ਕੁਦਰਤੀ ਸਾਧਨਾਂ ਨਾਲ ਛੇੜ-ਛਾੜ ਨੇ ਧਾਰਿਆ ਮਹਾਮਾਰੀਆਂ ਦਾ ਰੂਪ

06/07/2020 5:19:49 PM

ਬੁਢਲਾਡਾ (ਮਨਜੀਤ) - ਕੋਰੋਨਾ ਮਹਾਮਾਰੀ ਦਾ ਸੰਕਟ ਬਰਕਰਾਰ ਹੈ ਪਰ ਇਸ ਮਹਾਮਾਰੀ ਨੇ ਮਨੁੱਖ ਨੂੰ ਇਹ ਸਮਝਾ ਦਿੱਤਾ ਹੈ ਕਿ ਕੁਦਰਤ ਅੱਗੇ ਕੋਈ ਵੀ ਬਲਵਾਨ ਨਹੀਂ। ਕੁਦਰਤੀ ਆਫਤਾਂ ਜਿਵੇਂ ਤੂਫਾਨ, ਝੱਖੜ, ਕੋਰੋਨਾ ਮਹਾਮਾਰੀ ਨੇ ਕੁਝ ਸਮੇਂ ਵਿੱਚ ਸਾਬਤ ਕਰ ਦਿੱਤਾ ਕਿ ਮਨੁੱਖ ਦੀ ਨਸਲ ਬਰਬਾਦ ਹੋਣ ਦੇ ਕਿਨਾਰੇ ਹੈ। ਹਾਲੇ ਵੀ ਮਨੁੱਖ ਨੇ ਜੇਕਰ ਕੁਦਰਤੀ ਸਾਧਨਾਂ ਨਾਲ ਛੇੜ ਛਾੜ ਕਰਨੀ ਬੰਦ ਨਾ ਕੀਤੀ ਅਤੇ ਜ਼ਿੰਦਗੀ ਨੂੰ ਨਿਯਮ ਵੱਧ ਨਹੀਂ ਬਣਾਇਆ ਤਾਂ ਆਉਣ ਵਾਲੇ ਸਮੇਂ ਵਿੱਚ ਮਨੁੱਖ ਨਸਲ ’ਤੇ ਇਸ ਦਾ ਖਤਰਾ ਮਡਰਾਂ ਸਕਦਾ ਹੈ। ਇਸ ਸੰਬੰਧੀ ਬੁੱਧਜੀਵੀਆਂ, ਅਧਿਆਪਕ ਆਗੂਆਂ, ਵਾਤਵਰਣ ਪ੍ਰੇਮੀਆਂ ਨੇ ਆਪਣੇ ਵੱਖਰੋ-ਵੱਖਰੇ ਵਿਚਾਰ ਦਿੱਤਾ ਹਨ।

ਅਧਿਆਪਕ ਆਗੂ ਕਾਕਾ ਅਮਰਿੰਦਰ ਸਿੰਘ ਦਾਤੇਵਾਸ ਦਾ ਕਹਿਣਾ ਹੈ ਕਿ ਅੱਜ ਜਿਹੜੀ ਮਹਾਮਾਰੀ ਦਾ ਦੁਨੀਆਂ ਸਾਹਮਣਾ ਕਰ ਰਹੀ ਹੈ। ਇਹ ਸਾਡੀ ਕਲਪਨਾ ਤੋਂ ਦੂਰ ਸੀ। ਪਰ ਜਦ ਕੁਦਰਤ ਦੇ ਕਹਿਰ ਨੇ ਆਪਣਾ ਰੰਗ ਦਿਖਾਇਆ ਤਾਂ ਸਾਰੀ ਦੁਨੀਆਂ ਸਿਮਟ ਕੇ ਬਹਿ ਗਈ ਹੈ। ਅੱਜ ਮਹਾਮਾਰੀ ਨੇ ਸਾਡੇ ਸਾਰੇ ਕੰਮ ਧੰਦੇ ਠੱਪ ਕਰਕੇ ਜ਼ਿੰਦਗੀ ਵਿੱਚ ਠਹਿਰਾਓ ਲਿਆ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮਨੁੱਖ ਨੂੰ ਸਮਝਣਾ ਚਾਹੀਦਾ ਹੈ ਕਿ ਉਹ ਕੁਦਰਤੀ ਸ੍ਰੋਤਾਂ ਨਾਲ ਕਿਸੇ ਤਰ੍ਹਾਂ ਦੀ ਛੇੜ-ਛਾੜ ਨਾ ਕਰੇ ਅਤੇ ਉਸ ਨੂੰ ਬਣਾ ਕੇ ਰੱਖਣ ਲਈ ਆਪਣੀ ਸਮਝ ਤੋਂ ਕੰਮ ਲੈਂਦਿਆਂ ਚੋਗਿਰਦੇ ਨੂੰ ਸਾਫ-ਸੁੱਥਰਾ ਅਤੇ ਰਹਿਣਯੋਗ ਬਣਾ ਕੇ ਰੱਖੇ। ਉਨ੍ਹਾਂ ਕਿਹਾ ਕਿ ਵਾਤਾਵਰਣ ਦਾ ਬਚਾਓ ਹੀ ਮਨੁੱਖ ਦਾ ਬਚਾਓ ਹੈ।

