ਭਾਦਸੋਂ ਨਗਰ ਪੰਚਾਇਤ 'ਤੇ ਕਾਂਗਰਸ ਦਾ ਕਬਜ਼ਾ

06/21/2019 8:51:10 PM

ਨਾਭਾ (ਖੁਰਾਣਾ)— ਨਗਰ ਪੰਚਾਇਤ ਭਾਦਸੋਂ ਦੀਆਂ ਆਮ ਚੋਣਾਂ ਅਮਨ-ਅਮਾਨ ਨਾਲ ਸੰਪੰਨ ਹੋ ਗਈਆਂ। ਸ਼ਹਿਰ ਦੇ ਕੁੱਲ 11 ਵਾਰਡਾਂ ਲਈ ਕਾਂਗਰਸ ਪਾਰਟੀ ਦੇ 11, ਅਕਾਲੀ-ਭਾਜਪਾ ਗਠਜੋੜ ਦੇ 11, ਆਮ ਆਦਮੀ ਪਾਰਟੀ ਦੇ 8 ਅਤੇ 1 ਅਜ਼ਾਦ ਉਮੀਦਵਾਰ ਚੋਣ ਮੈਦਾਨ ’ਚ ਸੀ। ਐੈੱਸ. ਡੀ. ਐੈੱਮ. ਕਾਲਾ ਰਾਮ ਕਾਂਸਲ, ਨਾਇਬ-ਤਹਿਸੀਲਦਾਰ ਮੁਖਤਿਆਰ ਸਿੰਘ, ਪੁਲਸ ਪ੍ਰਸ਼ਾਸਨ ਵੱਲੋਂ ਐੈੱਸ. ਪੀ. ਸਤਵੀਰ ਸਿੰਘ ਅਟਵਾਲ, ਐੈੱਸ. ਪੀ. ਜਗਵਿੰਦਰ ਸਿੰਘ ਚੀਮਾ, ਡੀ. ਐੈੱਸ. ਪੀ. ਨਾਭਾ ਵਰਿੰਦਰਜੀਤ ਸਿੰਘ ਥਿੰਦ ਅਤੇ ਥਾਣਾ ਮੁਖੀ ਜੈ ਗੋਪਾਲ ਸਿੰਘ ਦੀ ਦੇਖ-ਰੇਖ ਹੇਠ ਕਰਵਾਈ ਇਸ ਚੋਣ ਦੌਰਾਨ ਪੁਲਸ ਵਿਭਾਗ ਦੇ 250 ਮੁਲਾਜ਼ਮ ਤਾਇਨਾਤ ਕੀਤੇ ਗਏ ਸਨ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ। ਸਵੇਰੇ 8 ਵਜੇ ਤੋਂ ਚੋਣ ਅਮਲ ਸ਼ੁਰੂ ਹੋ ਗਿਆ। ਸ਼ਾਮ 4 ਵਜੇ ਤੱਕ ਵੋਟਾਂ ਪੋਲ ਹੋਈਆਂ। ਸ਼ਹਿਰ ਦੇ ਕੁੱਲ 11 ਵਾਰਡਾਂ ਦੀਆਂ 5400 ਦੇ ਕਰੀਬ ਵੋਟਾਂ ਹਨ। ਸ਼ਹਿਰ ’ਚ 3 ਥਾਵਾਂ ’ਤੇ ਪੋਲਿੰਗ ਬੂਥ ਬਣਾਏ ਗਏ। ਇਨ੍ਹਾਂ ’ਚ ਸਰਕਾਰੀ ਸੈਕੰਡਰੀ ਸਕੂਲ ਵਿਖੇ ਵਾਰਡ ਨੰਬਰ 4, 5, 6 ਅਤੇ 7, ਸਰਕਾਰੀ ਐਲੀਮੈਂਟਰੀ ਸਕੂਲ ’ਚ ਵਾਰਡ ਨੰਬਰ 1, 2, 3 ਅਤੇ 11, ਸਰਕਾਰੀ ਮਿਡਲ ਸਕੂਲ ਵਿਚ 8, 9 ਅਤੇ 10 ਨੰਬਰ ਵਾਰਡ ਦੇ ਵੋਟਰਾਂ ਲਈ ਪੋਲਿੰਗ ਬੂਥ ਬਣਾਏ ਗਏ ਸਨ। ਵਾਰਡ ਨੰਬਰ 1 ਤੋਂ ਭਾਜਪਾ ਦੀ ਸੁਰਿੰਦਰ ਕੌਰ, ਵਾਰਡ ਨੰਬਰ 2 ਤੋਂ ਕਾਂਗਰਸ ਦੇ ਸੰਜੀਵ ਕੁਮਾਰ ਕਾਕਾ, ਵਾਰਡ ਨੰਬਰ 3 ਤੋਂ ਸੁਖਪ੍ਰੀਤ ਕੌਰ ਸੰਧੂ ਅਕਾਲੀ ਦਲ, ਵਾਰਡ ਨੰਬਰ 4 ਤੋਂ ਕਾਂਗਰਸ ਦੇ ਚੁੰਨੀ ਲਾਲ, ਵਾਰਡ ਨੰਬਰ 5 ਤੋਂ ਪਰਮਜੀਤ ਕੌਰ ਲਾਲਕਾ ਅਕਾਲੀ ਦਲ, ਵਾਰਡ ਨੰਬਰ 6 ਤੋਂ ਬਾਲੀ ਰਾਮ ਕਾਂਗਰਸ, ਵਾਰਡ ਨੰਬਰ 7 ਤੋਂ ਸੁਨੀਤਾ ਰਾਣੀ ਕਾਂਗਰਸ, ਵਾਰਡ ਨੰਬਰ 8 ਤੋਂ ਦਰਬਾਰਾ ਸਿੰਘ ਖੱਟਡ਼ਾ ਅਕਾਲੀ ਦਲ, ਵਾਰਡ ਨੰਬਰ 9 ਤੋਂ ਕਿਰਨਾ ਰਾਣੀ, ਵਾਰਡ ਨੰਬਰ 10 ਤੋਂ ਦਰਸ਼ਨ ਕੌਡ਼ਾ ਕਾਂਗਰਸ ਅਤੇ ਵਾਰਡ ਨੰਬਰ 11 ਤੋਂ ਗੋਪਾਲ ਸਿੰਘ ਖਨੌਡ਼ਾ ਕਾਂਗਰਸ ਪਾਰਟੀ ਨੇ ਜਿੱਤ ਹਾਸਲ ਕੀਤੀ।

ਸ਼ਹਿਰ ਦੇ ਕੁੱਲ 11 ਵਾਰਡਾਂ ’ਚੋਂ 7 ਸੀਟਾਂ ’ਤੇ ਕਾਂਗਰਸ ਅਤੇ 4 ਸੀਟਾਂ ’ਤੇ ਅਕਾਲੀ-ਭਾਜਪਾ ਗਠਜੋੜ ਨੇ ਜਿੱਤ ਹਾਸਲ ਕੀਤੀ। ਲੋਕਾਂ ’ਚ ਚਰਚਾ ਸੀ ਕਿ ਵੋਟਾਂ ਨਿਰਪੱਖਤਾ ਨਾਲ ਪਈਆਂ ਹਨ। ਕਿਸੇ ਕਿਸਮ ਦੀ ਕੋਈ ਘਪਲੇਬਾਜ਼ੀ ਨਹੀਂ ਹੋਈ।


satpal klair

Content Editor

Related News