ਸਾਦਿਕ ''ਚ ਅੰਨ੍ਹੇਵਾਹ ਚੱਲੀਆਂ ਗੋਲੀਆਂ, ਸ਼ਰੇਆਮ ਕੀਤਾ ਨੌਜਵਾਨ ਦਾ ਕਤਲ

12/05/2020 6:02:22 PM

ਸਾਦਿਕ (ਪਰਮਜੀਤ): ਬੀਤੀ ਰਾਤ ਲਗਭਗ ਸਾਢੇ ਦਸ ਵਜੇ ਨੌਜਵਾਨਾਂ ਦੇ ਇਕ ਗਰੁੱਪ ਵਲੋਂ ਦੂਜੀ ਧਿਰ 'ਤੇ ਗੋਲੀਆਂ ਚਲਾਉਣ ਤੇ ਹਮਲਾ ਕਰਨ ਕਰਕੇ ਗੋਲੀ ਲੱਗਣ ਨਾਲ ਇੱਕ ਨੌਜਵਾਨ ਦੀ ਮੌਤ ਤੇ ਤਿੰਨ ਜਣੇ ਫੱਟੜ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪਿੰਡ ਡੋਡ ਦੇ ਕੁਲਦੀਪ ਸਿੰਘ ਪੁੱਤਰ ਲਖਵੀਰ ਸਿੰਘ ਵਾਸੀ ਪਿੰਡ ਡੋਡ ਨੇ ਆਪਣੇ ਰਿਸ਼ਤੇਦਾਰ ਦਵਿੰਦਰ ਸਿੰਘ ਪੁੱਤਰ ਗੁਰਵਿੰਦਰ ਸਿੰਘ ਪਿੰਡ ਭੰਗੇਵਾਲਾ (ਸ੍ਰੀ ਮੁਕਤਸਰ ਸਾਹਿਬ) ਨੂੰ ਫੋਨ ਕਰਕੇ ਕਿਹਾ ਕਿ ਮੈਂ ਸਾਦਿਕ ਆਇਆ ਹਾਂ ਤੇ ਜਗਮੀਤ ਸਿੰਘ ਉਰਫ ਗੱਗੂ ਨਾਲ ਸਾਡਾ ਪੈਸਿਆਂ ਦਾ ਲੈਣ ਦੇਣ ਹੈ ਤੇ ਜਗਮੀਤ ਸਿੰਘ ਬੰਦੇ ਲੈ ਕੇ ਸਾਦਿਕ ਏਰੀਏ 'ਚ ਘੁੰਮ ਰਿਹਾ ਹੈ। ਹਰਬਿਲਾਸ ਸਿੰਘ ਨੇ ਮੈਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਜਿਸ ਤੇ ਦਵਿੰਦਰ, ਪਰਮਵੀਰ ਸਿੰਘ, ਨਵਦੀਪ ਸਿੰਘ, ਰਾਜਕਰਨ ਸਿੰਘ,ਮਨਦੀਪ ਸਿੰਘ ਆਦਿ ਸਾਦਿਕ ਪੁੱਜੇ ਤਾਂ ਉਹ ਤੇ ਗੁਰਪੀ੍ਰਤ ਸਿੰਘ ਉਡੀਕ ਰਹੇ ਸਨ।

ਇਹ ਵੀ ਪੜ੍ਹੋ:  ਕੈਬਨਿਟ ਮੰਤਰੀ ਸਿੰਗਲਾ ਨੇ ਇੱਕ ਮਹੀਨੇ ਦੀ ਤਨਖ਼ਾਹ ਕਿਸਾਨੀ ਸੰਘਰਸ਼ ਨੂੰ ਕੀਤੀ ਸਮਰਪਿਤ