ਪੜ੍ਹੋ ਇਹ ਵੀ - ਹੁਣ ਲੋਕਾਂ ਦੀ ਨੀਂਦ ਉਡਾਉਣ ਲੱਗੇ ਕੋਰੋਨਾ ਵਾਇਰਸ ਤੋਂ ਪ੍ਰੇਰਿਤ ਸੁਪਨੇ

ਲੈਕਚਰਾਰ ਯੋਗਿਤਾ ਜੋਸ਼ੀ ਦਾ ਕਹਿਣਾ ਹੈ ਕਿ ਇਤਿਹਾਸ ਗਵਾਹ ਹੈ ਕਿ ਕੁਦਰਤੀ ਕਰੋਪੀਆਂ ਨੇ ਦੁਨੀਆਂ ਦਾ ਵੱਡੇ ਤੋਂ ਵੱਡਾ ਨੁਕਸਾਨ ਕੀਤਾ ਹੈ, ਜਿਸ ਦੀ ਭਰਵਾਈ ਅਸੀਂ ਅੱਜ ਤੱਕ ਨਹੀਂ ਕਰ ਸਕੇ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਮਾਰੀ ਇਸ ਤਰ੍ਹਾਂ ਦੀ ਹੀ ਕਰੋਪੀ ਦਾ ਹੀ ਰੂਪ ਹੈ। ਅੱਜ ਅਸੀਂ ਭਲਾਂ ਹੀ ਇਸ ਨੂੰ ਹਲਕੇ ਵਿੱਚ ਲੈ ਕੇ ਚੱਲ ਰਹੇ ਹਾਂ ਪਰ ਜੇਕਰ ਇਸੇ ਤਰ੍ਹਾਂ ਇਸ ਦਾ ਕਹਿਰ ਜਾਰੀ ਰਿਹਾ ਤਾਂ ਆਉਣ ਵਾਲੇ ਸਮੇਂ ਵਿੱਚ ਸਾਡੀ ਜੀਵਨਸ਼ੈਲੀ ਬਦਲ ਜਾਵੇਗੀ। ਮਨੁੱਖ ਨੂੰ ਚਾਹੀਦਾ ਹੈ ਕਿ ਉਹ ਇਸ ਮਹਾਮਾਰੀ ਦੀ ਮਾਰ ਤੋਂ ਸਬਕ ਸਿੱਖੇ ਅਤੇ ਵਾਤਾਵਰਣ ਨੂੰ ਹਰਿਆ-ਭਰਿਆ ਬਣਾ ਕੇ ਰੱਖਣ ਵਿੱਚ ਆਪਣਾ ਯੋਗਦਾਨ ਪਾਵੇ। ਤਾਜੀ ਅਤੇ ਸ਼ੁੱਧ ਹਵਾ ਸਾਡੇ ਜੀਵਨ ਦਾ ਜਰੂਰੀ ਅੰਗ ਹੈ। ਇਸ ਤੋਂ ਬਿਨ੍ਹਾਂ ਅਸੀਂ ਜ਼ਿੰਦਗੀ ਨਹੀਂ ਜੀਅ ਸਕਦੇ।

