ਨਾਭਾ ਜੇਲ ''ਚੋਂ 2 ਹੋਰ ਮੋਬਾਇਲ ਬਰਾਮਦ, ਪ੍ਰਸ਼ਾਸਨ ਸਵਾਲਾਂ ਦੇ ਘੇਰੇ ''ਚ

01/31/2020 10:24:31 AM

ਨਾਭਾ (ਜੈਨ/ਰਾਹੁਲ) : ਸਥਾਨਕ ਭਵਾਨੀਗੜ੍ਹ ਰੋਡ 'ਤੇ ਸਥਿਤ ਨਵੀਂ ਜ਼ਿਲਾ ਜੇਲ ਦੀ ਬੈਰਕ ਨੰ. 1 ਅਤੇ 2 ਦੀ ਬੈਕ ਸਾਈਡ ਅੰਦਰੂਨੀ ਦੀਵਾਰ ਦੇ ਲਾਗੇ ਖੱਡੇ ਵਿਚੋਂ 2 ਮੋਬਾਈਲ (ਸੈਮਸੰਗ ਮਾਰਕਾ) ਸਮੇਤ ਬੈਟਰੀਆਂ ਬਰਾਮਦ ਹੋਈਆਂ, ਜੋ ਕਿ ਪਲਾਸਟਿਕ ਦੇ ਲਿਫਾਫੇ ਵਿਚ ਸਨ। ਜੇਲ ਦੇ ਸਹਾਇਕ ਸੁਪਰਡੈਂਟ ਅਜਮੇਰ ਸਿੰਘ ਦੀ ਸ਼ਿਕਾਇਤ ਅਨੁਸਾਰ ਥਾਣਾ ਸਦਰ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ। ਦੋ ਦਿਨ ਪਹਿਲਾਂ ਸਕਿਓਰਿਟੀ ਜੇਲ 'ਚੋਂ 2 ਮੋਬਾਇਲ ਸਮੇਤ ਚਾਰਜਰ ਬਰਾਮਦ ਹੋਏ ਸਨ। ਪਿਛਲੇ 13 ਮਹੀਨਿਆਂ ਦੌਰਾਨ ਨਾਭਾ ਦੀਆਂ ਦੋਵਾਂ ਜੇਲਾਂ 'ਚੋਂ 69 ਮੋਬਾਇਲ ਬਰਾਮਦ ਹੋਣ ਨਾਲ ਜੇਲ ਪ੍ਰਸ਼ਾਸਨ ਸਵਾਲਾਂ ਦੇ ਘੇਰੇ ਵਿਚ ਹੈ। ਮਾਮਲੇ ਦਰਜ ਹੋਣ ਦੇ ਬਾਵਜੂਦ ਪੁਲਸ ਅਜੇ ਤੱਕ ਇਹ ਸੁਰਾਗ ਨਹੀਂ ਲਾ ਸਕੀ ਕਿ ਮੋਬਾਇਲ ਜੇਲਾਂ ਵਿਚ ਕਿਵੇਂ ਪਹੁੰਚ ਰਹੇ ਹਨ? ਪ੍ਰਸ਼ਾਸਨ ਦੀ ਕਾਰਗੁਜ਼ਾਰੀ 'ਤੇ ਸਵਾਲੀਆ ਨਿਸ਼ਾਨ ਲੱਗ ਗਿਆ ਹੈ।


cherry

Content Editor

Related News