ਨਾਭਾ ''ਚ ਕੋਰੋਨਾ ਨਾਲ ਦੂਜੀ ਮੌਤ, ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਸਿਹਤ ਵਿਭਾਗ ''ਤੇ ਲਾਏ ਗੰਭੀਰ ਦੋਸ਼

07/22/2020 1:28:46 AM

ਨਾਭਾ,(ਖੁਰਾਣਾ) - ਪੰਜਾਬ 'ਚ ਦਿਨੋਂ-ਦਿਨ ਵੱਧ ਰਹੇ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਮੌਤਾਂ ਦੀ ਗਿਣਤੀ ਦੇ 'ਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਜਿਸਦੇ ਤਹਿਤ ਨਾਭਾ ਵਿਖੇ ਮਾਮਲਾ ਸਾਹਮਣੇ ਆਇਆ ਨਾਭਾ ਦੀ ਕ੍ਰਿਸ਼ਨਾਪੁਰੀ ਦੇ ਰਹਿਣ ਵਾਲੇ ਸਤੀਸ਼ ਸਿੰਗਲਾ (62) ਸਾਲਾ ਵਜੋਂ ਪਹਿਚਾਣ ਹੋਈ ਹੈ। ਮ੍ਰਿਤਕ ਮੰਗਲਵਾਰ ਸਵੇਰੇ ਨਾਭਾ ਦੇ ਸਰਕਾਰੀ ਹਸਪਤਾਲ ਵਿੱਚ ਸਾਹ ਦੀ ਤਕਲੀਫ ਅਤੇ ਹਾਰਟ ਦੀ ਪ੍ਰਾਬਲਮ ਨਾਲ ਪੁੱਜਿਆ ਤਾਂ ਉਸਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਰੈਫ਼ਰ ਕੀਤਾ ਗਿਆ, ਜਿਥੇ ਉਸਦੀ ਮੌਤ ਹੋ ਗਈ। ਮੌਤ ਪਿੱਛੋਂ ਆਈ ਰਿਪੋਰਟ ਵਿਚ ਮਰੀਜ਼ ਕੋਰੋਨਾ ਪਾਜ਼ਿਟਿਵ ਪਾਇਆ ਗਿਆ। ਇਸ ਮੌਕੇ ਤੇ ਮ੍ਰਿਤਕ ਦੀ ਡੈੱਡ ਬਾਡੀ ਰਜਿੰਦਰਾ ਹਸਪਤਾਲ ਤੋਂ ਨਾਭਾ ਦੇ ਸ਼ਮਸ਼ਾਨਘਾਟ ਵਿੱਚ ਲਿਆਂਦੀ ਗਈ ਅਤੇ ਐਸਡੀਐਮ ਅਤੇ ਸਿਹਤ ਵਿਭਾਗ ਦੀ ਰੇਖ ਦੇਖ ਹੇਠਾਂ ਮ੍ਰਿਤਕ ਦਾ ਅੰਤਿਮ ਸੰਸਕਾਰ ਕੀਤਾ ਗਿਆ।