ਪੜ੍ਹੋ ਇਹ ਵੀ - ਕੋਰੋਨਾ ਦਹਿਸ਼ਤ ਦੌਰਾਨ ਇਨਸਾਨੀ ਰਿਸ਼ਤਿਆਂ ਤੇ ਭਾਈਚਾਰਕ ਸਾਂਝਾਂ ਦੀ ਸਲਾਮਤੀ ਵੀ ਜ਼ਰੂਰੀ!

ਰਣਜੀਤ ਸਿੰਘ ਦੋਦੜਾ ਮੁਤਾਬਕ ਕੋਰੋਨਾ ਮਹਾਮਾਰੀ ਨੂੰ ਵੱਡੇ-ਵੱਡੇ ਵਿਗਿਆਨੀ ਵੀ ਨਹੀਂ ਸਮਝ ਸਕੇ। ਪਹਿਲੀ ਵਾਰ ਹੋਇਆ ਕਿ ਏਨੀ ਵੱਡੀ ਕਰੋਪੀ ਦੀ ਦੁਨੀਆਂ ਦਾ ਕੋਈ ਦੇਸ਼ ਵੀ ਦਵਾਈ ਨਹੀਂ ਤਿਆਰ ਕਰ ਸਕਿਆ। ਵੱਡੇ-ਵੱਡੇ ਦੇਸ਼ਾਂ ਨੂੰ ਮੌਤ ਨੇ ਆਪਣੇ ਕਲਾਮੇ ਵਿੱਚ ਲੈ ਲਿਆ। ਉਨ੍ਹਾਂ ਦਾ ਕਹਿਣਾ ਹੈ ਕਿ ਕੁਦਰਤੀ ਮਾਰ ਸਭ ਤੋਂ ਵੱਡੀ ਹੈ ਪਰ ਇਸ ਮਾਰ ਤੋਂ ਮਨੁੱਖ ਸਬਕ ਸਿੱਖਣ ਵਾਲਾ ਨਹੀਂ ਹੈ। ਬਿਹਤਰ ਹੈ ਕਿ ਹਰ ਵਿਅਕਤੀ ਅੱਜ ਦੇ ਮਹਾਮਾਰੀ ਯੁੱਗ ਵਿੱਚ ਜਾਗਰੂਕ ਹੋਵੇ ਅਤੇ ਕੁਦਰਤ ਦੇ ਸ੍ਰੋਤਾਂ ਦੀ ਸੰਭਾਲ ਵਾਸਤੇ ਕੁਝ ਯਤਨ ਕਰੇ। ਜਿਵੇਂ-ਜਿਵੇਂ ਅਸੀਂ ਕੁਦਰਤੀ ਸ੍ਰੋਤਾਂ ਨੂੰ ਨਸ਼ਟ ਕਰਦੇ ਜਾ ਰਹੇ ਹਾਂ। ਓਵੇਂ-ਓਵੇਂ ਸਾਡੇ ’ਤੇ ਵੱਡੀ ਮਾਰ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਮਨੁੱਖ ਦੂਸਰੇ ਮਨੁੱਖਾਂ ਦੇ ਰਹਿਣ ਲਈ ਇੱਕ-ਦੂਜੇ ਦਾ ਸਾਥ ਦੇਵੇ ਅਤੇ ਮਾਨਵੀ ਕਦਰਾਂ-ਕੀਮਤਾਂ ਨੂੰ ਬਚਾਉਣ ਤੋਂ ਇਲਾਵਾ ਕੁਦਰਤੀ ਸਾਧਨਾਂ ਨੂੰ ਬਚਾਵੇ। 

ਪੜ੍ਹੋ ਇਹ ਵੀ - ਵਿਸ਼ਵ ਭੋਜਨ ਸੁਰੱਖਿਆ ਦਿਹਾੜੇ ’ਤੇ ਵਿਸ਼ੇਸ਼ : ‘ਜਾਣੋ ਕੁੱਝ ਰੌਚਕ ਤੱਥ’

