550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰੂਹਰਸਹਾਏ ''ਚ ਕੱਢਿਆ ਗਿਆ ਨਗਰ ਕੀਰਤਨ

11/10/2019 4:15:01 PM

ਗੁਰੂਹਰਸਹਾਏ (ਆਵਲਾ) - ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵੱਡਾ ਗੁਰਦੁਆਰਾ ਸ੍ਰੀ ਸਿੱਖ ਸਨਾਤਨ ਧਰਮਸ਼ਾਲਾ ਵਲੋਂ ਪੰਜ ਪਿਆਰਿਆਂ ਦੀ ਅਗਵਾਈ 'ਚ ਗੁਰੂਹਰਸਹਾਏ ਵਿਖੇ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ। ਇਹ ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋ ਕੇ ਮੈਨ ਬਾਜ਼ਾਰ, ਮੁਕਤਸਰ ਰੋਡ, ਫਰੀਦਕੋਟ ਰੋਡ ਅਤੇ ਪੂਰੇ ਸ਼ਹਿਰ 'ਚੋਂ ਹੁੰਦਾ ਹੋਇਆ ਵਾਪਸ ਗੁਰਦੁਆਰਾ ਸਾਹਿਬ 'ਚ ਆ ਕੇ ਹੀ ਸਮਾਪਤ ਹੋਇਆ। ਇਸ ਮੌਕੇ ਹਜ਼ਾਰਾਂ ਦੀ ਗਿਣਤੀ 'ਚ ਸ਼ਾਮਲ ਹੋਈਆਂ ਸੰਗਤਾਂ ਵਾਹਿਗੁਰੂ ਜੀ ਦਾ ਜਾਪ ਕਰਕੇ ਨਾਲ ਚੱਲ ਰਹੀਆਂ ਸਨ।

ਨਗਰ ਕੀਰਤਨ 'ਚ ਜਗਤ ਸਿੰਘ ਆਵਲਾ ਅਕੈਡਮੀ ਦੇ ਸਿੰਘ ਸਹਿਬਾਨਾਂ ਵਲੋਂ ਗੱਤਕੇ ਦੇ ਵੱਖ-ਵੱਖ ਜੌਹਰ ਦਿਖਾਏ ਗਏ। ਆਈ ਹੋਈ ਸੰਗਤ ਲਈ ਸ਼ਹਿਰਵਾਸੀਆਂ ਵਲੋਂ ਵੱਖ-ਵੱਖ ਤਰ੍ਹਾਂ ਦੇ ਲੰਗਰ ਲਗਾਏ ਗਏ ਸਨ। ਇਸ ਮੌਕੇ ਪ੍ਰਧਾਨ ਸੁਖਬੀਰ ਆਵਲਾ, ਸੀਨੀਅਰ ਉਪ ਪ੍ਰਧਾਨ ਗੁਰਚਰਨ ਆਵਲਾ, ਦੀਪਕ ਆਵਲਾ, ਅਮਰਜੀਤ, ਗੱਬਰ ਆਦਿ ਹੋਰ ਬਹੁਤ ਸਾਰੇ ਮੈਂਬਰ ਮੌਜੂਦ ਸਨ।

rajwinder kaur

This news is Content Editor rajwinder kaur