ਨਗਰ ਪੰਚਾਇਤ ਕਾਮਿਆਂ ਨੇ ਫੂਕਿਆ ਪੁਤਲਾ, 7 ਮਾਰਚ ਨੂੰ ਜਲੰਧਰ ਹੋਵੇਗੀ ਰੈਲੀ

02/23/2018 5:15:54 PM


ਕੋਟ ਈਸੇ ਖਾਂ (ਛਾਬੜਾ) - ਮਿਊਂਸਪਲ ਮੁਲਜ਼ਮ ਐਕਸ਼ਨ ਕਮੇਟੀ ਪੰਜਾਬ ਦੇ ਫ਼ੈਸਲੇ ਮੁਤਾਬਿਕ ਨਗਰ ਪੰਚਾਇਤ ਕੋਟ ਈਸੇ ਖਾਂ ਦੇ ਕਾਮਿਆਂ ਵੱਲੋਂ ਰੋਸ ਮਾਰਚ ਕੱਢਿਆ ਗਿਆ। ਇਸ ਰੋਸ ਮਾਰਚ ਦੌਰਾਨ ਉਨ੍ਹਾਂ ਨੇ ਸ਼ਹਿਰ ਦੇ ਮੇਨ ਚੌਂਕ 'ਚ ਪੰਜਾਬ ਸਰਕਾਰ ਦੀ ਅਰਥੀ ਫੂਕ ਕੇ ਰੋਸ ਮਜ਼ਾਹਰਾ ਕੀਤਾ। ਕਾਮਿਆਂ ਨੇ ਪੰਜਾਬ ਸਰਕਾਰ ਵਿਰੁੱਧ ਜੰਮ ਕੇ ਭੜਾਸ ਕੱਢਦਿਆਂ ਦੱਸਿਆ ਕਿ ਐਕਸ਼ਨ ਕਮੇਟੀ ਦੇ ਸੱਦੇ 'ਤੇ ਕੱਚੇ ਮੁਲਾਜ਼ਮ ਪੱਕੇ ਕਰਨ, ਸਮੇਂ ਸਿਰ ਤਨਖਾਹਾਂ, ਠੇਕੇਦਾਰੀ ਸਿਸਟਮ ਬੰਦ ਅਤੇ ਕੰਮ ਦੇ ਬਰਾਬਰ ਤਨਖਾਹ ਆਦਿ ਮੰਗਾਂ ਦੀ ਪ੍ਰਾਪਤੀ ਲਈ ਵੱਖ-ਵੱਖ ਸ਼ਹਿਰਾਂ 'ਚ ਅਰਥੀ ਫੂਕ ਮੁਜ਼ਾਹਰੇ ਕਰ ਰਹੇ ਹਨ। ਇਸ ਸਬੰਧੀ 7 ਮਾਰਚ ਨੂੰ ਦੇਸ਼ ਭਗਤ ਯਾਦਗਾਰੀ ਹਾਲ ਜਲੰਧਰ ਵਿਖੇ ਪੰਜਾਬ ਪੱਧਰੀ ਰੈਲੀ ਕਰ ਕੇ ਸੂਬਾ ਸਰਕਾਰ ਨੂੰ ਹਲੂਣਿਆ ਜਾਵੇਗਾ।
 

ਕੀ ਹਨ ਮੰਗਾਂ 
ਸਮੇਂ ਸਿਰ ਤਨਖਾਹ, ਠੇਕੇਦਾਰੀ ਸਿਸਟਮ ਨੂੰ ਬੰਦ ਕਰਨ, ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨਾ, ਬੀਟਾਂ ਅਨੁਸਾਰ ਨਵੀਂ ਭਰਤੀ ਕਰਨ, ਪੁਰਾਣੀ ਪੈਨਸ਼ਨ ਸਕੀਮ ਦੁਬਾਰਾ ਲਾਗੂ ਕਰਨ, ਸਫਾਈ ਕਰਮਚਾਰੀਆਂ ਲਈ ਭੱਤਾ, ਮੁਲਾਜ਼ਮਾਂ ਦੀ ਪ੍ਰਮੋਸ਼ਨ, ਤਰਸ ਦੇ ਆਧਾਰ 'ਤੇ ਨੌਕਰੀ, ਘੱਟੋ-ਘੱਟ 24000 ਰੁਪਏ ਮਹੀਨਾ ਉਜਰਤ ਦੇਣ, ਕੰਮ ਬਰਾਬਰ ਤਨਖਾਹ ਦੇਣ ਤੋਂ ਇਲਾਵਾ ਭਿੱਖੀਵਿੰਡ ਨਗਰ ਕੌਂਸਲ ਦੇ ਕੱਢੇ ਗਏ ਮੁਲਾਜ਼ਮਾਂ ਨੂੰ ਦੁਬਾਰਾ ਰੱਖਣ ਸਬੰਧੀ ਆਦਿ ਮੰਗਾਂ ਸ਼ਾਮਲ ਸਨ।