ਧਰਮਸੌਤ ਵਲੋਂ ਕਬੱਡੀ ਮਹਾਕੁੰਭ ਦਾ ਪੋਸਟਰ ਰਿਲੀਜ਼

09/23/2019 10:21:46 AM

ਨਾਭਾ (ਭੂਪਾ)—ਨਾਭਾ-ਭਵਾਨੀਗੜ੍ਹ ਰੋਡ ਨੇੜੇ ਗੈਸ ਪਲਾਂਟ ਸਥਿਤ ਪਿੰਡ ਬੌੜਾਂ ਕਲਾਂ ਵਿਖੇ ਮਾਲਵਾ ਸਪੋਰਟਸ ਐਂਡ ਕਲਚਰਲ ਕਲੱਬ ਵੱਲੋਂ ਬਾਬਾ ਪ੍ਰੇਮ ਸਿੰਘ, ਸੰਤ ਬਾਬਾ ਰਘੁਵੀਰ ਸਿੰਘ ਅਤੇ ਬਾਬਾ ਗੁਰਦੇਵ ਸਿੰਘ ਰਾਮ ਤਲਾਈ ਰਾਮ ਸਰੋਵਰ ਰਾਮਗੜ੍ਹ ਵਾਲਿਆਂ ਦੀ ਨਿੱਘੀ ਯਾਦ ਨੂੰ ਸਮਰਪਤ ਤਿੰਨ ਰੋਜ਼ਾ 11ਵਾਂ ਸ਼ਾਨਦਾਰ ਕਬੱਡੀ ਮਹਾਕੁੰਭ ਕਰਵਾਇਆ ਜਾ ਰਿਹਾ ਹੈ। ਇਸ ਦਾ ਪੋਸਟਰ ਸੂਬੇ ਦੇ ਸੀਨੀਅਰ ਕੈਬਨਿਟ ਮੰਤਰੀ ਅਤੇ ਹਲਕਾ ਵਿਧਾਇਕ ਸਾਧੂ ਸਿੰਘ ਧਰਮਸੌਤ ਨੇ ਆਪਣੇ ਗ੍ਰਹਿ ਵਿਖੇ ਕਾਂਗਰਸੀ ਵਰਕਰਾਂ ਅਤੇ ਕਲੱਬ ਦੇ ਅਦੁਦੇਦਾਰਾਂ ਦੀ ਹਾਜ਼ਰੀ 'ਚ ਰਿਲੀਜ਼ ਕੀਤਾ।

ਕਲੱਬ ਪ੍ਰਧਾਨ ਲਖਵਿੰਦਰ ਸਿੰਘ ਸਰਾਓ ਅਤੇ ਬਲਾਕ ਸੰਮਤੀ ਮੈਂਬਰ ਚਮਕੌਰ ਸਿੰਘ ਨਿੱਕੂ ਨੇ ਦੱਸਿਆ ਕਿ ਕਬੱਡੀ ਕੱਪ ਦਾ ਉਦਘਾਟਨ 24 ਸਤੰਬਰ ਨੂੰ ਸੰਤ ਬਾਬਾ ਰਣਜੀਤ ਸਿੰਘ ਜੀ ਢੀਂਗੀ ਵਾਲੇ ਅਤੇ 26 ਸਤੰਬਰ ਨੂੰ ਅਜਾਇਬ ਸਿੰਘ ਏ. ਐੱਸ. ਕੰਬਾਈਨ ਵਾਲੇ ਕਰਨਗੇ। ਇਸ ਦੌਰਾਨ ਟਰੱਕ ਯੂਨੀਅਨ ਨਾਭਾ ਦੇ ਨੌਜਵਾਨ ਪ੍ਰਧਾਨ ਨਵਦੀਪ ਸਿੰਘ ਹਨੀ ਧਾਲੀਵਾਲ ਅਤੇ ਜ਼ਿਲਾ ਜੇਲ ਦੇ ਸੁਪਰਡੈਂਟ ਗੁਰਚਰਨ ਸਿੰਘ ਧਾਲੀਵਾਲ ਸਮੇਤ ਇਲਾਕੇ ਦੀਆਂ ਪ੍ਰਮੁੱਖ ਸ਼ਖਸੀਅਤਾਂ ਨੂੰ ਸਨਮਾਨਤ ਕੀਤਾ ਜਾਵੇਗਾ। 26 ਸਤੰਬਰ ਨੂੰ ਸੂਬੇ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ, ਬਲਾਕ ਸੰਮਤੀ ਚੇਅਰਮੈਨ ਇੱਛਿਆਮਾਨ ਸਿੰਘ ਭੋਜੋਮਾਜਰੀ ਅਤੇ ਪੀ. ਏ. ਚਰਨਜੀਤ ਬਾਤਿਸ਼ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਨਗੇ। ਕੈਬਨਿਟ ਮੰਤਰੀ ਜੇਤੂ ਖਿਡਾਰੀਆਂ ਨੂੰ ਇਨਾਮ ਤਕਸੀਮ ਕਰਨਗੇ।

ਮਹਾਕੁੰਭ ਦੀ ਪ੍ਰਧਾਨਗੀ ਮਨਪ੍ਰੀਤ ਸਿੰਘ ਹਿੰਦ ਕੰਬਾਈਨ ਵਾਲੇ ਕਰਨਗੇ। ਇਸ ਮੌਕੇ ਪੀ. ਏ. ਚਰਨਜੀਤ ਬਾਤਿਸ਼, ਪ੍ਰਧਾਨ ਲਖਵਿੰਦਰ ਸਿੰਘ, ਬਲਾਕ ਸੰਮਤੀ ਮੈਂਬਰ ਚਮਕੌਰ ਸਿੰਘ ਨਿੱਕੂ, ਉੱਘੇ ਉਦਯੋਗਪਤੀ ਹਰਦੀਪ ਸਿੰਘ ਬੁੱਟਰ, ਸਵਰਨਕਾਰ ਸੰਘ ਪ੍ਰਧਾਨ ਹਰੀ ਕ੍ਰਿਸ਼ਨ ਸੇਠ, ਵਿਜੇ ਠੇਕੇਦਾਰ, ਬੇਅੰਤ ਬਿੱਲਾ ਅਤੇ ਜਰਨੈਲ ਸਿੰਘ ਸਰਾਓ ਆਦਿ ਹਾਜ਼ਰ ਸਨ।

Shyna

This news is Content Editor Shyna