ਹਰਸਿਮਰਤ ਬਾਦਲ ਵੱਲੋਂ ਧਰਮਸ਼ਾਲਾਵਾਂ ਲਈ ਲੱਖਾਂ ਦੀ ਗ੍ਰਾਂਟ ਜਾਰੀ

12/27/2019 12:48:50 PM

ਨਥਾਣਾ (ਜ. ਬ.) : ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਐੱਮ. ਪੀ. ਕੋਟੇ 'ਚੋਂ ਨਥਾਣਾ ਦੀਆਂ ਦਲਿਤ ਵਰਗ ਨਾਲ ਸਬੰਧਤ ਤਿੰਨ ਧਰਮਸ਼ਾਲਾਵਾਂ ਲਈ 4 ਲੱਖ ਦੇ ਕਰੀਬ ਗ੍ਰਾਂਟ ਜਾਰੀ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨਗਰ ਪੰਚਾਇਤ ਪ੍ਰਧਾਨ ਰਾਣੀ ਕੌਰ, ਸੁਰਜੀਤ ਸਿੰਘ ਅਤੇ ਜ਼ਿਲਾ ਜਨਰਲ ਸਕੱਤਰ ਜਗਸੀਰ ਸਿੰਘ ਨੇ ਦੱਸਿਆ ਕਿ ਇਸ ਗ੍ਰਾਂਟ 'ਚੋਂ ਰਵਿਦਾਸ ਧਰਮਸ਼ਾਲਾ ਦੀ ਚਾਰਦੀਵਾਰੀ ਲਈ 2 ਲੱਖ 70 ਹਜ਼ਾਰ ਰੁਪਏ, ਵਾਰਡ ਨੰ. 5 ਅਤੇ 2 ਦੀਆਂ ਧਰਮਸ਼ਾਲਾਵਾਂ ਲਈ ਸ਼ੈੱਡਾਂ ਦੀ ਉਸਾਰੀ ਲਈ ਕ੍ਰਮਵਾਰ 60-60 ਹਜ਼ਾਰ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਹੈ। ਇਹ ਰਾਸ਼ੀ ਨਗਰ ਪੰਚਾਇਤ ਦੀ ਨਿਗਰਾਨੀ ਹੇਠ ਖਰਚ ਕੀਤੀ ਜਾਣੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਬੀਬਾ ਬਾਦਲ ਨੇ ਇਨ੍ਹਾਂ ਧਰਮਸ਼ਾਲਾਵਾਂ ਦੀ ਉਸਾਰੀ ਲਈ 12 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਸੀ। ਇਸ ਮੌਕੇ ਐੱਸ. ਸੀ. ਵਿੰਗ ਦੇ ਕੌਮੀ ਜਨਰਲ ਸਕੱਤਰ ਡਾ. ਹਰਜਿੰਦਰ ਸਿੰਘ ਜੱਖੂ, ਜ਼ਿਲਾ ਜਨਰਲ ਸਕੱਤਰ ਜਗਸੀਰ ਸਿੰਘ, ਖੁਸ਼ਪ੍ਰੀਤ ਕੌਰ, ਹਰਵਿੰਦਰ ਸਿੰਘ ਕੌਂਸਲਰ ਅਤੇ ਹੋਰਨਾਂ ਨੇ ਬੀਬਾ ਬਾਦਲ ਦਾ ਇਸ ਉਪਰਾਲੇ ਲਈ ਧੰਨਵਾਦ ਕੀਤਾ ਹੈ।

cherry

This news is Content Editor cherry