ਸਿੱਧੂ ਦੇ ਪ੍ਰਧਾਨ ਬਣਨ ''ਤੇ ਕਾਂਗਰਸੀ ਵਰਕਰ ਬਾਗੋ-ਬਾਗ

07/20/2021 6:15:19 PM

ਭਵਾਨੀਗੜ੍ਹ (ਵਿਕਾਸ): ਕਾਂਗਰਸ ਪਾਰਟੀ ਹਾਈਕਮਾਨ ਵਲੋਂ ਸਾਬਕਾ ਬਿਜਲੀ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਥਾਪੇ ਜਾਣ ਤੋਂ ਬਾਅਦ ਪਾਰਟੀ ਵਰਕਰ ਬਾਗੋ-ਬਾਗ ਦਿਖਾਈ ਦੇ ਰਹੇ ਹਨ। ਇੱਥੇ ਮੰਗਲਵਾਰ ਨੂੰ ਸੀਨੀਅਰ ਕਾਂਗਰਸੀ ਆਗੂ ਤੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਪਵਨ ਕੁਮਾਰ ਸ਼ਰਮਾ ਅਤੇ ਉਨ੍ਹਾਂ ਦੇ ਸਪੁੱਤਰ ਜ਼ਿਲ੍ਹਾ ਪ੍ਰਧਾਨ ਟਰੱਕ ਯੂਨੀਅਨ ਵਿਪਨ ਕੁਮਾਰ ਸ਼ਰਮਾ ਦੇ ਗ੍ਰਹਿ ਨਿਵਾਸ ਵਿਖੇ ਇੱਕਤਰ ਹੋਏ ਵੱਡੀ ਗਿਣਤੀ 'ਚ ਕਾਂਗਰਸੀ ਵਰਕਰਾਂ ਨੇ ਸਿੱਧੂ ਦੀ ਨਿਯੁਕਤੀ 'ਤੇ ਭਾਰੀ ਖੁਸ਼ੀ ਦਾ ਇਜ਼ਹਾਰ ਕਰਦਿਆਂ ਲੱਡੂਆਂ ਨਾਲ ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾਇਆ।

ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਤੇ ਪੀ.ਆਰ.ਟੀ.ਸੀ. ਦੇ ਡਾਇਰੈਕਟਰ ਬਾਬੂ ਕਪਲ ਦੇਵ ਗਰਗ ਤੇ ਵਿਪਨ ਕੁਮਾਰ ਸ਼ਰਮਾ ਸਮੇਤ ਸ਼ਮਰਿੰਦਰ ਬੰਟੀ ਗਰਗ ਨੇ ਕਿਹਾ ਕਿ ਸਿੱਧੂ ਦੇ ਪ੍ਰਧਾਨ ਬਣਨ ਨਾਲ ਪਾਰਟੀ ਵਰਕਰਾਂ ਵਿੱਚ ਇੱਕ ਨਵਾਂ ਜੋਸ਼ ਭਰਿਆ ਗਿਆ। ਆਗੂਆਂ ਨੇ ਦਾਅਵਾ ਕੀਤਾ ਕਿ ਨਵਜੋਤ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਕਾਂਗਰਸ ਪਾਰਟੀ 2022 ਦੀਆਂ ਚੋਣਾਂ ਜਿੱਤ ਕੇ ਮੁੜ ਸੱਤਾ ਵਿੱਚ ਆਵੇਗੀ। ਇਸ ਮੌਕੇ ਹਾਜ਼ਰ ਮਨਜੀਤ ਸਿੰਘ ਸੋਢੀ, ਪ੍ਰਮੋਦ ਕੁਮਾਰ ਪਿੰਕੀ, ਵਿਪਨ  ਜਿੰਦਲ, ਵਿਨੋਦ ਗੋਇਲ, ਕੁਲਦੀਪ ਸ਼ਰਮਾ, ਕੌਂਸਲਰ ਵਿੱਦਿਆ ਭੁੱਲਰ, ਲਖਵਿੰਦਰ ਫੱਗੂਵਾਲਾ, ਡਾ.ਹਰਮੇਲ ਨਿੱਕਾ, ਹਰਜਿੰਦਰ ਪ੍ਰਕਾਸ਼ ਸੂਬਾ, ਦਰਸ਼ਨ ਕਾਲਾਝਾੜ, ਸੱਤਪਾਲ ਗਰਗ ਤੇ ਸਾਬਕਾ ਕੌੰਸਲਰ ਅਮਰੀਕ ਸਿੰਘ ਵਿੱਕੀ ਨੇ ਵੀ ਸਿੱਧੂ ਨੂੰ ਪ੍ਰਧਾਨ ਬਣਾਉਣ 'ਤੇ ਪਾਰਟੀ ਹਾਈਕਮਾਨ ਦਾ ਧੰਨਵਾਦ ਕੀਤਾ।


Shyna

Content Editor

Related News