ਨਾਭਾ ਜੇਲ ਦੇ ਵਾਰਡਨ ਕੋਲੋਂ ਜਰਦੇ ਦੀਆਂ ਪੁੜੀਆਂ ਬਰਾਮਦ

01/19/2020 5:19:09 PM

ਨਾਭਾ (ਜੈਨ) : ਸਥਾਨਕ ਨਵੀਂ ਜ਼ਿਲਾ ਜੇਲ ਦੇ ਵਾਰਡਨ ਆਦਰਸ਼ ਕੁਮਾਰ (ਪੇਟੀ ਨੰ. 4440) ਤੋਂ ਡਿਊਟੀ ਸਮੇਂ ਜੇਲ ਅੰਦਰ ਹਾਜ਼ਰ ਹੋਣ ਵਕਤ ਜਰਦੇ ਦੀਆਂ 3 ਪੁੜੀਆਂ ਬਰਾਮਦ ਹੋਈਆਂ। ਡਿਪਟੀ ਸੁਪਰਡੈਂਟ ਇੰਦਰਜੀਤ ਸਿੰਘ ਦੀ ਸ਼ਿਕਾਇਤ 'ਤੇ ਸਦਰ ਥਾਣਾ ਪੁਲਸ ਨੇ ਵਾਰਡਨ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਵਰਣਨਯੋਗ ਹੈ ਕਿ ਜ਼ਿਲਾ ਸੁਰੱਖਿਆ ਜੇਲ ਦੇ ਇਕ ਸੁਰੱਖਿਆ ਮੁਲਾਜ਼ਮ ਨੂੰ ਕੁਝ ਸਮਾਂ ਪਹਿਲਾਂ ਕੈਦੀਆਂ ਅਤੇ ਹਵਾਲਾਤੀਆਂ ਨੂੰ ਮੋਬਾਇਲ ਸਪਲਾਈ ਕਰਨ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਇਕ ਸਹਾਇਕ ਜੇਲਰ ਅਤੇ ਵਾਰਡਨ ਜੇਲ ਬ੍ਰੇਕ ਕਾਂਡ ਵਿਚ ਸ਼ਾਮਲ ਹੋਣ ਕਾਰਣ ਹੁਣ ਤੱਕ ਸਲਾਖਾਂ ਪਿੱਛੇ ਬੰਦ ਹਨ। ਇਕ ਹੋਰ ਸਹਾਇਕ ਜੇਲਰ ਨੂੰ ਜੇਲ ਪ੍ਰਬੰਧਕਾਂ ਖਿਲਾਫ਼ ਸਾਜ਼ਿਸ਼ਾਂ ਰਚਣ ਦੇ ਦੋਸ਼ ਅਧੀਨ ਮੁਅੱਤਲ ਕੀਤਾ ਗਿਆ ਅਤੇ ਮਾਮਲਾ ਦਰਜ ਹੋਇਆ। ਇਸ ਕਾਰਨ ਨਾਭਾ ਜੇਲਾਂ ਦੀ ਕਿਰਕਰੀ ਹੋਈ। ਪ੍ਰਸ਼ਾਸਨ ਦੀ ਕਾਰਗੁਜ਼ਾਰੀ 'ਤੇ ਸਵਾਲੀਆ ਚਿੰਨ੍ਹ ਲੱਗਾ।

Baljeet Kaur

This news is Content Editor Baljeet Kaur