ਇਸ ਮੌਕੇ ਤੇ ਮ੍ਰਿਤਕ ਦੇ ਬੇਟੇ ਪ੍ਰਮੋਦ ਸਿੰਗਲਾ ਨੇ ਹਸਪਤਾਲ ਦੇ ਪ੍ਰਸ਼ਾਸਨ ਤੇ ਗੰਭੀਰ ਆਰੋਪ ਲਾਉਂਦਿਆਂ ਕਿਹਾ ਕਿ ਮੇਰੇ ਪਿਤਾ ਦੀ ਖਾਸ ਦੇਖ-ਭਾਲ ਨਹੀਂ ਕੀਤੀ ਗਈ ਅਤੇ ਉਨ੍ਹਾਂ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਰੈਫਰ ਕੀਤਾ ਗਿਆ ਅਤੇ ਉੱਥੇ ਉਨ੍ਹਾਂ ਦੀ ਮੌਤ ਹੋ ਗਈ। ਉਸ ਤੋਂ ਬਾਅਦ ਡਾਕਟਰਾਂ ਨੇ ਮੇਰੇ ਪਿਤਾ ਤੇ ਮਰਨ ਉਪਰੰਤ ਉਸਦੀ ਰਿਪੋਰਟ ਕਰੋਨਾ ਪਾਸਟਿਵ ਕੱਢ ਦਿੱਤੀ ਅਤੇ ਜਦੋਂ ਕਿ ਮੇਰੇ ਪਿਤਾ ਦੇ ਇਸ ਤਰ੍ਹਾਂ ਦੇ ਕੋਈ ਲੱਛਣ ਨਹੀਂ ਸੀ। ਇਸ ਤੋਂ ਇਲਾਵਾ ਮੇਰੇ ਪਿਤਾ ਦੇ ਹੱਥ ਵਿੱਚ ਜੋ ਸੋਨੇ ਦੀ ਅੰਗੂਠੀ ਪਾਈ ਸੀ ਉਹ ਵੀ ਉੱਥੇ ਹਸਪਤਾਲ ਦੇ ਵਿੱਚ ਹੀ ਕੱਢ ਲਈ ਗਈ। ਮ੍ਰਿਤਕ ਦੇ ਬੇਟੇ ਨੇ ਕਿਹਾ ਕਿ ਸਰਕਾਰੀ ਹਸਪਤਾਲਾਂ ਵਿੱਚ ਕੋਈ ਕਿਸੇ ਦੀ ਸਾਰ ਨਹੀਂ ਲੈ ਰਿਹਾ ਅਤੇ ਜਿਸ ਕਰਕੇ ਮੇਰੇ ਪਿਤਾ ਦੀ ਮੌਤ ਹੋਈ। ਉਸ ਨੂੰ ਹੱਥ ਵੀ ਨਹੀਂ ਲਗਾਇਆ ਗਿਆ। ਇਸ ਮੌਕੇ ਤੇ ਨਾਭਾ ਦੇ ਨਾਇਬ ਤਹਿਸੀਲਦਾਰ ਕਰਮਜੀਤ ਸਿੰਘ ਖੱਟੜਾ ਨੇ ਕਿਹਾ ਕਿ ਇਹ ਜੋ ਮੌਤ ਹੋਈ ਹੈ ਇਹ ਕਰੋਨਾ ਪਾਸਟਿਵ ਨਾਲ ਹੋਈ ਹੈ ਅਤੇ ਜਦੋਂ ਉਨ੍ਹਾਂ ਨੂੰ ਪੁੱਛਿਆ ਕਿ ਮ੍ਰਿਤਕ ਦਾ ਪਰਿਵਾਰ ਹਸਪਤਾਲ ਪ੍ਰਸ਼ਾਸਨ ਤੇ ਆਰੋਪ ਲਾ ਰਿਹਾ ਹੈ, ਉਨ੍ਹਾਂ ਦਾ ਪਿਤਾ ਕਰੋਨਾ ਪਾਸਟਿਵ ਨਹੀਂ ਸੀ। ਉਨ੍ਹਾਂ ਨੇ ਕਿਹਾ ਕਿ ਇਹ ਤਾਂ ਰਜਿੰਦਰਾ ਹਸਪਤਾਲ ਵਾਲਿਆਂ ਨੂੰ ਪਤਾ ਹੈ। ਉਨ੍ਹਾਂ ਵੱਲੋਂ ਹੀ ਇਹ ਰਿਪੋਰਟ ਪੋਸਟਿਵ ਦੱਸੀ ਗਈ ਹੈ ਅਤੇ ਜਦੋਂ ਉਨ੍ਹਾਂ ਨੂੰ ਪੁੱਛਿਆ ਕਿ ਮ੍ਰਿਤਕ ਦੇ ਹੱਥ ਵਿੱਚ ਸੋਨੇ ਦੀ ਅੰਗੂਠੀ ਸੀ ਉਹ ਵੀ ਉੱਥੋਂ ਗਾਇਬ ਹੋ ਗਈ। ਉਨ੍ਹਾਂ ਨੇ ਕਿਹਾ ਇਹ ਸਾਨੂੰ ਲਿਖ ਕੇ ਦੇਣ ਅਤੇ ਉਸ ਦੀ ਜਾਂਚ ਕੀਤੀ ਜਾਵੇਗੀ।

Deepak Kumar

This news is Content Editor Deepak Kumar