ਨੌਜਵਾਨ ਸਰਪੰਚ ਪਿੰਡਾਂ ਦੀ ਨੁਹਾਰ ਬਦਲਣ ਦੇ ਸਮਰੱਥ: ਧਰਮਸੌਤ

01/29/2020 5:13:23 PM

ਨਾਭਾ (ਭੂਪਾ): ਹਲਕਾ ਵਿਧਾਇਕ ਅਤੇ ਸੂਬੇ ਦੇ ਸੀਨੀਅਰ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਵੱਲੋਂ ਪਿੰਡਾਂ ਅੰਦਰ ਯੋਜਨਾਬੱਧ ਤਰੀਕੇ ਨਾਲ ਵਿਕਾਸ ਕੰਮ ਕਰਵਾ ਕੇ ਜਿਥੇ ਲੋਕਾਂ ਦੀਆਂ ਬੁਨਿਆਦੀ ਸਹੂਲਤਾਂ ਪੂਰੀਆਂ ਕੀਤੀਆਂ ਜਾ ਰਹੀਆਂ ਹਨ, ਉਥੇ ਹੀ ਪਿੰਡਾਂ ਅੰਦਰ ਮਿਹਨਤੀ ਕਾਂਗਰਸੀ ਆਗੂਆਂ ਵੱਲੋਂ ਅਗਾਂਹਵਧੂ ਸੋਚ ਰੱਖਣ ਵਾਲੇ ਨੌਜਵਾਨਾਂ ਦੇ ਕੰਮਾਂ ਵਿਚ ਵੀ ਪੂਰਾ ਸਾਥ ਦਿੱਤਾ ਜਾ ਰਿਹਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਯੂਥ ਕਾਂਗਰਸ ਨਾਭਾ ਦੇ ਪ੍ਰਧਾਨ ਅਤੇ ਪਿੰਡ ਲੱਧਾਹੇੜੀ ਦੇ ਨੌਜਵਾਨ ਸਰਪੰਚ ਮਨਜਿੰਦਰ ਸਿੰਘ ਜਿੰਦਰੀ ਨੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਨਾਲ ਚੰਡੀਗੜ੍ਹ ਵਿਖੇ ਮੁਲਾਕਾਤ ਕਰਨ ਉਪਰੰਤ ਗੱਲਬਾਤ ਕਰਦਿਆਂ ਕੀਤਾ।

ਧਰਮਸੌਤ ਨੇ ਕਿਹਾ ਕਿ ਪਿੰਡਾਂ ਦੇ ਨੌਜਵਾਨ ਪਿੰਡ ਦੀ ਨੁਹਾਰ ਬਦਲਣ ਦੇ ਪੂਰਨ ਸਮਰੱਥ ਹਨ। ਸਰਪੰਚ ਜਿੰਦਰੀ ਨੇ ਕਿਹਾ ਕਿ ਧਰਮਸੌਤ ਨੇ ਹਲਕਾ ਨਾਭਾ ਦੇ ਪੇਂਡੂ ਖੇਤਰ ਦਾ ਸਰਬਪੱਖੀ ਵਿਕਾਸ ਕਰਨ ਲਈ ਪਹਿਲਾਂ ਹੀ ਫ਼ੰਡਾਂ ਦੀ ਕਮੀ ਨਹੀਂ ਆਉਣ ਦਿੱਤੀ। ਹੁਣ ਫਿਰ ਸਰਪੰਚਾਂ ਵੱਲੋਂ ਪਿੰਡਾਂ ਦੇ ਅਧੂਰੇ ਵਿਕਾਸ ਕਾਰਜਾਂ ਨੂੰ ਨੇਪਰੇ ਚਾੜ੍ਹਨ ਲਈ ਜਲਦ ਹੀ ਫੰਡ ਜਾਰੀ ਹੋਣ ਦੀ ਆਸ ਹੈ। ਇਸ ਮੌਕੇ ਸਰਪੰਚ ਮੱਖਣ ਸਿੰਘ ਕੁਲਾਰਾਂ, ਜੱਗੀ ਘਮਰੌਦਾ, ਬਿੱਲਾ ਖੋਖ ਅਤੇ ਜਗਦੀਪ ਸਿੰਘ ਚੱਠਾ ਹਾਜ਼ਰ ਸਨ।


Shyna

Content Editor

Related News