ਨਹੀਂ ਰਹੇ ਪਿੰਡ ਰਣਜੀਤਗੜ੍ਹ ਵਾਸੀ ਨਰਿੰਦਰ ਸਿੰਘ ਕਪੂਰ

01/12/2021 11:36:36 PM

ਸ੍ਰੀ ਮੁਕਤਸਰ ਸਾਹਿਬ (ਰਮਨਦੀਪ ਸਿੰਘ ਸੋਢੀ)- ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ‘ਚ ਪੈਂਦੇ ਪਿੰਡ ਰਣਜੀਤਗੜ੍ਹ ਦੇ ਵਾਸੀ ਨਰਿੰਦਰ ਸਿੰਘ ਕਪੂਰ ਦੀ ਸੋਮਵਾਰ ਦੀ ਸਵੇਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ।
ਜਾਣਕਾਰੀ ਮੁਤਾਬਕ ਐਤਵਾਰ ਦੇਰ ਰਾਤ ਨਰਿੰਦਰ ਸਿੰਘ ਦੇ ਅਚਨਚੇਤ ਦਰਦ ਸ਼ੁਰੂ ਹੋ ਗਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਸ੍ਰੀ ਮੁਕਤਸਰ ਸਾਹਿਬ ਲਿਜਾਇਆ ਗਿਆ ਪਰ ਬਦਕਿਸਤਮੀ ਨਾਲ ਉਹ ਹਸਪਤਾਲ ਦੇ ਬਾਹਰ ਹੀ ਦਮ ਤੋੜ ਗਏ। ਕਪੂਰ ਪਰਿਵਾਰ ਦੇ ਲਈ ਇਹ ਅਸਹਿਣਯੋਗ ਘਾਟਾ ਹੈ। ਉਹ ਆਪਣੇ ਪਿੱਛੇ ਪਤਨੀ ਦਲਜੀਤ ਕੌਰ, ਦੋ ਬੇਟੇ ਗੁਰਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਧੀ ਪਵਨਦੀਪ ਕੌਰ (ਉਸਦਾ ਪਰਿਵਾਰ), ਨੂੰਹਾ ਅਤੇ ਪੋਤੇ ਪੋਤੀਆਂ ਛੱਡ ਗਏ ਹਨ। ਨਰਿੰਦਰ ਸਿੰਘ ਕਪੂਰ ਦੀ ਅੰਤਿਮ ਅਰਦਾਸ 17 ਜਨਵਰੀ ਐਤਵਾਰ ਨੂੰ ਪਿੰਡ ਦੇ ਹੀ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਵਿਖੇ ਹੋਵੇਗੀ।


Bharat Thapa

Content Editor

Related News