ਮੁਸਲਿਮ ਭਾਈਚਾਰੇ ਨੇ ‘ਈਦ-ਉਲ-ਅਜ਼ਹਾ’ ਬਕਰੀਦ ਤਿਉਹਾਰ ਮੌਕੇ ਆਪਣੇ ਘਰਾਂ ’ਚ ਅਦਾ ਕੀਤੀ ਨਮਾਜ਼, ਮੰਗੀ ਇਹ ਦੁਆ

08/01/2020 2:28:00 PM

ਭਵਾਨੀਗੜ੍ਹ (ਕਾਂਸਲ) :- ਸਥਾਨਕ ਸ਼ਹਿਰ ਅਤੇ ਇਲਾਕੇ ਦੇ ਪਿੰਡਾਂ ਵਿਚ ਅੱਜ ਮੁਸਲਿਮ ਭਾਈਚਾਰੇ ਵੱਲੋਂ ‘ਈਦ-ਉਲ-ਅਜ਼ਹਾ’ ਬਕਰੀਦ ਦਾ ਤਿਉਹਾਰ ਬਹੁਤ ਹੀ ਸ਼ਰਧਾ ਨਾਲ ਮਨਾਇਆ ਗਿਆ। ਭਾਈਚਾਰੇ ਵੱਲੋਂ ਕੋਰੋਨਾ ਵਾਇਰਸ ਦੀ ਲਾਗ ਕਾਰਨ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਇਸ ਵਾਰ ਈਦ ਉਲ ਫਿਤਰ ਦੀ ਤਰ੍ਹਾਂ ਹੀ ‘ਈਦ-ਉਲ-ਅਜ਼ਹਾ’ ਬਕਰੀਦ ਦੇ ਤਿਉਹਾਰ ਮੌਕੇ ਵੀ ਸ਼ਹਿਰ ਅਤੇ ਪਿੰਡਾਂ ’ਚ ਮਸਜਿਦਾਂ ’ਚ ਇਕੱਠ ਨਾ ਕਰਕੇ ਆਪਣੇ ਆਪਣੇ ਘਰਾਂ ’ਚ ਹੀ ਆਪਣੇ ਪਰਿਵਾਰਕ ਮੈਂਬਰਾਂ ਨਾਲ ਨਮਾਜ ਪੜੀ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਥਾਨਕ ਜਮਾ ਮਸਜਿਦ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਿੱਠੂ ਖਾਨ ਨੇ ਦੱਸਿਆ ਕਿ ਸਰਕਾਰ ਅਤੇ ਪ੍ਰਸਾਸ਼ਨ ਦੀਆਂ ਹਾਦਾਇਤਾਂ ਅਨੁਸਾਰ ਸਥਾਨਕ ਮਸਜਿਦ ਵਿਖੇ 30 ਤੋਂ 40 ਵਿਅਕਤੀਆਂ ਦੀ ਗਿਣਤੀ ’ਚ ਸਵੇਰੇ ਤਿੰਨ ਸ਼ਿਫਟਾਂ ’ਚ ਪਹਿਲਾ ਸਵੇਰੇ 6 ਵਜੇਂ, ਫਿਰ ਸਵਾ 7 ਵਜੇ ਅਤੇ ਫਿਰ 8 ਵਜੇ ਤਿੰਨ ਟਾਇਮ ਨਮਾਜ ਅਦਾ ਕੀਤੀ ਗਈ। ਇਸ ਮੌਕੇ ਮਸਜਿਦ ਵਿਚ ਸਮਾਜਿਕ ਦੂਰੀ ਬਣਾਏ ਰੱਖਣ ਅਤੇ ਹੋਰ ਹਦਾਇਤਾਂ ਦੇ ਸਾਰੇ ਪ੍ਰਬੰਧ ਕੀਤੇ ਗਏ ਸਨ। ਉਨ੍ਹਾਂ ਦੱਸਿਆ ਕਿ ਜਿਆਦਾ ਪਰਿਵਾਰਾਂ ਵੱਲੋਂ ਕੋਰੋਨਾ ਲਾਗ ਦੇ ਸੰਕਟ ਨੂੰ ਮੁੱਖ ਰਖਦੇ ਹੋਏ ਆਪਣੇ ਆਪਣੇ ਘਰਾਂ ’ਚ ਹੀ ਨਮਾਜ ਅਦਾ ਕਰਕੇ ‘ਈਦ-ਉਲ-ਅਜ਼ਹਾ’ ਬਕਰੀਦ ਦਾ ਤਿਉਹਾਰ ਮਨਾਇਆ ਗਿਆ। 

