ਨੌਜਵਾਨਾਂ ਨੂੰ ਨਸ਼ਿਆਂ ਤੇ ਸਮਾਜਿਕ ਬੁਰਾਈਆਂ ਤੋਂ ਦੂਰ ਕਰਨ ਲਈ ਖੇਡਾਂ ਸਮੇਂ ਦੀ ਮੁੱਖ ਲੋੜ : ਮਹੰਤ ਸ਼ਾਂਤਾ ਨੰਦ ਜੀ

10/11/2019 8:23:38 PM

ਬੁਢਲਾਡਾ, (ਮਨਜੀਤ)— ਨੇੜਲੇ ਪਿੰਡ ਬੀਰੋਕੇ ਕਲਾਂ ਵਿਖੇ ਚਾਰ ਦਿਨਾਂ ਤੋਂ ਕਰਵਾਏ ਜਾ ਰਹੇ 15ਵਾਂ ਕ੍ਰਿਕਟ ਕੱਪ ਅੱਜ ਸਮਾਪਤ ਹੋ ਚੁੱਕਾ ਹੈ। ਇਹ ਕੱਪ ਮਾਨਸਾ ਜ਼ਿਲ੍ਹੇ ਦੇ ਸੁਪਰ ਸਟਾਰ ਖਿਡਾਰੀ ਲਖਵੀਰ ਸਿੰਘ ਲੱਖੀ ਪੁੱਤਰ ਸੁਖਵਿੰਦਰ ਸਿੰਘ ਬੀਰੋਕੇ ਕਲਾਂ ਵਲੋਂ ਕਰਵਾਇਆ ਗਿਆ। ਇਸ ਕੱਪ 'ਚ ਦੂਰ-ਦੂਰ ਤੋਂ ਸਟਾਰ ਖਿਡਾਰੀ ਖੇਡਣ ਆਏ ਅਤੇ ਟੀਮਾਂ ਨੇ ਵਧ ਚੜ੍ਹ ਕੇ ਹਿੱਸਾ ਲਿਆ। ਇਸ ਕੱਪ 'ਚ 7,8,9 ਤਰੀਕ ਦੇ ਪੁਲ ਰੱਖੇ ਗਏ ਤੇ ਕਿਸੇ ਵੀ ਕਿਸਮ ਦੀ ਸ਼ਸੋਪੰਜ ਨਹੀਂ ਹੋਈ। ਇਸ ਕੱਪ 'ਚ 10 ਤਰੀਕ ਨੂੰ ਖੇਡੇ ਗਏ ਫਾਈਨਲ ਮੈਚਾਂ ਦਾ ਪਹਿਲਾ ਇਨਾਮ ਜੋ ਕਿ 31 ਹਜ਼ਾਰ ਸੀ, ਕੁੱਪ ਕਲਾਂ ਦੀ ਟੀਮ ਨੇ ਹਾਸਲ ਕੀਤਾ। ਦੂਸਰਾ ਇਨਾਮ 21 ਹਜ਼ਾਰ ਰੁਪਏ ਭੂਟਾਲ ਕਲਾਂ ਨੇ ਹਾਸਲ ਕੀਤਾ। ਤੀਸਰਾ ਤੇ ਚੌਥਾ ਇਨਾਮ ਜੋ ਕਿ 5100 ਰੁਪਏ ਸੀ ਉਹ ਚੱਠੇਵਾਲ ਤੇ ਅਕਲੀਆ ਨੇ ਹਾਸਲ ਕੀਤਾ। “ਮੈਨ ਆਫ ਦੀ ਸੀਰੀਜ਼ ''11,000 ਡਾ. ਬਠਿੰਡਾ ਨੇ ਹਾਸਿਲ ਕੀਤਾ। ਬੈਸਟ ਬਾਲਰ ਜੋਤ ਭੂਟਾਲ ਅਤੇ ਬੈਸਟ ਬੈਟਸਮੈਨ ਤਲਵਿੰਦਰ ਰਹੇ।
ਇਨ੍ਹਾਂ ਜੇਤੂ ਟੀਮਾਂ ਨੂੰ ਇਨਾਮ ਵੰਡਣ ਦੀ ਰਸਮ ਡੇਰਾ ਬਾਬਾ ਹਰੀਦਾਸ ਡੇਰਾ ਬਾਬਾ ਪਰਮਾਨੰਦ ਜੀ ਦੇ ਗੱਦੀਨਸੀਨ ਮਹੰਤ ਸ਼ਾਂਤਾ ਨੰਦ ਜੀ ਨੇ ਅਦਾ ਕੀਤੀ। ਇਸ ਮੌਕੇ ਮਹੰਤ ਸ਼ਾਂਤਾ ਨੰਦ ਜੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਖੇਡਾਂ ਸਾਡੇ ਜੀਵਨ ਦਾ ਇਕ ਅਤੁੱਟ ਅੰਗ ਹਨ। ਕੁਰਾਹੇ ਪਏ ਨੌਜਵਾਨਾਂ ਨੂੰ ਸਿੱਧੇ ਰਸਤੇ ਲਿਆਉਣਾ ਅਤੇ ਖੇਡਾਂ ਨੂੰ ਉਤਸ਼ਾਹਿਤ ਕਰਨਾ ਸਮੇਂ ਦੀ ਮੁੱਖ ਲੋੜ ਹੈ ਤਾਂ ਜੋ ਪੰਜਾਬ 'ਚ ਨਸ਼ਿਆਂ ਦੇ ਵਗ ਰਹੇ ਛੇਵੇਂ ਦਰਿਆ ਨੂੰ ਠੱਲ੍ਹ ਪਾਈ ਜਾਵੇ। ਨਵੇਂ ਤੇ ਨਰੋਏ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ। ਇਹ ਕੱਪ ਮਹੰਤ ਬਾਬਾ ਸ਼ਾਂਤਾ ਨੰਦ ਜੀ, ਬਾਬਾ ਬਾਲਕ ਰਾਮ ਜੀ, ਸਰਪੰਚ ਗੁਰਵਿੰਦਰ ਸਿੰਘ, ਕਲੱਬ ਪ੍ਰਧਾਨ ਗੁਰਮੀਤ ਸਿੰਘ ਗੀਤੂ, ਸਾਬਕਾ ਸਰਪੰਚ ਬਲਵੀਰ ਸਿੰਘ, ਸੁਖਵਿੰਦਰ ਸਿੰਘ, ਮੈਂਬਰ ਬੂਟਾ ਸਿੰਘ, ਸਤਗੁਰ ਸਿੰਘ ਆਦਿ ਮੌਜੂਦ ਸਨ। ਇਸ ਕੱਪ 'ਚ ਗੁਰਸੇਵਕ ਸਿੰਘ, ਗਗਨਦੀਪ ਸ਼ਰਮਾ, ਜਰਨੈਲ ਸਿੰਘ ਮਾਸਟਰ, ਅਫਰੀਦੀ ਬੀਰੋਕੇ, ਸੁਖਵੀਰ ਸਿੰਘ ਨੇ ਵੀ ਸਹਿਯੋਗ ਦਿੱਤਾ।


KamalJeet Singh

Content Editor

Related News