ਨਾਭਾ ''ਚ ਸਰਕਾਰੀ ਅਤੇ ਗੈਰ ਸਰਕਾਰੀ ਡਾਕਟਰਾਂ ਵਲੋਂ ਰੋਸ ਪ੍ਰਦਰਸ਼ਨ

06/17/2019 4:54:31 PM

ਨਾਭਾ (ਰਾਹੁਲ) - ਦੇਸ਼ 'ਚ ਆਏ ਦਿਨ ਡਾਕਟਰਾਂ 'ਤੇ ਹੋ ਰਹੇ ਜਾਨਲੇਵਾ ਹਮਲੇ ਹੁਣ ਆਮ ਗੱਲ ਹੋ ਗਈ ਹੈ, ਕਿਉਂਕਿ ਜਿਹੜੇ ਡਾਕਟਰ ਅੱਜ ਵੀ ਮਰੀਜ਼ਾਂ ਦੀ ਜਾਨ ਬਚਾ ਰਹੇ ਹਨ, ਉਨ੍ਹਾਂ ਨੂੰ ਆਪਣੀ ਜਾਨ ਦਾ ਖਤਰਾ ਲੱਗ ਰਿਹਾ ਹੈ। ਇਸੇ ਕਾਰਨ ਦੇਸ਼ ਭਰ 'ਚ ਆਈ.ਐੱਮ.ਏ. ਦੇ ਸੱਦੇ 'ਤੇ ਸਰਕਾਰੀ ਅਤੇ ਗੈਰ ਸਰਕਾਰੀ ਡਾਕਟਰਾਂ ਵਲੋਂ ਸਿਹਤ ਸਹੂਲਤਾਂ ਮੁਕੰਮਲ ਬੰਦ ਕਰਕੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਨਾਭਾ ਸ਼ਹਿਰ 'ਚ ਵੀ ਡਾਕਟਰਾਂ ਵਲੋਂ ਓ.ਪੀ.ਡੀ. ਬੰਦ ਕਰਕੇ ਸੜਕਾਂ 'ਤੇ ਰੋਸ ਪ੍ਰਦਰਸ਼ਨ ਕੀਤਾ ਗਿਆ, ਜਿਸ ਦੌਰਾਨ ਉਨ੍ਹਾਂ ਸਰਕਾਰ ਨੂੰ ਹਸਪਤਾਲਾਂ 'ਚ ਡਾਕਟਰਾਂ ਨਾਲ ਗਲਤ ਵਿਵਹਾਰ ਕਰ ਰਹੇ ਵਿਅਕਤੀਆਂ ਖਿਲਾਫ ਸਖਤ ਕਾਰਵਾਈ ਕਰਨ ਦੀ ਅਪੀਲ ਕੀਤੀ। ਇਸ ਮੌਕੇ ਨਾਭਾ ਦੇ ਸਰਕਾਰੀ ਹਸਪਤਾਲ ਦੇ ਐੱਸ.ਐੱਮ.ਓ. ਸੰਜੇ ਗੋਇਲ ਅਤੇ ਆਈ.ਐੱਮ.ਏ. ਨਾਭਾ ਦੇ ਪ੍ਰਧਾਨ ਸਮਿਤ ਗਰਗ ਨੇ ਕਿਹਾ ਕਿ ਸਰਕਾਰ ਡਾਕਟਰਾਂ ਦੇ ਹੱਕ 'ਚ ਸਖਤ ਕਾਨੂੰਨ ਬਣਾਵੇ, ਕਿਉਂਕਿ ਦਿਨੋ-ਦਿਨ ਡਾਕਟਰਾਂ 'ਤੇ ਹਮਲੇ ਹੋਣੇ ਮੰਦਭਾਗੀ ਘਟਨਾ ਹੈ।


rajwinder kaur

Content Editor

Related News