ਮੁਸਲਿਮ ਭਾਈਚਾਰੇ ਨੇ ਆਪਣੇ ਆਪਣੇ ਘਰਾਂ 'ਚ ਅਦਾ ਕੀਤੀ ਨਮਾਜ਼, ਕੋਰੋਨਾ ਦੇ ਜਲਦ ਖਤਮੇ ਲਈ ਮੰਗੀ ਦੁਆ

05/25/2020 1:48:38 PM

ਭਵਾਨੀਗਡ਼੍ਹ (ਕਾਂਸਲ) - ਸਥਾਨਕ ਸ਼ਹਿਰ ਅਤੇ ਇਲਾਕੇ ਦੇ ਪਿੰਡਾਂ ਵਿਚ ਮੁਸਲਿਮ ਭਾਈਚਾਰੇ ਵੱਲੋਂ ਅੱਜ ਈਦ ਉਲ ਫਿਤਰ ਦਾ ਤਿਉਹਾਰ ਬਹੁਤ ਹੀ ਸ਼ਰਧਾਂ ਨਾਲ ਮਨਾਇਆ ਗਿਆ। ਭਾਈਚਾਰੇ ਵੱਲੋਂ ਕੋਰੋਨਾ ਵਾਇਰਸ ਦੀ ਮਹਾਮਾਰੀ ਕਾਰਨ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਇਸ ਵਾਰ ਈਦ ਉਲ ਫਿਤਰ ਦੇ ਤਿਉਹਾਰ ਮੌਕੇ ਸ਼ਹਿਰ ਅਤੇ ਪਿੰਡਾਂ ਵਿਚ ਮਸਜਿਦਾਂ ਵਿਚ ਇਕੱਠ ਨਾ ਕਰਕੇ ਆਪਣੇ ਆਪਣੇ ਘਰਾਂ ਵਿਚ ਹੀ ਆਪਣੇ ਪਰਿਵਾਰਕ ਮੈਂਬਰਾਂ ਨਾਲ ਨਮਾਜ ਪਡ਼੍ਹੀ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਾਬਕਾ ਸਰਪੰਚ ਰੰਗੀ ਖਾਨ, ਹਰਮੇਲ ਖਾਂ ਨਿੱਕਾ, ਹਾਜੀ ਦਰਸ਼ਨ ਖਾਨ, ਹਾਜੀ ਸਰਦਾਰਾ ਖਾਨ, ਭਲਾ ਖਾਨ ਅਤੇ ਮਿੱਠੂ ਖਾਨ ਸਮੇਤ ਭਾਈਚਾਰੇ ਦੇ ਕਈ ਵਿਅਕਤੀਆਂ ਨੇ ਦੱਸਿਆ ਕਿ ਕੋਰੋਨਾ ਮਹਾਮਾਰੀ ਦੇ ਪ੍ਰਕੋਪ ਨੂੰ ਧਿਆਨ ਵਿਚ ਰੱਖਦੇ ਹੋਏ ਘਰ ਵਿਚ ਵੀ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਲਾਣਾ ਕਰਦੇ ਹੋਏ ਨਮਾਜ ਪਡ਼੍ਹੀ ਗਈ ਹੈ। ਇਸ ਦੇ ਨਾਲ ਹੀ ਅੱਜ ਦੀ ਦੁਆ ਵਿਚ ਹਰੇਕ ਇਨਸਾਨ ਦੀ ਤੰਦਰੁਸਤੀ, ਹਰੇਕ ਇਨਸਾਨ ਦਾ ਆਪਸ ਵਿਚ ਪਿਆਰ ਅਤੇ ਸਤਿਕਾਰ ਭਾਈਚਾਰਾ ਬਣਿਆਂ ਰਹੇ, ਅਮਨ ਸਾਂਤੀ ਬਹਾਲ ਰਹੇ ਲਈ ਦੁਆ ਮੰਗਣ ਦੇ ਨਾਲ ਨਾਲ ਅੱਲਾਤਾਲਾ ਜੀ ਕੋਲੋਂ ਦੁਆ ਵਿਚ ਕੋਰੋਨਾ ਮਹਾਮਾਰੀ ਦੇ ਜਲਦ ਖਾਤਮੇ ਲਈ ਦੁਆ ਕਰਦੇ ਹੋਏ ਅੱਗੇ ਤੋਂ ਈਦ ਦੀ ਨਮਾਜ਼ ਹਰੇਕ ਮਸਜਿਦ ਵਿਚ ਪਡ਼੍ਹੀ ਜਾਵੇ ਇਹ ਵੀ ਅੱਲਾਤਾਲਾ ਜੀ ਤੋਂ ਦੁਆ ਮੰਗੀ ਹੈ।

 

Harinder Kaur

This news is Content Editor Harinder Kaur