ਕਾਂਗਰਸ ਵਿਸ਼ਵਾਸਘਾਤ ਕਰਨ ''ਚ ਮਾਹਰ: ਚੰਦੂਮਾਜਰਾ

01/28/2020 5:25:23 PM

ਨਾਭਾ (ਰਾਹੁਲ): ਸੀਨੀਅਰ ਅਕਾਲੀ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨਾਭਾ 'ਚ ਅੱਜ ਕਾਂਗਰਸ ਦੇ ਆਗਾਮੀ ਬਜਟ 'ਤੇ ਤੰਜ ਕੱਸਦੇ ਹੋਏ ਨਜ਼ਰ ਆਏ। ਉਨ੍ਹਾਂ ਨੇ ਤੰਜ ਕੱਸਦੇ ਹੋਏ ਕਿਹਾ ਕਿ ਜੋ ਕਾਂਗਰਸ ਦੇ ਵਿੱਤ ਮੰਤਰੀ ਬਜਟ ਪੇਸ਼ ਕਰਨ ਜਾ ਰਹੇ ਹਨ ਖਜਾਨਾ ਤਾਂ ਉਨ੍ਹਾਂ ਦਾ ਖਾਲੀ ਪਿਆ ਹੈ ਅਤੇ ਉਹ ਬਜਟ ਕਿਵੇ ਪੇਸ਼ ਕਰਨਗੇ। ਉਨ੍ਹਾਂ ਨੇ ਕਿਹਾ ਕਿ ਅੱਧੀ ਕਾਂਗਰਸ ਤਾਂ ਸਰਾਬ ਵੇਚਣ ਤੇ ਲੱਗੀ ਹੋਈ ਹੈ, ਅੱਧੀ ਨਾਜਾਇਜ਼ ਮਾਇੰਨਗ ਕਰਨ 'ਚ, ਕਾਂਗਰਸ ਨਾ ਹੀ ਦਿਸ਼ਾ ਤੈਅ ਕਰ ਸਕੀ ਹੈ ਅਤੇ ਨਾ ਹੀ ਯੋਜਨਾ ਬਣਾ ਸਕੀ ਹੈ ਚੰਦੂਮਾਜਰਾ ਨੇ ਕਿਹਾ ਕਿ ਜੇ ਮੈ ਵਿੱਤ ਮੰਤਰੀ ਹੁੰਦਾ ਤਾਂ ਗੱਲ ਹੋਰ ਹੋਣੀ ਸੀ।

ਅੱਗੇ ਬੋਲਦੇ ਹੋਏ ਚੰਦੂਮਾਜਰਾ ਨੇ ਮੰਨਿਆ ਕਿ ਦਿੱਲੀ ਵਿਖੇ ਕੇਜਰੀਵਾਲ ਨੇ ਬਹੁਤ ਕੰਮ ਕਰਵਾਏ ਹਨ ਅਤੇ 'ਆਪ' ਪਾਰਟੀ ਮਜ਼ਬੂਤ ਹੈ।ਉਨ੍ਹਾਂ ਨੇ ਕਿਹਾ ਕਿ ਕੈਪਟਨ ਨੂੰ ਘੇਰਦੇ ਹੋਏ ਕਿਹਾ ਕਿ ਕਾਂਗਰਸ ਸਰਕਾਰ ਸਮਾਰਟ ਫੋਨ ਦੇਣ 'ਚ ਨਾਕਾਮ ਸਾਬਤ ਹੋਈ ਹੈ ਅਤੇ ਕਾਂਗਰਸ ਸਰਕਾਰ ਨੇ ਕਈ ਵਾਰ ਵਾਅਦੇ ਕੀਤੇ ਅਤੇ ਉਨ੍ਹਾਂ ਵਾਅਦਿਆਂ 'ਚ ਫੇਲ ਸਾਬਤ ਹੋਈ ਹੈ।


Shyna

Content Editor

Related News