ਇੰਨੇ ਨੂੰ ਤਿੰਨ ਗੱਡੀਆਂ ਤੇ ਸਵਾਰ ਹਰਬਿਲਾਸ ਸਿੰਘ ਪੁੱਤਰ ਲਛਮਣ ਸਿੰਘ ਵਾਸੀ ਜੱਸੇਆਣਾ ਬੰਦੂਕ 12 ਬੋਰ, ਜਗਜੀਤ ਸਿੰਘ ਕਾਪਾ, ਮਨਪ੍ਰੀਤ ਸਿੰਘ ਕਾਪਾ, ਧਨਵੰਤ ਸਿੰਘ ਵਾਸੀ ਮਾਨ ਸਿੰਘ ਵਾਲਾ ਪਿਸਤੌਲ ਅਤੇ 7-8 ਨਾ-ਮਾਲੂਮ ਵਿਅਕਤੀ ਹਥਿਆਰਾਂ ਨਾਲ ਲੈਸ ਹੋ ਕੇ ਆਏ ਤੇ ਕੁਲਦੀਪ ਸਿੰਘ ਤੇ ਸਾਥੀਆਂ 'ਤੇ ਹਮਲਾ ਕਰ ਦਿੱਤਾ। ਹਰਬਿਲਾਸ ਨੇ ਆਪਣੀ ਰਾਈਫਲ ਨਾਲ ਫਾਇਰ ਕੁਲਦੀਪ ਸਿੰਘ ਵੱਲ ਕੀਤਾ ਜੋ ਉਸ ਦੇ ਢਿੱਡ 'ਚ ਲੱਗਾ ਤੇ ਧਨਵੰਤ ਸਿੰਘ ਨੇ ਆਪਣੀ ਪਿਸਤੌਲ ਨਾਲ ਫਾਇਰ ਕੀਤਾ ਜੋ ਉਸ ਦੀ ਸੱਜੀ ਗੱਲ ਤੇ ਲੱਗਾ।ਫਾਇਰ ਵੱਜਣ ਤੋਂ ਬਾਅਦ ਕੁਲਦੀਪ ਸਿੰਘ ਜ਼ਮੀਨ ਤੇ ਡਿੱਗ ਪਿਆ। ਸਾਰੇ ਆਪਣੀ ਜਾਨ ਬਚਾਉਣ ਲਈ ਪਿੱਛੇ ਨੂੰ ਭੱਜੇ ਤਾਂ ਉਕਤ ਨੇ ਫਾਇਰ ਕੀਤੇ ਜੋ ਦਵਿੰਦਰ, ਨਵਦੀਪ ਸਿੰਘ ਦੇ ਲੱਗੇ। ਰਾਜਕਰਨ ਸਿੰਘ ਜੋ ਕਾਰ ਵਿੱਚ ਬੈਠਾ ਸੀ 'ਤੇ ਮਨਪੀ੍ਰਤ ਸਿੰਘ ਤੇ ਸਾਥੀਆਂ ਨੇ ਕਾਪੇ ਨਾਲ ਹਮਲਾ ਕਰ ਦਿੱਤਾ ਤੇ ਦਾ ਸ਼ੀਸ਼ਾ ਤੋੜਿਆ। ਸਾਥੀ ਸਾਰੇ ਫੱਟੜਾਂ ਨੂੰ ਮੈਡੀਕਲ ਹਸਪਤਾਲ ਫਰੀਦਕੋਟ ਲੈ ਕੇ ਗਏ ਜਿੱਥੇ ਕੁਲਦੀਪ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਤੇ ਦਵਿੰਦਰ ਸਿੰਘ, ਰਾਜਕਰਨ ਸਿੰਘ ਤੇ ਨਵਦੀਪ ਸਿੰਘ ਦਾ ਇਲਾਜ ਚੱਲ ਰਿਹਾ ਹੈ।

ਇਹ ਵੀ ਪੜ੍ਹੋ: ਹੁਣ ਬਾਬਾ ਸੇਵਾ ਸਿੰਘ ਨੇ ਕੀਤਾ 'ਪਦਮ ਵਿਭੂਸ਼ਣ' ਐਵਾਰਡ ਵਾਪਸ ਕਰਨ ਦਾ ਐਲਾਨ

ਇਹ ਵੀ ਪੜ੍ਹੋ:  ਮ੍ਰਿਤਕ ਅੰਦੋਲਨਕਾਰੀ ਮਕੈਨਿਕ ਦੇ ਪਰਿਵਾਰ ਦੀ ਮਦਦ ਲਈ 'ਆਪ' ਨੇ ਇਕੱਠੇ ਕੀਤੇ 10 ਲੱਖ

ਥਾਣਾ ਸਾਦਿਕ ਵਿਖੇ ਚਾਰ ਜਣਿਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ, ਪਰ ਦੋਸ਼ੀ ਫਰਾਰ ਹਨ। ਅੱਜ ਸਵੇਰੇ ਐੱਸ.ਐੱਸ.ਪੀ. ਸਵਰਨਜੀਤ ਸਿੰਘ ਨੇ ਘਟਨਾ ਸਥਾਨ ਦਾ ਜਾਇਜਾ ਲਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਦੋਸ਼ੀਆਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਨ੍ਹਾਂ ਨਾਲ ਡੀ.ਐੱਸ.ਪੀ. ਜਸਤਿੰਦਰ ਸਿੰਘ ਧਾਲੀਵਾਲ, ਡੀ.ਐੱਸ.ਪੀ. ਸਤਿੰਦਰ ਸਿੰਘ ਵਿਰਕ, ਇੰਸਪੈਕਟਰ ਜਗਬੀਰ ਸਿੰਘ ਥਾਣਾ ਮੁਖੀ ਰਾਜਬੀਰ ਸਿੰਘ ਸਰਾਂ, ਏ.ਐੱਸ.ਆਈ. ਸੁਖਵਿੰਦਰਪਾਲ ਸਿੰਘ ਵੀ ਹਾਜ਼ਰ ਸਨ।

ਇਹ ਵੀ ਪੜ੍ਹੋ: ਦੁਖ਼ਦ ਖ਼ਬਰ: ਕੈਨੇਡਾ ਰਹਿੰਦੇ ਫਿਰੋਜ਼ਪੁਰ ਦੇ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ

Shyna

This news is Content Editor Shyna