ਸ਼ਰਾਰਤੀ ਅਨਸਰਾਂ ਨੇ ਤੋੜੇ ਨੀਂਹ ਪੱਥਰ, ਵਿਧਾਇਕ ਨੱਥੂਰਾਮ ਨੇ ਜਤਾਇਆ ਦੁੱਖ

11/03/2020 4:03:31 PM

ਫਿਰੋਜ਼ਪੁਰ(ਸੁਨੀਲ ਨਾਗਪਾਲ): ਬੱਲੂਆਣਾ ਹਲਕੇ ਤੋਂ ਵਿਧਾਇਕ ਕਾਂਗਰਸ ਨੱਥੂਰਾਮ ਨੇ ਪਿੰਡ ਢੀਂਗਾਵਲੀ 'ਚ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਕਰਨ ਲਈ ਪਿੰਡ 'ਚ ਖੇਡ ਸਟੇਡੀਅਮ ਦਾ ਨੀਂਹ ਪੱਥਰ ਰੱਖਿਆ ਸੀ। ਪਰ ਪਿੰਡ ਦੇ ਹੀ ਨੌਜਵਾਨਾਂ ਵੱਲੋਂ ਨਸ਼ੇ 'ਚ ਧੁੱਤ ਹੋ ਕੇ ਉਸ ਨੂੰ ਤੋੜ ਦਿੱਤਾ ਗਿਆ ਜਿਸ 'ਤੇ ਬਵਾਲ ਖੜ੍ਹਾ ਹੋ ਗਿਆ ਹੈ। ਦਰਅਸਲ ਜਾਣਕਾਰੀ ਮੁਤਾਬਕ ਬੱਲੂਆਣਾ ਹਲਕੇ ਦੇ ਪਿੰਡ ਢੀਂਗਾਵਾਲੀ 'ਚ 26 ਅਕਤੂਬਰ ਨੂੰ ਖੇਡ ਸਟੇਡੀਅਮ ਦੇ ਕੰਮਾਂ ਦੀ ਸ਼ੁਰੂਆਤ ਕਰਦੇ ਹੋਏ ਵਿਧਾਇਕ ਨੱਥੂਰਾਮ ਨੇ ਨੀਂਹ ਪੱਥਰ ਰੱਖਿਆ ਸੀ। ਪਰ ਬੀਤੀ ਰਾਤ ਇਕ ਹਫਤੇ ਬਾਅਦ ਹੀ ਕੁੱਝ ਸ਼ਰਾਰਤੀ ਤੱਤਾਂ ਨੇ ਪੱਥਰ ਨੂੰ ਤੋੜ ਦਿੱਤਾ। ਪਿੰਡ ਦੇ ਲੋਕਾਂ ਨੂੰ ਜਦੋਂ ਇਸ ਬਾਰੇ ਪਤਾ ਚੱਲਿਆ ਤਾਂ ਇਸ ਦੀ ਸ਼ਿਕਾਇਤ ਖੁਈਆਂ ਸਰਵਰ ਪੁਲਸ ਨੂੰ ਕੀਤੀ ਗਈ। ਪੁਲਸ ਨੇ ਸੂਚਨਾ ਤੋਂ ਬਾਅਦ ਹੀ ਜਾਂਚ ਸ਼ੁਰੂ ਕਰ ਦਿੱਤੀ। ਪੁਲਸ ਮਾਮਲੇ ਦੀ ਤਫਤੀਸ਼ ਕਰ ਮਾਮਲਾ ਦਰਜ ਕਰਨ ਦੀ ਗੱਲ ਕਹਿ ਰਹੀ ਹੈ। 


ਜਦੋਂ ਇਸ ਬਾਰੇ 'ਚ ਖੁਈਆਂ ਸਰਵਰ ਦੇ ਏ.ਐੱਸ.ਆਈ. ਪ੍ਰਗਟ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਢੀਂਗਾਵਾਲੀ ਦੇ ਸਰਪੰਚ ਯੋਗੇਸ਼ ਸਹਾਰਣ ਨੇ ਉਨ੍ਹਾਂ ਨੂੰ ਸੂਚਨਾ ਦਿੱਤੀ ਸੀ। ਉਨ੍ਹਾਂ ਨੇ ਦੱਸਿਆ ਕਿ ਕੁੱਝ ਸ਼ਰਾਬ ਪੀ ਰਹੇ ਨੌਜਵਾਨਾਂ ਨੇ ਹੱਲਾਂ ਮਚਾਉਂਦੇ ਹੋਏ ਪੱਥਰ ਨੂੰ ਤੋੜ ਦਿੱਤਾ ਅਤੇ ਰਾਹ ਜਾਂਦੇ ਲੋਕਾਂ ਨਾਲ ਵੀ ਬਦਸਲੂਕੀ ਕੀਤੀ। ਪੁਲਸ ਵੱਲੋਂ ਦੋਸ਼ੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਜਾਵੇਗਾ। ਉੱਧਰ ਬੱਲੂਆਣਾ ਵਿਧਾਇਕ ਨੱਥੂਰਾਮ ਦਾ ਕਹਿਣਾ ਹੈ ਕਿ ਅਜਿਹੀਆਂ ਹਰਕਤਾਂ ਬਰਦਾਸ਼ਤ ਤੋਂ ਬਾਹਰ ਹਨ, ਪੁਲਸ ਕਾਰਵਾਈ ਹੋਵੇਗੀ।

Aarti dhillon

This news is Content Editor Aarti dhillon