'ਆਪ' ਛੱਡ ਖਹਿਰਾ ਦੀ ਪਾਰਟੀ 'ਚ ਸ਼ਾਮਲ ਹੋਈ ਨਵਜੋਤ ਕੌਰ ਲੰਬੀ

01/20/2019 5:05:48 PM

ਗਿੱਦੜਬਾਹਾ (ਜਿੰਦਲ) - ਆਮ ਆਦਮੀ ਪਾਰਟੀ ਦੀ ਸਰਗਰਮ ਵਰਕਰ ਨਵਜੋਤ ਕੌਰ ਲੰਬੀ ਸੁਖਪਾਲ ਖਹਿਰਾ ਦੀ ਪਾਰਟੀ 'ਪੰਜਾਬੀ ਏਕਤਾ ਪਾਰਟੀ' 'ਚ ਸ਼ਾਮਲ ਹੋ ਗਈ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਵਜੋਤ ਕੌਰ ਨੇ ਕਿਹਾ ਕਿ ਇਸ ਪਾਰਟੀ ਦੇ ਨਾਂ (ਪੰਜਾਬ ਏਕਤਾ ਪਾਰਟੀ) ਤੋਂ ਹੀ ਸਿੱਧ ਹੋ ਰਿਹਾ ਹੈ ਕਿ ਇਹ ਪਾਰਟੀ ਪੰਜਾਬ ਦੇ ਲੋਕਾਂ ਦੀ ਏਕਤਾ ਤੋਂ ਬਣੀ ਹੋਈ ਹੈ, ਜੋ ਬਿਨਾਂ ਕਿਸੇ ਭੇਦਭਾਵ ਦੇ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਪਾਰਟੀ 'ਚ ਜਿਨੇ ਵੀ ਵਰਕਰ, ਵਲੰਟੀਅਰ ਹਨ, ਉਹ ਪੰਜਾਬ ਹਿਤੇਸ਼ੀ ਹਨ ਅਤੇ ਪੰਜਾਬ ਦੇ ਪੱਖ ਦੀ ਗੱਲ ਕਰਦੇ ਹਨ। ਇਨ੍ਹਾਂ ਤੋਂ ਇਲਾਵਾ ਪੰਜਾਬ 'ਚ ਜਿਨ੍ਹੇ ਵੀ ਹਿਤੈਸ਼ੀ ਅਤੇ ਮੇਰੇ ਭਰਾ ਹਨ, ਉਨ੍ਹਾਂ ਨੂੰ ਪੰਜਾਬ ਦੇ ਭਲੇ ਲਈ ਕੰਮ ਕਰਨੇ ਚਾਹੀਦੇ ਹਨ।

ਉਨ੍ਹਾਂ ਕਿਹਾ ਕਿ ਭਾਰਤ ਨੂੰ ਭਾਵੇਂ ਆਜ਼ਾਦ ਹੋਏ ਕਈ ਦਹਾਕੇ ਹੋ ਗਏ ਹਨ, ਜਿਸ ਦੇ ਬਾਵਜੂਦ ਲੋਕਾਂ ਨੂੰ ਅਜੇ ਤੱਕ ਪੂਰਨ ਤੌਰ 'ਤੇ ਆਜ਼ਾਦੀ ਨਹੀਂ ਮਿਲੀ। ਅਸੀਂ ਬੇਈਮਾਨ ਲੀਡਰਾਂ ਤੋਂ ਆਜ਼ਾਦ ਹੋਣ ਦੀ ਮੰਗ ਕਰ ਰਹੇ ਹਾਂ, ਜਿਸ ਦੇ ਲਈ ਸਾਨੂੰ ਭ੍ਰਿਸ਼ਟਾਚਾਰ ਖਤਮ ਕਰਨਾ ਚਾਹੀਦਾ ਹੈ ਅਤੇ ਇਹ ਪੰਜਾਬੀ ਏਕਤਾ ਪਾਰਟੀ ਉਸੇ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਬਣਾਈ ਗਈ ਹੈ।

rajwinder kaur

This news is Content Editor rajwinder kaur