ਨਾਭਾ 'ਚ ਅੱਗ ਲੱਗਣ ਦੇ ਨਾਲ ਹੋਇਆ ਕਰੀਬ 10 ਲੱਖ ਦਾ ਨੁਕਸਾਨ

06/06/2020 1:17:26 AM

ਨਾਭਾ,(ਖੁਰਾਣਾ/ਭੂਪਾ)-ਪੰਜਾਬ 'ਚ ਦਿਨੋ-ਦਿਨ ਅੱਗ ਲੱਗਣ ਦੀਆਂ ਘਟਨਾਵਾਂ 'ਚ ਵਾਧਾ ਹੁੰਦਾ ਜਾ ਰਿਹਾ ਹੈ। ਤਾਜ਼ਾ ਮਾਮਲਾ ਸਾਹਮਣੇ ਅੱਜ ਨਾਭਾ ਵਿਖੇ ਸਾਹਮਣੇ ਆਇਆ, ਜਿੱਥੇ ਕਿ ਸੁਰਿੰਦਰਾ ਐਗਰੋ ਇੰਡਸਟਰੀ 'ਚ ਅਚਾਨਕ ਅੱਗ ਲੱਗ ਗਈ। ਮੌਕੇ 'ਤੇ ਫਾਇਰ ਬਿਗ੍ਰੇਡ ਦਸਤੇ ਵੱਲੋਂ ਅੱਗ 'ਤੇ ਕਾਬੂ ਪਾਇਆ ਗਿਆ। ਇਸ ਮੌਕੇ ਸੁਰਿੰਦਰਾ ਕੰਬਾਈਨ ਦੇ ਮਾਲਕ ਅਜੀਤ ਸਿੰਘ ਰਹਿਲ ਨੇ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਦਾ ਤਾਂ ਨਹੀਂ ਪਤਾ ਲੱਗਿਆ ਹੈ ਪਰ ਅੱਗ ਲੱਗਣ ਨਾਲ ਉਨ੍ਹਾਂ ਦਾ 10 ਲੱਖ ਦੇ ਕਰੀਬ ਨੁਕਸਾਨ ਹੋ ਗਿਆ ਹੈ। ਇਹ ਅੱਗ ਲੱਗਣ ਦੇ ਨਾਲ ਉਨ੍ਹਾਂ ਦੇ ਕਈ ਵੈਲਡਿੰਗ ਸੈੱਟ ਫੂਕੇ ਗਏ, ਨਵਾਂ ਮੱਕੀ ਬਣਾਉਣ ਵਾਲਾ ਕਟਰ, ਅੰਦਰ ਕਈ ਤਾਰਾਂ ਵੀ ਫੂਕ ਗਈਆਂ। ਅੱਗ ਲੱਗਣ ਦੇ ਕਾਰਨਾਂ ਦਾ ਨਹੀਂ ਪਤਾ ਲੱਗ ਸਕਿਆ। ਇਸ ਮੌਕੇ ਫਾਇਰ ਬਿਗ੍ਰੇਡ ਦੇ ਅਧਿਕਾਰੀ ਨੇ ਕਿਹਾ ਕਿ ਅਸੀਂ ਦੋ ਗੱਡੀਆਂ ਲੈ ਕੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾ ਲਿਆ।
 

Deepak Kumar

This news is Content Editor Deepak Kumar