ਸ਼ਹਿਰ ਨੂੰ ਸਾਫ ਰੱਖਣ ਲਈ ਦੁਕਾਨਦਾਰ ਨਗਰ ਕੌਂਸਲ ਦਾ ਸਾਥ ਦੇਣ : ਵਿਵੇਕ ਸਿੰਗਲਾ

12/16/2019 5:34:26 PM

ਨਾਭਾ (ਜਗਨਾਰ) - ਸਥਾਨਕ ਵਪਾਰ ਸੈਲ ਕਾਂਗਰਸ ਦੀ ਇਕੱਤਰਤਾ ਪ੍ਰਧਾਨ ਵਿਵੇਕ ਸਿੰਗਲਾ ਦੀ ਅਗਵਾਈ ਅਤੇ ਕੇਵਲ ਕ੍ਰਿਸ਼ਨ ਕੌਮੀ ਦੀ ਸਰਪ੍ਰਸਤੀ ’ਚ ਹੋਈ, ਜਿਸ ’ਚ ਸ਼ਹਿਰ ਦੀਆਂ ਵੱਖ-ਵੱਖ ਐਸੋ: ਦੇ ਅਹੁਦੇਦਾਰਾਂ ਸ਼ਾਮਲ ਸਨ। ਇਸ ਮੌਕੇ ਸਮੂਹ ਵਪਾਰੀਆਂ ਨੂੰ ਆ ਰਹੀਆਂ ਦਰਪੇਸ਼ ਮੁਸ਼ਕਲਾਂ ਸਬੰਧੀ ਵਿਚਾਰ ਚਰਚਾ ਕੀਤੀ ਗਈ। ਮੀਟਿੰਗ ਉਪਰੰਤ ਵਪਾਰ ਸੈਲ ਕਾਂਗਰਸ ਦੇ ਅਹੁਦੇਦਾਰਾਂ ਨੇ ਪ੍ਰਧਾਨ ਵਿਵੇਕ ਸਿੰਗਲਾ ਦੀ ਅਗਵਾਈ ’ਚ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨਾਲ ਮੁਲਾਕਾਤ ਕੀਤੀ ਅਤੇ ਆਪਣੀਆਂ ਸਮੱਸਿਆਵਾਂ ਨੂੰ ਕੈਬਨਿਟ ਮੰਤਰੀ ਦੇ ਧਿਆਨ ’ਚ ਲਿਆਂਦਾ, ਜਿਨਾਂ ਨੂੰ ਮੰਤਰੀ ਵਲੋਂ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ। ਪ੍ਰਧਾਨ ਵਿਵੇਕ ਸਿੰਗਲਾ ਨੇ ਕਿਹਾ ਕਿ ਸ਼ਹਿਰ ਦਾ ਸਮੁੱਚਾ ਵਪਾਰੀ ਵਰਗ ਕੈਬਨਿਟ ਮੰਤਰੀ ਧਰਮਸੋਤ ਦੀ ਅਗਵਾਈ ’ਚ ਨਾਭਾ ਨੂੰ ਸਾਫ-ਸੁਥਰਾ ਰੱਖਣ ਲਈ ਤਿਆਰ ਹੈ।

ਉਨ੍ਹਾਂ ਸ਼ਹਿਰ ਦੇ ਸਮੁੱਚੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਪਲਾਸਟਿਕ ਦੇ ਲਿਫਾਫੇ ਨਾ ਵਰਤਣ। ਦੁਕਾਨਦਾਰ ਆਪਣਾ ਸਾਮਾਨ ਦੁਕਾਨਾਂ ਦੇ ਅੰਦਰ ਰੱਖਣ। ਕੈਬਨਿਟ ਮੰਤਰੀ ਧਰਮਸੋਤ ਨੇ ਸਮੁੱਚੇ ਪ੍ਰਸ਼ਾਸਨ ਨੂੰ ਹਿਦਾਇਤ ਜਾਰੀ ਕੀਤੀ ਕਿ ਉਹ ਟ੍ਰੈਫਿਕ ਨੂੰ ਸੰਚਾਰੂ ਢੰਗ ਨਾਲ ਚਲਾਉਣ ਤਾਂਕਿ ਕਿਸੇ ਨੂੰ ਕੋਈ ਪਰੇਸ਼ਾਨੀ ਨਾ ਹੋਵੇ। ਇਸ ਮੌਕੇ ਕੇਵਲ ਕ੍ਰਿਸ਼ਨ ਕੌਮੀ, ਮੰਗਤ ਰਾਏ, ਬਿਨੈ ਗਰਗ, ਭੁਪਿੰਦਰ ਸਿੰਘ ਕਪੂਰ, ਦੀਪਕ ਜੁਨੇਜਾ, ਬਿਪਨ ਸਿੰਗਲਾ ਆਦਿ ਮੌਜੂਦ ਸਨ। 


rajwinder kaur

Content Editor

Related News