ਰਹਿਣ ਦਿੱਤਾ ਜਾਵੇਗਾ : ਭੂਪਾਲ

04/14/2020 10:56:43 PM

ਬੋਹਾ, (ਮਨਜੀਤ)- ਦੁਨੀਆਂ ਭਰ ’ਚ ਕੋਰੋਨਾ ਵਾਇਰਸ ਦੀ ਭਿਆਨਕ ਬੀਮਾਰੀ ਦੀ ਰੋਕਥਾਮ ਲਈ ਲੱਗੇ ਕਰਫਿਊ ਦੌਰਾਨ ਲੋਡ਼ਵੰਦਾਂ ਨੂੰ ਘਰ ਦੇ ਘਰੇਲੂ ਸਾਮਾਨ ਦੀ ਦਿੱਕਤ ਨੂੰ ਦੇਖਦੇ ਹੋਏ ਅੱਜ ਬੁਢਲਾਡਾ ਹਲਕੇ ਦੇ ਪਿੰਡ ਆਂਡਿਆਵਾਲੀ ਵਿਖੇ 70 ਦੇ ਕਰੀਬ ਪਰਿਵਾਰਾਂ ਨੂੰ ਗ੍ਰਾਮ ਪੰਚਾਇਤ ਅਤੇ ਜ਼ਿਲਾ ਯੂਥ ਕਾਂਗਰਸ ਵੱਲੋਂ ਵਿੱਢੀ ਮੁਹਿੰਮ ਅਨੁਸਾਰ ਸੁੱਕਾ ਰਾਸ਼ਨ ਵੰਡਿਆ। ਇਸ ਮੌਕੇ ਜ਼ਿਲਾ ਯੂਥ ਕਾਂਗਰਸ ਮਾਨਸਾ ਦੇ ਪ੍ਰਧਾਨ ਚੁਸਪਿੰਦਰਵੀਰ ਸਿੰਘ ਭੂਪਾਲ ਨੇ ਰਾਸ਼ਨ ਵੰਡਣ ਦੌਰਾਨ ਗੱਲਬਾਤ ਕਰਦਿਆਂ ਕਿਹਾ ਕਿ ਜ਼ਿਲਾ ਯੂਥ ਕਾਂਗਰਸ ਹਰ ਲੋਡ਼ਵੰਦ ਪਰਿਵਾਰ ਨੂੰ ਜ਼ਿਲੇ ’ਚ ਰਾਸ਼ਨ ਮੁਹੱਈਆ ਕਰਵਾ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਆਪਣੇ ਅਤੇ ਆਪਣੀ ਟੀਮ ਵੱਲੋਂ ਜ਼ਿਲੇ ਦੇ ਹਰ ਪਿੰਡ ’ਚ ਹਰ ਇੱਕ ਲੋਡ਼ਵੰਦ ਪਰਿਵਾਰ ਨੂੰ ਰਾਸ਼ਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿਉਂਕਿ ਇਹ ਸਮਾਂ ਕੁਦਰਤ ਦੀ ਕਰੋਪੀ ਦਾ ਹੈ। ਜਿਸ ਕਰ ਕੇ ਇਨਸਾਨ ਅੱਜ ਕੰਮ ਤੋਂ ਵਿਹਲੇ ਹੋ ਕੇ ਆਪਣੇ ਘਰਾਂ ’ਚ ਕੈਦ ਹੋਏ ਬੈਠੇ ਹਨ। ਕੁਝ ਪਰਿਵਾਰ ਅਜਿਹੇ ਹੁੰਦੇ ਹਨ ਜੋ ਆਪਣੇ ਇੱਕ ਦਿਨ ਦੀ ਕਮਾਈ ਨਾਲ ਹੀ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦੇ ਹਨ। ਅਜਿਹੇ ਪਰਿਵਾਰਾਂ ਨੂੰ ਦੋ ਵਕਤ ਦੀ ਰੋਟੀ ਦੀ ਚਿੰਤਾ ਸਤਾ ਰਹੀ ਹੈ। ਉਹ ਅਜਿਹੇ ਪਰਿਵਾਰਾਂ ਲਈ ਆਪਣੀ ਪੂਰੀ ਟੀਮ ਨਾਲ ਮਿਲ ਕੇ ਇੱਕ ਛੋਟੀ ਜਿਹੀ ਕੋਸ਼ਿਸ਼ ਕਰ ਰਹੇ ਹਨ ਕਿ ਜ਼ਿਲੇ ਦਾ ਕੋਈ ਵੀ ਗਰੀਬ ਪਰਿਵਾਰ ਰੋਟੀ ਤੋਂ ਭੁੱਖਾ ਨਾ ਸੋਂਵੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਲੋਡ਼ਵੰਦ ਪਰਿਵਾਰ ਰਾਸ਼ਨ ਤੋਂ ਵਾਂਝਾ ਰਹਿੰਦਾ ਹੈ ਤਾਂ ਉਹ ਉਨ੍ਹਾਂ ਦੀ ਟੀਮ ਨਾਲ ਸੰਪਰਕ ਕਰ ਸਕਦਾ ਹੈ। ਉਸ ਨੂੰ ਉਸ ਦੀ ਲੋਡ਼ ਮੁਤਾਬਕ ਰਾਸ਼ਨ ਉਸ ਦੇ ਘਰ ਪਹੁੰਚਾ ਦਿੱਤਾ ਜਾਵੇਗਾ। ਇਸ ਮੌਕੇ ਯੂਥ ਕਾਂਗਰਸੀ ਆਗੂ ਕਾਲਾ ਝਲਬੂਟੀ, ਸਰਪੰਚ ਸੁਖਦੇਵ ਸਿੰਘ, ਪੰਚ ਭੋਲਾ ਸਿੰਘ, ਗੁਰਚਰਨ ਸਿੰਘ, ਬੂਟਾ ਸਿੰਘ, ਸਤਨਾਮ ਸਿੰਘ, ਮੇਲਾ ਸਿੰਘ, ਬੂਟਾ ਸਿੰਘ, ਹਰਦੀਪ ਸਿੰਘ ਤੋਂ ਇਲਾਵਾ ਹੋਰ ਮੋਹਤਬਰ ਵਿਅਕਤੀ ਮੌਜੂਦ ਸਨ।


Bharat Thapa

Content Editor

Related News