ਮਾ: ਸੁਰਿੰਦਰ ਸ਼ਿੰਦਾ ਅਹਿਮਦਪੁਰ ਦਾ ਕਹਿਣਾ ਹੈ ਕਿ ਕੋਰੋਨਾ ਨੇ ਸਾਨੂੰ ਅਹਿਸਾਸ ਕਰਾ ਦਿੱਤਾ ਹੈ ਕਿ ਮਨੁੱਖ ਨੂੰ ਕੋਈ ਵੀ ਬੀਮਾਰੀ ਆਪਣੇ ਕਲਾਮੇ ਵਿੱਚ ਲੈ ਕੇ ਨਸ਼ਟ ਕਰ ਸਕਦੀ ਹੈ। ਸਾਨੂੰ ਸਮਝਣਾ ਚਾਹੀਦਾ ਹੈ ਕਿ ਕੁਦਰਤ ਸਭ ਤੋਂ ਵੱਡੀ ਹੈ। ਮਨੁੱਖ ਕਿਸੇ ਵੀ ਰੂਪ ਵਿੱਚ ਉਸ ਤੋਂ ਵੱਡਾ ਨਹੀਂ ਹੈ। ਇਹ ਠੀਕ ਹੈ ਕਿ ਵਿਗਿਆਨੀਆਂ ਨੂੰ ਨਵੀਆਂ-ਨਵੀਆਂ ਖੌਜਾਂ ਲਈ ਨਵੇਂ-ਨਵੇਂ ਤਜਰਬੇ ਕਰਨੇ ਪੈਂਦੇ ਹਨ। ਪਰ ਅਸੀਂ ਜਿੱਥੇ ਕੁਦਰਤੀ ਸ੍ਰੋਤਾਂ ਨੂੰ ਵਿਗਾੜ ਦੇਵਾਂਗੇ। ਉਸ ਦੇ ਸਾਨੂੰ ਕਿਸੇ ਵੀ ਰੂਪ ਵਿੱਚ ਭਿਆਨਕ ਪਰਿਣਾਮ ਭੁਗਤਣੇ ਪੈ ਸਕਦੇ ਹਨ। ਕੋਰੋਨਾ ਵੀ ਇੱਕ ਅਜਿਹੀ ਹੀ ਗਲਤੀ ਤੋਂ ਦੁਨੀਆਂ ਵਿੱਚ ਫੈਲਿਆਂ ਹੋਇਆ ਕਣ ਹੈ, ਜਿਸ ਨੇ ਅੱਜ ਦੁਨੀਆਂ ਭਰ ਵਿੱਚ ਤਬਾਹੀ ਮਚਾਈ ਹੋਈ ਹੈ। ਸਾਨੂੰ ਅਜਿਹੇ ਸੰਕਟਾਂ ਅਤੇ ਮਹਾਮਾਰੀਆਂ ਤੋਂ ਬਚਣ ਲਈ ਸੀਮਿਤ ਹੋ ਕੇ ਨਵੀਆਂ ਖੋਜਾਂ ਕਰਨੀਆਂ ਚਾਹੀਦੀਆਂ ਹਨ ਅਤੇ ਕੁਦਰਤੀ ਜਨ-ਸਾਧਨਾਂ ਨੂੰ ਵੀ ਸੀਮਿਤ ਬਣਾ ਕੇ ਖੋਜਾਂ ਕਰਨੀਆਂ ਚਾਹੀਦੀਆਂ ਹਨ। 

ਪੜ੍ਹੋ ਇਹ ਵੀ - ਗਲੇ ਦੀ ਇਨਫੈਕਸ਼ਨ ਨੂੰ ਦੂਰ ਕਰਦਾ ਹੈ ਸੇਬ ਦਾ ਸਿਰਕਾ, ਚਿਹਰੇ ਨੂੰ ਵੀ ਬਣਾਏ ਚਮਕਦਾਰ

rajwinder kaur

This news is Content Editor rajwinder kaur