ਮੰਗੀ ਇਹ ਦੁਆ

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਇਲਾਕੇ ਦੇ ਵੱਖ-ਵੱਖ ਪਿੰਡਾਂ ਦੇ ਮੁਸਲਿਮ ਭਾਈਚਾਰੇ ਦੇ ਲੋਕਾਂ ਸਾਬਕਾ ਸਰਪੰਚ ਰੰਗੀ ਖਾਨ, ਹਾਜੀ ਸਰਦਾਰਾ ਖਾਨ, ਰਹਿਬਰ ਇੰਸਟੀਚਿਊਟ ਦੇ ਚੇਅਰਮੈਨ ਡਾ. ਐਮ.ਐਸ. ਖਾਨ, ਹਰਮੇਲ ਖਾਂ ਨਿੱਕਾ, ਹਾਜੀ ਦਰਸ਼ਨ ਖਾਨ, ਹਾਜੀ ਗੁਰਮੇਲ ਖਾਨ, ਨਾਜ਼ਰ ਖਾਨ, ਬਿੱਟੂ ਖਾਨ ਅਤੇ ਭੋਲਾ ਖਾਨ ਸਮੇਤ ਭਾਈਚਾਰੇ ਦੇ ਕਈ ਹੋਰ ਵਿਅਕਤੀਆਂ ਨੇ ਦੱਸਿਆ ਕਿ ਕੋਰੋਨਾ ਲਾਗ ਦੇ ਪ੍ਰਕੋਪ ਨੂੰ ਧਿਆਨ ’ਚ ਰੱਖਦੇ ਹੋਏ ਉਨ੍ਹਾਂ ਵੱਲੋਂ ਆਪਣੇ ਪਰਿਵਾਰਾਂ ਸਮੇਤ ਘਰ ’ਚ ਵੀ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਲਾਣਾ ਕਰਦੇ ਹੋਏ ਨਮਾਜ ਪੜੀ ਗਈ ਹੈ। ਇਸ ਦੇ ਨਾਲ ਹੀ ਅੱਜ ਵੀ ਦੁਆਂ ’ਚ ਹਰ ਇਕ ਇਨਸਾਨ ਦੀ ਤੰਦਰੁਸਤੀ, ਹਰ ਇਕ ਇਨਸਾਨ ਦਾ ਆਪਸ ’ਚ ਪਿਆਰ ਸਤਿਕਾਰ ਭਾਈਚਾਰਾ ਬਣਿਆਂ ਰਹੇ, ਅਮਨ ਸਾਂਤੀ ਬਹਾਲ ਰਹੇ ਲਈ ਦੁਆ ਮੰਗਣ ਦੇ ਨਾਲ-ਨਾਲ ਅੱਲਾਤਾਲਾ ਅੱਗੇ ਕੋਰੋਨਾ ਲਾਗ ਦੇ ਜਲਦ ਖਾਤਮੇ ਲਈ ਦੁਆ ਕਰਦੇ ਹੋਏ ਅੱਗੇ ਤੋਂ ਈਦ ਦੀ ਨਮਾਜ਼ ਹਰੇਕ ਮਸਜਿਦ ’ਚ ਪੜੀ ਜਾਵੇ ਦੀ ਦੁਆਂ ਮੰਗੀ ਹੈ।


Harinder Kaur

Content Editor

Related News